
ਦੀਪਸ਼ਿਖਾ ਨੇ ਦੱਸਿਆ ਕਿ ਹੁਣ ਜਦੋਂ ਉਹ ਪਾਇਲਟ ਬਣ ਕੇ ਘਰ ਪਰਤੀ ਤਾਂ ਘਰਦਿਆਂ ਦੇ ਚਿਹਰੇ 'ਤੇ ਖ਼ੁਸ਼ੀ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੇਰੀ ਮਿਹਨਤ ਸਫ਼ਲ ਹੋ ਗਈ।
Punjab News: ਫਗਵਾੜਾ ਦੀ ਧੀ ਨੇ ਸਪੇਨ ਵਿਚ ਮਾਪਿਆਂ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਫਗਵਾੜਾ ਦੀ ਜੰਮਪਲ ਦੀਪਸ਼ਿਖਾ ਜਿੰਦੋ ਸਪੇਨ ਵਿਚੋਂ ਪਾਇਲਟ ਬਣ ਕੇ ਵਾਪਸ ਘਰ ਪਰਤ ਆਈ ਹੈ ਤੇ ਉਸ ਦਾ ਢੋਲ ਢਮੱਕੇ ਨਾਲ ਭਰਪੂਰ ਸੁਆਗਤ ਹੋਇਆ। ਦੀਪਸ਼ਿਖਾ ਦਾ ਸਫ਼ਰ ਮੁਸ਼ਕਿਲ ਭਰਿਆ ਸੀ ਪਰ ਅਖ਼ੀਰ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਦੀਪਸ਼ਿਖਾ ਨੇ ਪਾਇਲਟ ਬਣਨ ਦਾ ਮੁਕਾਮ ਹਾਸਲ ਕਰ ਹੀ ਲਿਆ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੀਪਸ਼ਿਖਾ ਨੇ ਦਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਫ਼ਨਾ ਸੀ ਕਿ ਉਸ ਨੇ ਵੱਡੀ ਉਡਾਣ ਭਰਨੀ ਹੈ ਅਤੇ ਇਹ ਸੁਫ਼ਨਾ ਉਸ ਨੇ ਹੁਣ ਪਾਇਲਟ ਬਣ ਕੇ ਪੂਰਾ ਕਰ ਲਿਆ ਹੈ। ਉਸ ਨੇ ਅਪਣੀ ਟ੍ਰੇਨਿੰਗ ਦਾ ਇਕ-ਇਕ ਦਿਨ ਵੀ ਯਾਦ ਕੀਤਾ ਕਿ ਜਦੋਂ ਉਹ ਜਹਾਜ਼ ਨੂੰ ਉਡਾਉਣਾ ਸਿੱਖ ਰਹੀ ਸੀ। ਉਸ ਨੇ ਦੱਸਿਆ ਕਿ ਉਸ ਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਉਸ ਦੇ ਸੁਫ਼ਨਿਆਂ ਨੂੰ ਖੰਬ ਲੱਗ ਰਹੇ ਹੋਣ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦੀਪਸ਼ਿਖਾ ਨੇ ਦੱਸਿਆ ਕਿ ਹੁਣ ਜਦੋਂ ਉਹ ਪਾਇਲਟ ਬਣ ਕੇ ਘਰ ਪਰਤੀ ਤਾਂ ਘਰਦਿਆਂ ਦੇ ਚਿਹਰੇ 'ਤੇ ਖ਼ੁਸ਼ੀ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੇਰੀ ਮਿਹਨਤ ਸਫ਼ਲ ਹੋ ਗਈ। ਇਸ ਮੌਕੇ 'ਤੇ ਦੀਪਸ਼ਿਖਾ ਦੀ ਮਾਤਾ ਨੇ ਕਿਹਾ ਕਿ ਉਹਨਾਂ ਦੀ ਕੁੜੀ ਨੇ ਨਾਮ ਰੌਸ਼ਨ ਕੀਤਾ ਹੈ। ਅੱਜ ਦੇ ਸਮੇਂ ਵਿਚ ਕੁੜੀਆਂ ਹਰ ਪਾਸੇ ਮੱਲਾਂ ਮਾਰ ਰਹੀਆਂ ਹਨ ਅਤੇ ਸਾਡੀ ਕੁੜੀ ਵੀ ਵਿਦੇਸ਼ ਵਿਚ ਪਾਇਲਟ ਬਣ ਗਈ ਹੈ।
ਦੀਪਸ਼ਿਖਾ ਸਪਨੇ ਵਿਚ ਪਾਇਲਟ ਬਣੀ ਹੈ, ਦੀਪਸ਼ਿਖਾ ਦੇ ਪਿਤਾ ਨੇ ਦੱਸਿਆ ਕਿ ਪਾਇਲਟ ਦੀ ਟ੍ਰੇਨਿੰਗ ਬਹੁਤ ਮਹਿੰਗੀ ਹੁੰਦੀ ਹੈ ਜਿਸ ਨੂੰ ਦਵਾਉਣ ਲਈ ਉਨ੍ਹਾਂ ਨੂੰ ਘਰ ਗਹਿਣੇ ਰੱਖ ਕੇ ਲੋਨ ਲੈਣਾ ਪਿਆ ਪਰ ਹੁਣ ਉਹਨਾਂ ਦੀ ਧੀ ਨੇ ਪਾਇਲਟ ਬਣ ਕੇ ਸਾਡਾ ਸਾਰਾ ਬੋਝ ਉਤਾਰ ਕੇ ਸਾਡੀ ਮਿਹਨਤ ਦਾ ਵੀ ਮੁੱਲ ਪਾ ਦਿੱਤਾ ਹੈ।
(For more news apart from Punjab News, stay tuned to Rozana Spokesman)