ਜੰਤਰ-ਮੰਤਰ 'ਤੇ ਧਰਨੇ 'ਚ ਬੈਠੇ ਕਾਂਗਰਸੀ ਆਗੂਆਂ ਨਾਲ ਸ਼ਾਮਲ ਹੋਏ ਸੁਨੀਲ ਜਾਖੜ
Published : Jan 22, 2021, 1:11 am IST
Updated : Jan 22, 2021, 1:11 am IST
SHARE ARTICLE
IMAGE
IMAGE

ਜੰਤਰ-ਮੰਤਰ 'ਤੇ ਧਰਨੇ 'ਚ ਬੈਠੇ ਕਾਂਗਰਸੀ ਆਗੂਆਂ ਨਾਲ ਸ਼ਾਮਲ ਹੋਏ ਸੁਨੀਲ ਜਾਖੜ

ਨਵੀਂ ਦਿੱਲੀ, 21 ਜਨਵਰੀ: ਜੰਤਰ ਮੰਤਰ ਵਿਖੇ ਪਿਛਲੇ 46 ਦਿਨਾਂ ਤੋਂ ਧਰਨੇ 'ਤੇ ਬੈਠੇ ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਣੇ ਕਈ ਕਾਂਗਰਸੀ ਆਗੂਆਂ ਦੀ ਹੌਾਸਲਾ ਅਫ਼ਜਾਈ ਲਈ ਕਾਂਗਰਸੀ ਆਗੂ ਲਗਾਤਾਰ ਧਰਨੇ ਵਿਚ ਪਹੁੰਚ ਰਹੇ ਹਨ | 
ਕੱਲ ਸੁਖੀ ਰੰਧਾਵਾ ਅਤੇ ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਪਹੁੰਚੇ ਸਨ ਤੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ, ਵਿਕੀ ਭਿੰਦਰ ਪਹੁੰਚੇ | ਇਨ੍ਹਾਂ ਆਗੂਆਂ ਨੇ ਪੂਰਾ ਦਿਨ ਜੰਤਰ ਮੰਤਰ ਵਿਖੇ ਧਰਨੇ ਤੇ ਬੈਠੇ ਨੇਤਾਵਾਂ ਨਾਲ ਬਿਤਾਇਆ | 
ਇਸ ਦੌਰਾਨ ਕਾਂਗਰਸੀ ਆਗੂਆਂ ਨੇ ਕਿਸਾਨਾਂ ਦੇ ਹੱਕ ਵਿਚ ਚੁਕੇ ਜਾਣ ਵਾਲੇ ਅਗਲੇਰੇ ਕਦਮਾਂ 'ਤੇ ਵਿਚਾਰ ਵਟਾਂਦਰਾ ਕੀਤਾ | ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਹੁਣ ਡੇਢ ਸਾਲ ਦਾ ਫ਼ਾਰਮੂਲਾ ਪਤਾ ਨਹੀਂ ਕਿਥੋਂ ਲੈ ਕੇ ਆਈ ਹੈ ਜਿਸ ਦਾ ਕੋਈ ਮਤਲਬ ਨਹੀਂ ਹੈ | ਸਰਕਾਰ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਪਰ ਅੱਜ ਇਹ ਅੰਦੋਲਨ ਸਾਰੇ ਦੇਸ਼ ਵਿਚ ਫੈਲ ਗਿਆ ਹੈ | ਇਸ ਲਈ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ | ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਕਰਨਾਟਕ ਵਿਚ ਕਿਸਾਨਾਂ ਦੇ ਹੱਕ ਵਿਚ ਜੋ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਅਤੇ ਕਲ ਮੱਧ ਪ੍ਰਦੇਸ਼ ਵਿਚ ਹੋ ਰਿਹਾ ਹੈ ਜੋ ਕਿ ਸਾਰੇ ਦੇਸ਼ ਦੇ ਲੋਕ ਕਿਸਾਨ ਨਾਲ ਜੁੜੇ ਹੋਏ ਹਨ, ਸਰਕਾਰ ਸਮਝ ਜਾਵੇ ਨਹੀਂ ਤਾਂ ਉimageimageਨ੍ਹਾਂ ਨੂੰ ਲੋਕ ਸੱਤਾ ਤੋਂ ਬਾਹਰ ਕਰ ਦੇਣਗੇ |    (ਏਜੰਸੀ)    

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement