
ਇਕ ਗੈਂਗਸਟਰ ਦੇ ਲੱਗੀ ਗੋਲੀ
Punjab News: ਪਿਛਲੇ ਕੁੱਝ ਦਿਨਾਂ ਤੋਂ ਹੁਣ ਹਰ ਰੋਜ਼ ਕੋਈ ਨਾ ਕੋਈ ਐਨਕਾਊਂਟਰ ਹੋ ਰਿਹਾ ਹੈ। ਇਸ ਦੇ ਨਾਲ ਹੀ ਅੱਜ ਇਕ ਵਾਰ ਫਿਰ ਮੁਹਾਲੀ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁੱਠਭੇੜ ਹੋਈ ਹੈ।
ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਮੁਹਾਲੀ ਦੇ ਨੇੜੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਪਿਛਲੇ ਦਿਨੀਂ ਕਾਂਗਰਸ ਲੀਡਰ ਦੇ ਘਰ ਵਿਚ ਇਨ੍ਹਾਂ ਵੱਲੋ ਫਾਇਰਿੰਗ ਕੀਤੀ ਗਈ ਸੀ। ਮੁਹਾਲੀ ਜ਼ਿਲ੍ਹੇ ਦੀ ਸੀਆਈਏ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਮੁਲਜ਼ਮ ਦੇ ਗੋਲੀ ਵੀ ਲੱਗੀ ਹੈ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹਾਲ ਹੀ ਵਿਚ ਕੁਰਾਲੀ ਵਿਚ ਇੱਕ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਮੁਲਜ਼ਮ ਫਰਾਰ ਹੋਏ ਸਨ। ਇਹ ਗੈਂਗਸਟਰ ਵਿਦੇਸ਼ ਵਿਚ ਬੈਠੇ ਪ੍ਰਿੰਸ ਚੌਹਾਨ ਦੇ ਸਾਥੀ ਦੱਸੇ ਜਾ ਰਹੇ ਹਨ। ਮੁਲਜ਼ਮਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ਦੇ ਜਵਾਬ ਵਿਚ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ 2 ਗੈਂਗਸਟਰ ਕਾਬੂ ਕਰ ਲਏ ਗਏ।
(For more news apart from Punjab News, stay tuned to Rozana Spokesman)