
ਰਾਜੀਵ ਲੌਾਗੋਵਾਲ ਸਮਝੌਤਾ ਵੀ ਅੱਜ ਵਾਲੇ ਹਾਲਾਤ ਵਿਚ ਹੀ ਕਿਵੇਂ ਹੋਇਆ ਸੀ...
ਗੱਲਬਾਤ ਸ਼ੁਰੂ ਹੋਈ | ਸਪੋਕਸਮੈਨ ਨੇ ਸੰਤ ਲੌਾਗੋਵਾਲ ਨੂੰ ਸੁਨੇਹਾ ਭੇਜਿਆ ਕਿ 'ਜੇਕਰ ਨਕਦ ਆਨਾ ਮਿਲਦਾ ਜੇ ਤਾਂ ਆਨਾ ਲੈ ਲਉ ਪਰ ਜੇ ਪੋਸਟ-ਡੇਟਿਡ (ਅਗਲੀ ਤਰੀਕ ਦਾ) ਚੈੱਕ ਇਕ ਰੁਪਏ ਦਾ ਮਿਲਦਾ ਜੇ ਤਾਂ ਉਹ ਨਾ ਲੈਣਾ ਕਿਉਂ ਕਿ ਉਸ ਦਾ ਭੁਗਤਾਨ ਕਿਸੇ ਹਾਲਤ ਵਿਚ ਨਹੀਂ ਜੇ ਹੋਣਾ |'
ਇਕ ਵਿਚੋਲੀਏ ਨੂੰ ਵੀ ਇਹੀ ਗੱਲ ਕਹਿ ਦਿਤੀ ਗਈ | ਉਹ ਬੋਲਿਆ, ''ਤੁਸੀ ਐਵੇਂ ਡਰੀ ਜਾਂਦੇ ਓ | ਰਾਜੀਵ ਹੁਣ ਪਹਿਲਾਂ ਵਾਲਾ ਰਾਜੀਵ ਨਹੀਂ ਰਿਹਾ, ਹੁਣ ਉਹ ਬਹੁਤ ਡਰਿਆ ਹੋਇਆ ਹੈ ਤੇ ਅਪਣੀ ਜਾਨ ਬਚਾਉਣ ਲਈ ਕਿਸੇ ਵੀ ਕੀਮਤ ਤੇ ਸਿੱਖਾਂ ਨਾਲ ਸਮਝੌਤਾ ਕਰਨਾ ਚਾਹੁੰਦੈ | ਪਰ ਉਹ ਠੀਕ ਸੋਚਦਾ ਹੈ ਕਿ ਜੇ ਉਸ ਨੇ ਸਿੱਧੇ ਹੱਥ ਉਹ ਸਾਰਾ ਕੁੱਝ ਦੇ ਦਿਤਾ ਜੋ ਅਸੀ ਮੰਗਦੇ ਹਾਂ ਤਾਂ ਸਾਰਾ ਹਿੰਦੂ ਜਗਤ ਉਸ ਦੇ ਖ਼ਿਲਾਫ਼ ਹੋ ਜਾਏਗਾ, ਇਸ ਲਈ ਉਹ ਕਹਿੰਦਾ ਹੈ, 'ਪੰਜਾਬ ਵਿਚ ਸਰਕਾਰ ਤੁਹਾਡੀ ਬਣਵਾ ਦੇਂਦੇ ਹਾਂ, ਕਮਿਸ਼ਨਾਂ ਕੋਲੋਂ ਜੋ ਚਾਹੋ ਲੈ ਲਵੋ | ਕਮਿਸ਼ਨਾਂ ਕੋਲ ਤੁਹਾਡੀਆਂ ਮੰਗਾਂ ਦੇ ਉਲਟ ਕੇਂਦਰ ਕੁੱਝ ਵੀ ਨਹੀਂ ਕਹੇਗਾ | ਅੱਗੇ ਤੁਹਾਨੂੰ ਕਮਿਸ਼ਨਾਂ ਕੋਲੋਂ ਕੁੱਝ ਨਹੀਂ ਸੀ ਮਿਲਦਾ ਕਿਉਂਕਿ ਸਰਕਾਰ ਤੁਹਾਡੀ ਨਹੀਂ ਸੀ ਹੁੰਦੀ | ਹੁਣ ਸਰਕਾਰ ਤੁਹਾਡੀ ਹੋਵੇਗੀ ਤਾਂ ਕਮਿਸ਼ਨਾਂ ਕੋਲੋਂ ਤੁਹਾਨੂੰ ਸੱਭ ਕੁੱਝ ਆਪੇ ਹੀ ਮਿਲ ਜਾਵੇਗਾ ਤੇ ਮੇਰੇ ਤੇ ਵੀ ਇਹ ਇਲਜ਼ਾਮ ਨਹੀਂ ਲੱਗੇਗਾ ਕਿ ਮੈਂ ਡਰ ਕੇ ਤੁਹਾਨੂੰ ਸੱਭ ਕੁੱਝ ਦੇ ਦਿਤਾ ਹੈ!'... |''
ਸੋ ਰਾਜੀਵ ਗਾਂਧੀ ਦੀਆਂ ਇਹ 'ਦਲੀਲਾਂ' ਸੁਣ ਕੇ, ਸੰਤ ਲੌਾਗੋਵਾਲ ਨੇ ਮਗਰੋਂ ਦੀ ਤਰੀਕ ਵਾਲਾ ਚੈੱਕ (ਕਮਿਸ਼ਨ) ਲੈ ਲਿਆ ਤੇ ਕਹਿਣ ਦੀ ਲੋੜ ਨਹੀਂ, ਅੱਜ ਤਕ ਉਸ 'ਚੋਂ ਇਕ ਪੈਸਾ ਵੀ ਪੰਜਾਬ ਨੂੰ ਨਹੀਂ ਮਿਲਿਆ | ਹਾਂ ਰਾਜੀਵ-ਲੌਾਗੋਵਾਲ ਸਮਝੌਤੇ ਨੂੰ ਵਰਤ ਕੇ, ਪੰਜਾਬ ਕੋਲੋਂ ਕਈ ਕੁੱਝ ਖੋਹ ਜ਼ਰੂਰ ਲਿਆ ਗਿਆ |
ਜਦੋਂ ਸਰਕਾਰਾਂ ਕਿਸੇ ਮਜਬੂਰੀ ਵਾਲੀ ਹਾਲਤ ਵਿਚ ਫੱਸ ਜਾਂਦੀਆਂ ਹਨ ਪਰ ਦੇਣਾ ਕੁੱਝ ਨਹੀਂ ਚਾਹੁੰਦੀਆਂ ਤਾਂ ਉਹ ਮਾਮਲਾ ਕਮੇਟੀਆਂ ਕਮਿਸ਼ਨਾਂ ਦੇ ਗਧੀ-ਗੇੜ ਵਿਚ ਪਾ ਕੇ ਵੇਲਾ ਲੰਘਾ ਲੈਂਦੀਆਂ ਹਨ ਤੇ ਮਗਰੋਂ ਅਪਣੀ ਬਾਬੂਸ਼ਾਹੀ ਉਤੇ ਸਾਰੀ ਗੱਲ ਛੱਡ ਦੇਂਦੀਆਂ ਹਨ ਕਿ ਸਰਕਾਰ ਨੂੰ, ਕੁੱਝ ਵੀ ਕਰ ਕੇ, ਮੁਸ਼ਕਲ ਹਾਲਤ ਵਿਚੋਂ ਬਾਹਰ ਕੱਢ ਲਵੇ | ਅਫ਼ਸਰਸ਼ਾਹੀ ਨੂੰ ਉਹ ਸਾਰੇ ਦਾਅ ਪੇਚ ਆਉਂਦੇ ਹਨ ਜਿਨ੍ਹਾਂ ਨਾਲ ਕੰਪਿਊਟਰ ਤੇ ਲਿਖਿਆ ਆ ਜਾਂਦਾ ਹੈ ਕਿ ''ਸੱਭ ਕੁੱਝ ਦੇ ਦਿਤਾ'' ਪਰ ਅਗਲੇ ਦੇ ਹੱਥ ਖ਼ਾਲੀ ਦੇ ਖ਼ਾਲੀ ਦਿਸ ਰਹੇ ਹੁੰਦੇ ਹimageਨ |
(ਪੂਰਾ ਸੰਪਾਦਕੀ ਅੰਦਰ ਵੇਖੋ ਸਫ਼ਾ 6 'ਤੇ)