ਅਸਥਾਨਾ ਦੀ ਚਿੱਠੀ ਲੀਕ ਮਾਮਲੇ ’ਚ ਪਰਚਾ ਹੋਇਆ ਦਰਜ
Published : Dec 21, 2021, 10:51 am IST
Updated : Dec 21, 2021, 10:51 am IST
SHARE ARTICLE
ADGP SK Asthana
ADGP SK Asthana

ਹ ਚਿੱਠੀ 13 ਦਸੰਬਰ ਨੂੰ ਲੀਕ ਹੋਣ ਬਾਅਦ ਵਾਇਰਲ ਹੋਈ ਸੀ

 

ਚੰਡੀਗੜ੍ਹ  (ਭੁੱਲਰ): ਏਡੀਜੀਪੀ ਐਸ ਕੇ ਅਸਥਾਨਾ ਵਲੋਂ ਡੀ ਜੀ ਪੀ ਨੂੰ ਨਸ਼ਿਆਂ  ਦੀ ਜਾਚ ਦੇ ਮਾਮਲੇਂ ਚ ਲਿਖੀ ਗਈ ਚਿਠੀ ਲੀਕ ਹੋਣ ਦੇ ਮਾਮਲੇਂ ’ਚ ਪਰਚਾ ਦਰਜ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਸੈੱਲ ’ਚ ਪੰਜਾਬ ਸਰਕਾਰ ਵਲੋਂ ਦਿਤੀ ਸ਼ਿਕਾਇਤ ਉਪਰ ਆਈ ਟੀ  ਐਕਟ 2000 ਦੀ ਧਾਰਾ 71 ਅਤੇ ਆਈ ਪੀ ਸੀ ਦੀ ਧਾਰਾ 409 ਤਹਿਤ ਅਣਪਛਾਤੇ ਲੋਕਾਂ ਖ਼ਿਲਾਫ  ਐਫ਼ ਆਈ ਆਰ ਦਰਜ ਕੀਤੀ ਗਈ ਹੈ।

FIRFIR

ਇਹ ਚਿੱਠੀ 13 ਦਸੰਬਰ ਨੂੰ ਲੀਕ ਹੋਣ ਬਾਅਦ ਵਾਇਰਲ ਹੋਈ ਸੀ ਅਤੇ 14  ਦਸੰਬਰ  ਨੂੰ ਮੀਡੀਆ ਦੇ ਇਕ ਹਿਸੇ ਚ ਖ਼ਬਰ  ਪ੍ਰਕਾਸ਼ਤ ਹੋਣ ਬਾਅਦ ਮੁੱਖ ਮੰਤਰੀ ਚੰਨੀ ਨੇ ਪਰਚਾ ਦਰਜ ਕਰਵਾਉਣ ਦਾ ਐਲਾਨ ਕੀਤਾ ਸੀ।ਅਸਥਾਨ ਦੀ ਚਿੱਠੀ  ਚ ਉਸਨੇ ਨਸ਼ੇ ਦੇ ਮਾਮਲੇਂ ਚ ਕੋਰਟ ਦਾ ਹਵਾਲਾ ਦੇ ਕੇ ਜਾਂਚ ਕਰਨ ਤੋਂ ਅਸਮਰਥਤਾ ਪ੍ਰਗਟ ਕੀਤੀ ਸੀ ਅਤੇ ਉਸਤੋਂ ਬਾਅਦ ਉਹ ਬਿਮਾਰ ਹੋਣ ਬਾਅਦ ਹਸਪਤਾਲ ਦਾਖ਼ਲ ਹੋਏ ਸਨ।ਇਸਤੋਂ ਬਾਅਦ ਇਸ  ਚਿੱਠੀ ਦੇ ਵਿਵਾਦ ਨੇ  ਤੂਲ ਫੜਿਆ ਸੀ ਅਤੇ ਇਸੇ ਦੌਰਾਨ ਡੀਜੀਪੀ ਸਹੋਤਾ ਵੀ ਅਹੁਦੇ ਤੋਂ ਹਟਾ ਦਿਤੇ ਗਏ ਸਨ ਤੇ ਹੁਣ ਨਵਾਂ ਡੀ ਜੀ ਪੀ ਲਗਨ ਬਾਅਦ ਕੇਸ ਦਰਜ ਹੋਇਆ ਹੈ।    
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement