
ਦੂੂਜੇ ਗੇੜ 'ਚ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀਆਂ ਤਕ ਨੂੰ ਲੱਗੇਗਾ ਕੋਰੋਨਾ ਟੀਕਾ
ਨਵੀਂ ਦਿੱਲੀ, 21 ਜਨਵਰੀ: ਦੇਸ਼ ਵਿਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਤੋਂ ਬਾਅਦ, ਕਿਹਾ ਜਾਂਦਾ ਹੈ ਕਿ ਨੇਤਾ ਹੁਣ ਤਕ ਟੀਕਾ ਕਿਉਾ ਨਹੀਂ ਲੈ ਰਹੇ ਜਦੋਂ ਕਿ ਇਹ ਜਨਤਾ ਦੇ ਪ੍ਰਤੀਨਿਧ ਹੁੰਦੇ ਹਨ | ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਤਿੰਨ ਮਹੀਨੇ ਪਹਿਲਾਂ ਕਿਹਾ ਸੀ ਕਿ ਇਹ ਵੈਕਸੀਨ ਆਉਣ ਤੋਂ ਬਾਅਦ ਉਹ ਪਹਿਲਾਂ ਇਸ ਦੀ ਖ਼ੁੁਰਾਕ ਲੈਣਗੇ, ਪਰ 16 ਜਨਵਰੀ ਨੂੰ ਉਨ੍ਹਾਂ ਨੇ ਦਿੱਲੀ ਏਮਜ਼ ਵਿਖੇ ਟੀਕਾ ਨਹੀਂ ਲਗਵਾਇਆ | ਸਾਰੇ ਲੋਕ ਨੁਮਾਇੰਦਿਆਂ ਦੀ ਭਾਗੀਦਾਰੀ ਨਾਲ ਟੀਕਾਕਰਨ ਨੂੰ ਵਧਾਉਣ ਦੀ ਯੋਜਨਾ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ, ਸੰਸਦ ਮੈਂਬਰ ਦੂਜੇ ਗੇੜ ਵਿਚ ਕੋਰੋਨਾ ਦੀ ਡੋਜ਼ ਲੈ ਸਕਦੇ ਹਨ |