
ਪਰਤ ਆਈਆਂ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਰੌਣਕਾਂ
ਚੰਡੀਗੜ੍ਹ, 21 ਜਨਵਰੀ (ਭੁੱਲਰ) : ਪੰਜਾਬ ਸਰਕਾਰ ਦੇ ਆਦੇਸ਼ ਮਿਲਣ ਤੋਂ ਬਾਅਦ ਸੂਬੇ ਦੇ ਕਾਲਜ 10 ਮਹੀਨਿਆਂ ਬਾਅਦ ਪੂਰੀ ਤਰ੍ਹਾਂ ਅੱਜ ਖੁੱਲ੍ਹ ਗਏ | ਹਾਲਾਂਕਿ ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਰਹੀ | ਆਦੇਸ਼ 'ਚ ਸਪੱਸ਼ਟ ਸੀ ਕਿ ਕਾਲਜ ਜਮਾਤਾਂ ਲਾਉਣ ਲਈ ਵਿਦਿਆਰਥੀਆਂ 'ਤੇ ਦਬਾਅ ਨਹੀਂ ਬਣਾਇਆ ਜਾਵੇਗਾ ਤੇ ਵਿਦਿਆਰਥੀ ਅਪਣੀ ਇੱਛਾ ਮੁਤਾਬਕ ਕਾਲਜ ਆ ਸਕਦੇ ਹਨ |
ਦੇਖਣ ਵਿਚ ਆਇਆ ਕਿ ਸੂਬੇ ਦੇ ਸਰਕਾਰੀ ਕਾਲਜ ਤਾਂ ਪੂਰੀ ਤਰ੍ਹਾਂ ਖੁਲ੍ਹੇ ਰਹੇ ਪਰ ਬਹੁਤੇ ਨਿੱਜੀ ਕਾਲਜ ਖੋਲ੍ਹੇ ਹੀ ਨਹੀਂ ਗਏ | ਸਰਕਾਰੀ ਕਾਲਜਾਂ ਦੀ ਸਥਿਤੀ ਵੀ ਇਹ ਰਹੀ ਕਿ ਕਈ ਕਾਲਜਾਂ 'ਚ ਤਾਂ ਮਸਾਂ 10-15 ਵਿਦਿਆਰਥੀ ਹੀ ਆਏ | ਭਾਵੇਂ ਕਿ ਕਾਲਜ ਪ੍ਰਬੰਧਨ ਵਲੋਂ ਵਿਦਿਆਰਥੀਆਂ ਦੇ ਸਵਾਗਤ ਦੀਆਂ ਪੂਰੀਆਂ ਤਿਆਰੀਆਂ ਸਨ ਪਰ ਬਹੁਤੇ ਥਾਵਾਂ 'ਤੇ ਸਟਾਫ਼ ਤਾਂ ਹਾਜ਼ਰ ਰਿਹਾ ਪਰ ਵਿਦਿਆਰਥੀ ਟਾਂਵੇ-ਟਾਵੇ ਹੀ ਆਏ | ਇਸੇ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵੀ ਖੁਲ੍ਹੀਆਂ ਪਰ ਉਥੇ ਵੀ ਕੁੱਝ ਕਾਲਜਾਂ ਵਾਲੀ ਸਥਿਤੀ ਹੀ ਦਿਖਾਈ ਦਿਤੀ | ਇਸ ਦਾ ਇਕ ਕਾਰਨ ਇਹ ਵੀ ਰਿਹਾ ਕਿ ਮਾਪੇ ਬੱਚਿਆਂ ਨੂੰ ਹੋਸਟਲਾਂ 'ਚ ਰਹਿਣ ਲਈ ਭੇਜਣ ਨੂੰ ਤਿਆਰ ਨਹੀਂ ਹੋ ਰਹੇ | ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਦੇਖੀ ਗਈ ਕਿ ਕੋਵਿਡ-19 ਦੀ ਗਾਈਡਲਾਈਨ ਨੂੰ ਕਾਲਜਾਂ ਨੇ ਫ਼ਾਲੋ ਕਰਦਿਆਂ ਵਿਦਿਆਰਥੀਆਂ ਦੀ ਐਾਟਰੀ ਥਰਮਲ ਸਕ੍ਰੀਨਿੰਗ, ਹੱਥ ਸੈਨੇਟਾਈਜ਼ ਕਰਨ ਦੇ ਨਾਲ ਕੀਤੀ ਤੇ ਵਿਦਿਆਰਥੀ ਮਾਸਕ ਲਗਾ ਕੇ ਕਾਲਜ ਪਹੁੰਚੇ |
ਕਾਲਜਾਂ ਨੇ ਇਹ ਵੀ ਕਿਹਾ ਕਿ ਉimageਹ ਆਨਲਾਈਨ ਪੜ੍ਹਾਈ ਵੀ ਜਾਰੀ ਰਖਣਗੇ | ਇਸ ਨਾਲ ਹੀ ਸਰਕਾਰੀ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ |