ਬਰਡ ਫਲੂ ਨੂੰ ਲੈ ਕੇ ਪ੍ਰਸ਼ਾਸਨ ਦਾ ਅਹਿਮ ਫੈਸਲਾ, ਮਾਰੀਆਂ ਜਾਣਗੀਆਂ ਕਰੀਬ 50,000 ਮੁਰਗੀਆਂ
Published : Jan 22, 2021, 2:14 pm IST
Updated : Jan 22, 2021, 3:03 pm IST
SHARE ARTICLE
bird flu
bird flu

ਡੇਰਾਬੱਸੀ ’ਚ ਬਰਡ ਫ਼ਲੂ ਦੇ ਕੇਸਾਂ ਦੀ ਪੁਸ਼ਟੀ ਹੋਈ: ਗਿਰੀਸ਼ ਦਿਆਲਨ

ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) : ਪੰਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭੇਜੇ ਗਏ ਟਿਸ਼ੂ ਦੇ ਨਮੂਨਿਆਂ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਉਰਿਟੀ ਐਨੀਮਲ ਡੀਸੀਜ਼ (ਐਨ.ਆਈ.ਐਚ.ਐਸ.ਏ.ਡੀ.) ਭੋਪਾਲ ਵਲੋਂ ਵਰਡ ਫ਼ਲੂ ਪਾਏ ਜਾਣ ਦੀ ਪੁਸ਼ਟੀ ਤੋਂ ਬਾਅਦ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਦਾ ਮੁੱਖ ਤਰੀਕਾ ਪ੍ਰਭਾਵਤ ਪੰਛੀਆਂ ਦੀ ਛਾਂਟੀ ਕਰਨਾ ਹੈ। ਪੰਜ ਮੈਂਬਰਾਂ ਵਾਲੀਆਂ 25 ਟੀਮਾਂ ਡੇਰਾਬਾਸੀ ਦੇ ਅਲਫ਼ਾ ਅਤੇ ਰਾਇਲ ਪੋਲਟਰੀ ਫ਼ਾਰਮਾਂ ਵਿਚ ਜਾਨਵਰਾਂ/ ਪੰਛੀਆਂ ਦੀ ਛਾਂਟੀ ਕਰਨ ਦੀ ਸ਼ੁਰੂਆਤ ਹੋਵੇਗੀ। ਇਹਨਾਂ ਪ੍ਰਭਾਵਤ ਖੇਤਰਾਂ ਵਿਚ 50,000 ਤੋਂ ਵੱਧ ਪੰਛੀਆਂ ਦੀ ਮਾਰਨ ਦੀ ਸੰਭਾਵਨਾ ਹੈ।

Bird Flu

ਲੋੜੀਂਦੇ ਸੁਰੱਖਿਆ ਉਪਕਰਨਾਂ ਸਮੇਤ ਪੀਪੀਈ ਕਿੱਟਾਂ ਅਤੇ ਫੇਸ ਸ਼ੀਲਡਾਂ ਦੇ ਨਾਲ ਨਾਲ ਜੇਸੀਬੀ ਮਸ਼ੀਨਾਂ ਛਾਂਟੀ ਟੀਮਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਕੁਆਰੰਟੀਨ ਸਬੰਧੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ।

bird flu

ਇਸ ਦੌਰਾਨ ਗਿਰੀਸ਼ ਦਿਆਲਾਨ ਨੇ ਦੱਸਿਆ ਕਿ ਇਹਨਾਂ ਖੇਤਰਾਂ ਵਿਚ ਪੋਲਟਰੀ ਪਾਲਣ ਸਬੰਧੀ ਕਿਸੇ ਕਿਸਮ ਦੀ ਵਪਾਰਕ ਗਤੀਵਿਧੀ ’ਤੇ ਨਿਗਾਂਹ ਰੱਖਣ  ਲਈ ਪ੍ਰਭਾਵਤ ਖੇਤਰ ਦੇ 10 ਕਿਲੋਮੀਟਰ ਦੇ ਇਲਾਕੇ ਨੂੰ ਕੰਟੇਨਮੈਂਟ ਖੇਤਰ ਬਣਾਇਆ ਗਿਆ ਹੈ। ਜ਼ਿਲ੍ਹੇ ਵਿਚ ਪੰਛੀਆਂ (ਕਾਂ/ ਪ੍ਰਵਾਸੀ ਪੰਛੀ/ ਜੰਗਲੀ ਪੰਛੀਆਂ) ਦੀ ਮੌਤ ’ਤੇ ਨਜ਼ਰ ਰੱਖਣ ਲਈ ਦੋ ਰੈਪਿਡ ਰਿਸਪਾਂਸ ਟੀਮਾਂ (ਆਰਆਰਟੀਜ਼) ਵੀ ਤਾਇਨਾਤ ਕੀਤੀਆਂ ਗਈਆਂ ਹਨ। ਨਿਗਰਾਨੀ ਜਾਰੀ ਹੈ ਅਤੇ ਸੈਂਪਲਿੰਗ ਵਿੱਚ ਵਾਧਾ ਕੀਤਾ ਗਿਆ ਹੈ।

Bird Flu

Bird Flu

ਮੁੱਢਲੀਆਂ ਰਿਪੋਰਟਾਂ ਅਨੁਸਾਰ ਏਵੀਅਨ ਇਨਫਲੂਐਂਜ਼ਾ ਵਿਚ ਸ਼ਾਮਲ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲ ਸਕਦਾ ਹੈ। ਇਸ ਲਈ ਮਨੁੱਖਾਂ ਵਿੱਚ ਇਸ ਦੀ ਲਾਗ ਦੇ ਲੱਛਣਾਂ ਦਾ ਪਤਾ ਲਗਾਉਣ ਲਈ ਪ੍ਰਭਾਵਿਤ ਪੋਲਟਰੀ ਫ਼ਾਰਮਾਂ ਵਿਚ ਪੰਛੀਆਂ ਨੂੰ ਸੰਭਾਲਣ ਵਾਲੇ ਵਿਅਕਤੀਆਂ ਦੀ ਡਾਕਟਰਾਂ ਵਲੋਂ ਜਾਂਚ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement