ਪਿੰਡ ਬੱਲ੍ਹੋ ਦੀ ਲੜਕੀ ਖ਼ੁਦ ਟਰੈਕਟਰ ਚਲਾ ਕੇ ਮਾਰਚ ਵਿਚ ਬਣੀ ਮੋਹਰੀ
Published : Jan 22, 2021, 1:07 am IST
Updated : Jan 22, 2021, 1:07 am IST
SHARE ARTICLE
IMAGE
IMAGE

ਪਿੰਡ ਬੱਲ੍ਹੋ ਦੀ ਲੜਕੀ ਖ਼ੁਦ ਟਰੈਕਟਰ ਚਲਾ ਕੇ ਮਾਰਚ ਵਿਚ ਬਣੀ ਮੋਹਰੀ

ਰਾਮਪੁਰਾ ਫੂਲ, 21 ਜਨਵਰੀ (ਹਰਿੰਦਰ ਬੱਲੀ) : 26 ਜਨਵਰੀ ਦੀ ਇਤਿਹਾਸਕ ਕਿਸਾਨ ਟਰੈਕਟਰ ਪਰੇਡ ਦਿੱਲੀ ਦੀ ਰਿਹਰਸਲ ਕਰਨ ਲਈ ਹਜ਼ਾਰਾਂ ਕਿਸਾਨਾਂ ਨੇ ਵਿਸ਼ਾਲ ਟਰੈਕਟਰ ਪਰੇਡ ਕੀਤੀ | ਮਾਰਚ ਦੀ ਅਗਵਾਈ ਭਾਕਿਯੂ ਏਕਤਾ ਉਗਰਾਹਾਂ ਨੇ ਕੀਤੀ | 
ਮਾਸਟਰ ਸੁਖਦੇਵ ਸਿੰਘ ਜਵੰਦਾ ਅਤੇ ਨਿੱਕਾ ਸਿੰਘ ਜੇਠੂਕੇ ਨੇ ਮੁੱਖ ਆਗੂ ਦਾ ਰੋਲ ਨਿਭਾਇਆ | ਟਰੈਕਟਰ ਮਾਰਚ ਦਾ ਵੱਡਾ ਕਾਫ਼ਲਾ ਪਿੰਡ ਪਿੱਥੋ ਤੋਂ ਰਵਾਨਾ ਹੋ ਕੇ ਬੱਲ੍ਹੋ ਅਤੇ ਦੂਜਾ ਪਿੰਡ ਲਹਿਰਾ ਸੌਾਧਾ ਤੋਂ ਰਵਾਨਾ ਹੋ ਕੇ ਮੰਡੀ ਕਲਾਂ ਸਮਾਪਤ ਹੋਇਆ | ਦਿਲਚਸਪ ਗੱਲ ਇਹ ਸੀ ਪਿੰਡ ਬੱਲ੍ਹੋ ਦੀ ਇਕ ਕਿਸਾਨ ਧੀ ਖੁਦ ਟਰੈਕਟਰ ਚਲਾ ਕੇ ਸੈਂਕੜੇ ਟਰੈਕਟਰਾਂ ਦੇ ਕਾਫ਼ਲੇ 'ਚ ਮੋਹਰੀ ਸੀ | 
ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਦਸਿਆ ਕਿ ਟਰੈਕਟਰ ਕਾਫ਼ਲੇ ਨੇ 32 ਪਿੰਡਾਂ ਵਿਚ ਦੀ ਗੁਜਰ ਕੇ ਦਿੱਲੀ ਦੀ 26 ਜਨਵਰੀ ਦੀ ਪਰੇਡ 'ਚ ਸ਼ਾਮਲ ਹੋਣ ਲਈ ਅਲਖ ਜਗਾਈ, ਜਿਸ ਵਿਚ 450 ਟਰੈਕਟਰ ਸ਼ਾਮਲ ਹੋਏ | ਮਾਰਚ ਨੇ ਕਾਲੇ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ, ਪਿੰਡਾਂ ਦੇ ਲੋਕਾਂ ਨੇ ਜਵਾਬੀ ਨਾਹਰੇਬਾਜ਼ੀ ਕਰ ਕੇ ਪ੍ਰਦਰਸ਼ਨਕਾਰੀਆਂ ਦਾ ਹੌਾਸਲਾ ਵਧਾਇਆ | ਮਾਰਚ ਵਿਚ ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਬੂਟਾ ਸਿੰਘ ਬੱਲ੍ਹੋ, ਬਲਦੇਵ ਸਿੰਘ ਚਾਉਕੇ ਤੇ ਜਸਵੰਤ ਸਿੰਘ ਘੜੈਲੀ ਸ਼ਾਮਲ ਸਨ |    
21-3ਬੀ
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement