ਕੋਵਿਡ ਸੰਕਟ ਦੌਰਾਨ ਕੀਤੀ ਸਵਾਜ ਸੇਵਾ ਲਈ ਗੁਰਜਿੰਦਰ ਸਿੰਘ ਕਾਹਲੋਂ ਨੂੰ ਗਵਰਨਰ ਐਵਾਰਡ ਨਾਲ ਕੀਤਾ ਸਨਮ
Published : Jan 22, 2021, 12:34 am IST
Updated : Jan 22, 2021, 12:34 am IST
SHARE ARTICLE
image
image

ਕੋਵਿਡ ਸੰਕਟ ਦੌਰਾਨ ਕੀਤੀ ਸਵਾਜ ਸੇਵਾ ਲਈ ਗੁਰਜਿੰਦਰ ਸਿੰਘ ਕਾਹਲੋਂ ਨੂੰ ਗਵਰਨਰ ਐਵਾਰਡ ਨਾਲ ਕੀਤਾ ਸਨਮਾਨਤ

ਪਰਥ, 21 ਜਨਵਰੀ (ਪਿਆਰਾ ਸਿੰਘ ਨਾਭਾ) : ਪੁਰਸਕਾਰ ਪ੍ਰੀਮੀਅਰ ਵਿਭਾਗ ਅਤੇ ਕੈਬਨਿਟ ਵਿਭਾਗ ਤੇ ਬਹੁ-ਸਭਿਆਚਾਰਕ ਮਾਮਲੇ ਦੁਆਰਾ ਕਰਾਏ 2021 ਦੇ ਐਵਾਰਡ ਵੰਡ ਸਮਾਗਮ ਵਿਚ ਚਾਹਤ ਰੈਸਟੋਰੈਂਟ ਦੇ ਮਾਲਕ, ਪੰਜਾਬੀ ਮੂਲ ਦੇ ਗੁਰਜਿੰਦਰ ਸਿੰਘ ਕਾਹਲੋਂ ਨੂੰ ਨਵੇਂ ਆ ਰਹੇ ਪ੍ਰਵਾਸੀ ਵਿਦਿਆਰਥੀਆਂ ਨੂੰ ਪਹਿਲੇ ਤਿੰਨ ਮਹੀਨੇ ਲਈ ਮੁਫ਼ਤ ਖਾਣਾ ਅਤੇ ਲੋੜÄਦੀ ਗਰੌਸਰੀ ਮੁਹਈਆ ਕਰਵਾਉਣ ਤੋਂ ਇਲਾਵਾ ਕੋਵਿੰਡ 19 ਦੇ ਸੰਕਟ ਦੌਰਾਨ ਇਕਾਂਤਵਾਸ ’ਚ ਰਹੇ ਲੋਕਾਂ, ਹਸਪਤਾਲ, ਹੋਟਲਾਂ ਸਮੇਤ ਲੋੜਵੰਦਾਂ ਨੂੰ ਘਰਾਂ ’ਚ  ਮੁਫ਼ਤ ਖਾਣਾ ਵਰਤਾਉਣ  ਲਈ ਨਿਭਾਈਆਂ ਸਮਾਜਕ ਸੇਵਾਵਾਂ ਕਾਰਨ ਦਖਣੀ ਆਸਟਰੇਲੀਆ ਦੇ ਮਾਣਯੋਗ ਗਵਰਨਰ ਹਿਓੂ ਵੈਨ ਲੀ ਵਲੋਂ ਐਕਟਿਵ ਸਿਟੀਜ਼ਨਸਿਪ ਗਵਰਨਰ ਐਵਾਰਡ 2021 ਨਾਲ ਨਵਾਜਿਆਂ ਗਿਆ । ਇਸ ਤੋਂ ਇਲਾਵਾ ਇਸ ਮੌਕੇ ਕਰੀਬ 12 ਹੋਰ ਸਮਾਜ ਸੇਵੀਆਂ ਨੂੰ ਵੱਖ ਵੱਖ ਖੇਤਰ ਵਿੱਚ ਸਮੁੱਚੇ ਭਾਈਚਾਰੇ ਲਈ ਸਾਂਝੀਆਂ ਸੇਵਾਵਾਂ ਪ੍ਰਦਾਨ ਕਰਨ ਹਿੱਤ ਐਕਟਿਵ ਸਿਟੀਜ਼ਨਸਿਪ ਐਵਾਰਡ ਦੇ ਕਿ ਸਨਮਾਨਤ ਕੀਤਾ ਗਿਆ। 
ਇਸ ਐਵਾਰਡ ਦੀ ਚੋਣ ਲਈ ਪੁਰਸਕਾਰ ਪ੍ਰੀਮੀਅਰ ਵਿਭਾਗ ਅਤੇ ਕੈਬਨਿਟ ਵਿਭਾਗ ਤੇ ਬਹੁ-ਸਭਿਆਚਾਰਕ ਮਾਮਲੇ  ਦੁਆਰਾ ਨਿਰਧਾਰਿਤ ਕੀਤੇ ਵਿਸ਼ੇਸ਼ ਸੁਤੰਤਰਤਾ, ਜੱਜਾਂ ਦੇ ਪੈਨਲ ਵਲੋਂ ਜਾਂਚ ਕਰਨ ਮਗਰੋਂ ਸਮਾਜਸੇਵੀ ਦਾ ਨਾਂ ਨਾਮਜ਼ਦ ਕੀਤਾ ਜਾਂਦਾ ਹੈ ।  ਗੁਰਜਿੰਦਰ ਸਿੰਘ ਕਾਹਲੋਂ ਨੇ ਦਸਿਆ ਕਿ ਉਹ ਤੇ ਉਸ ਦੀ ਪਤਨੀ ਰਮਨ ਬਾਜਵਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਲ 2009 ਵਿਚ ਐਡੀਲੇਡ ਵਿਖੇ ਆਏ ਸਨ। ਇਥੇ ਆ ਕੇ ਉਨ੍ਹਾਂ ਸਖ਼ਤ ਮਿਹਨਤ ਕੀਤੀ ਅਤੇ 2013 ਵਿਚ ਅਪਣਾ ਚਾਹਤ ਰੈਸਟੌਰੈਟ ਖੋਲਿਆਂ । ਉਸਨੇ ਕਿਹਾ ਕਿ ਅੱਜ ਐਵਾਰਡ ਮਿਲਣ ਤੇ ਮਾਣ ਮਹਿਸੂਸ ਹੋ ਰਿਹਾ ਹੈ । 
 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement