Punjab News: ਹਰਮੀਤ ਪਠਾਣਮਾਜਰਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਸੈਂਕੜੇ ਕਰੋੜ ਰੁ. ਦੇ ਨਿਵੇਸ਼ ਨਾਲ ਘੜਾਮ ਵਿਖੇ ਮੰਦਿਰ ਦੇ ਨਿਰਮਾਣ ਦਾ ਐਲਾਨ
Published : Jan 22, 2024, 4:46 pm IST
Updated : Jan 22, 2024, 4:46 pm IST
SHARE ARTICLE
Harmeet Pathanamajra
Harmeet Pathanamajra

ਇੱਕ ਲੱਖ ਰੁਪਏ ਦੇ ਕੇ ਇਸ ਮੰਦਿਰ ਦੀ ਸੇਵਾ ਸ੍ਰੀ ਪਾਤਾਲੇਸ਼ਵਰ ਮੰਦਿਰ, ਬਾਬਾ ਸ਼ੰਕਰ ਗਿਰ ਔਲੀਆ ਜੀ ਘੜਾਮ ਦੇ ਬਾਬਾ ਪ੍ਰੇਮਾ ਨੰਦ ਗਿਰੀ ਜੀ ਨੂੰ ਸੌਂਪੀ।

Punjab News: ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਅਯੁੱਧਿਆ ਵਿਖੇ ਬਣੇ ਭਗਵਾਨ ਰਾਮ ਮੰਦਿਰ ਦੀ ਤਰਜ 'ਤੇ ਆਪਣੇ ਹਲਕੇ ਦੇ ਪਿੰਡ ਘੜਾਮ ਵਿਖੇ ਸੰਗਤ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਦੇ ਨਿਵੇਸ਼ ਨਾਲ ਭਗਵਾਨ ਰਾਮ ਦੇ ਮਾਤਾ ਜੀ ਦੀ ਯਾਦ 'ਚ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਦਾ ਐਲਾਨ ਕੀਤਾ ਹੈ।

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾਤਾ ਕੌਸ਼ੱਲਿਆ ਟਰਸਟ ਬਣਾ ਕੇ ਇਸ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ ਤੇ ਇਸ ਲਈ ਉਨ੍ਹਾਂ ਨੇ ਖ਼ੁਦ ਇੱਕ ਲੱਖ ਰੁਪਏ ਦੇ ਕੇ ਇਸ ਮੰਦਿਰ ਦੀ ਸੇਵਾ ਸ੍ਰੀ ਪਾਤਾਲੇਸ਼ਵਰ ਮੰਦਿਰ, ਬਾਬਾ ਸ਼ੰਕਰ ਗਿਰ ਔਲੀਆ ਜੀ ਘੜਾਮ ਦੇ ਬਾਬਾ ਪ੍ਰੇਮਾ ਨੰਦ ਗਿਰੀ ਜੀ ਨੂੰ ਸੌਂਪੀ ਹੈ।

ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਿਰ ਵਿਖੇ ਭਗਵਾਨ ਸ੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿੱਸ਼ਠਾ ਸਮਾਰੋਹ ਦੇ ਮੌਕੇ ਭਗਵਾਨ ਸ੍ਰੀ ਰਾਮ ਦੇ ਨਾਨਕੇ ਪਿੰਡ ਘੜਾਮ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਭਗਵਾਨ ਰਾਮ ਦੇ ਮਾਤਾ ਜੀ ਕੌਸ਼ੱਲਿਆ ਦੇ ਪੇਕਾ ਪਿੰਡ ਨੂੰ ਅੱਖੋਂ ਪਰੋਖੇ ਕੀਤਾ ਜਾਵੇ।

ਹਰਮੀਤ ਸਿੰਘ ਪਠਾਣਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਘੜਾਮ ਦੇ ਵਿਕਾਸ ਲਈ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਤਜਵੀਜਾਂ ਉਲੀਕੀਆਂ ਜਾ ਚੁੱਕੀਆਂ ਹਨ, ਇਸ ਲਈ ਕੇਂਦਰ ਸਰਕਾਰ ਪਟਿਆਲਾ ਤੋਂ ਘੜਾਮ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਸਮੇਤ ਪਟਿਆਲਾ ਵਿਖੇ ਮਾਤਾ ਕੌਸ਼ੱਲਿਆ ਦੀ ਯਾਦ ਵਿੱਚ ਕੌਮਾਂਤਰੀ ਹਵਾਈ ਅੱਡੇ ਦਾ ਨਿਰਮਾਣ ਕਰਵਾਏ ਤਾਂ ਕਿ ਇਸ ਪੌਰਾਣਕ ਤੇ ਇਤਿਹਾਸਕ ਮਹੱਤਤਾ ਵਾਲੇ ਨਗਰ ਨੂੰ ਕੌਮਾਂਤਰੀ ਨਕਸ਼ੇ 'ਤੇ ਉਭਾਰਿਆ ਜਾ ਸਕੇ।

ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਪਿਤਾ ਦਸਰਥ ਘੜਾਮ ਵਿਖੇ ਆਪਣੀ ਬਰਾਤ ਲੈਕੇ ਜਿੱਥੇ ਆਏ ਸਨ, ਉਥੇ ਬਾਉਲੀ ਸੀ ਤੇ ਇੱਥੇ ਹੁਣ ਗੁਰਦੁਆਰਾ ਮਿਲਾਪ ਸਰ ਸਾਹਿਬ ਸ਼ੁਸੋਭਿਤ ਹੈ। ਇੱਥੇ ਹੀ ਪੀਰ ਭੀਖਣ ਸ਼ਾਹ ਦਾ ਅਸਥਾਨ ਵੀ ਮੌਜੂਦ ਹੈ। ਇਸ ਲਈ ਇਹ ਅਸਥਾਨ, ਜੋ ਕਿ ਭਗਵਾਨ ਰਾਮ ਦਾ ਨਾਨਕਾ ਪਿੰਡ ਹੈ, ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਅਯੁੱਧਿਆ ਵਿਖੇ ਭਗਵਾਨ ਰਾਮ ਮੰਦਿਰ ਦੇ ਨਿਰਮਾਣ ਸਮੇਂ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।

ਇਸ ਮੌਕੇ ਵਿਧਾਇਕ ਵੱਲੋਂ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਲਈ ਖ਼ੁਦ ਇੱਕ ਲੱਖ ਰੁਪਏ ਦੇਣ ਦੇ ਐਲਾਨ ਕਰਨ ਦੇ ਨਾਲ ਹੀ ਮੌਕੇ 'ਤੇ ਮੌਜੂਦ ਬਹੁਤ ਸਾਰੇ ਸ਼ਰਧਾਲੂਆਂ ਵੱਲੋਂ ਵੀ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਗਿਆ ਤੇ ਮੌਕੇ 'ਤੇ ਹੀ 10 ਲੱਖ ਤੋਂ ਵਧੇਰੇ ਰਾਸ਼ੀ ਇਕੱਤਰ ਹੋ ਗਈ। ਪਠਾਣਮਾਜਰਾ ਨੇ ਦੱਸਿਆ ਕਿ ਮਾਤਾ ਕੌਸ਼ੱਲਿਆ ਦੇ ਨਾਮ 'ਤੇ ਟਰੱਸਟ ਬਣਾ ਕੇ ਇਸ ਰਾਹੀਂ ਸੁੰਦਰ ਮੰਦਿਰ ਦੇ ਨਿਰਮਾਣ ਦਾ ਕਾਰਜ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ਦੇ ਇਤਿਹਾਸ ਬਾਰੇ ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਵੀ ਇਬਾਰਤ ਲਿਖੀ ਜਾਵੇਗੀ।

ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਅਯੁੱਧਿਆ ਵਿਖੇ ਬਣੇ ਭਗਵਾਨ ਰਾਮ ਮੰਦਿਰ ਦੀ ਤਰਜ 'ਤੇ ਆਪਣੇ ਹਲਕੇ ਦੇ ਪਿੰਡ ਘੜਾਮ ਵਿਖੇ ਸੰਗਤ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਦੇ ਨਿਵੇਸ਼ ਨਾਲ ਭਗਵਾਨ ਰਾਮ ਦੇ ਮਾਤਾ ਜੀ ਦੀ ਯਾਦ 'ਚ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਦਾ ਐਲਾਨ ਕੀਤਾ ਹੈ।

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮਾਤਾ ਕੌਸ਼ੱਲਿਆ ਟਰਸਟ ਬਣਾ ਕੇ ਇਸ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ ਤੇ ਇਸ ਲਈ ਉਨ੍ਹਾਂ ਨੇ ਖ਼ੁਦ ਇੱਕ ਲੱਖ ਰੁਪਏ ਦੇ ਕੇ ਇਸ ਮੰਦਿਰ ਦੀ ਸੇਵਾ ਸ੍ਰੀ ਪਾਤਾਲੇਸ਼ਵਰ ਮੰਦਿਰ, ਬਾਬਾ ਸ਼ੰਕਰ ਗਿਰ ਔਲੀਆ ਜੀ ਘੜਾਮ ਦੇ ਬਾਬਾ ਪ੍ਰੇਮਾ ਨੰਦ ਗਿਰੀ ਜੀ ਨੂੰ ਸੌਂਪੀ ਹੈ।

ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਿਰ ਵਿਖੇ ਭਗਵਾਨ ਸ੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿੱਸ਼ਠਾ ਸਮਾਰੋਹ ਦੇ ਮੌਕੇ ਭਗਵਾਨ ਸ੍ਰੀ ਰਾਮ ਦੇ ਨਾਨਕੇ ਪਿੰਡ ਘੜਾਮ ਦੇ ਵਿਕਾਸ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਭਗਵਾਨ ਰਾਮ ਦੇ ਮਾਤਾ ਜੀ ਕੌਸ਼ੱਲਿਆ ਦੇ ਪੇਕਾ ਪਿੰਡ ਨੂੰ ਅੱਖੋਂ ਪਰੋਖੇ ਕੀਤਾ ਜਾਵੇ।

ਹਰਮੀਤ ਸਿੰਘ ਪਠਾਣਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਘੜਾਮ ਦੇ ਵਿਕਾਸ ਲਈ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਤਜਵੀਜਾਂ ਉਲੀਕੀਆਂ ਜਾ ਚੁੱਕੀਆਂ ਹਨ, ਇਸ ਲਈ ਕੇਂਦਰ ਸਰਕਾਰ ਪਟਿਆਲਾ ਤੋਂ ਘੜਾਮ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਸਮੇਤ ਪਟਿਆਲਾ ਵਿਖੇ ਮਾਤਾ ਕੌਸ਼ੱਲਿਆ ਦੀ ਯਾਦ ਵਿੱਚ ਕੌਮਾਂਤਰੀ ਹਵਾਈ ਅੱਡੇ ਦਾ ਨਿਰਮਾਣ ਕਰਵਾਏ ਤਾਂ ਕਿ ਇਸ ਪੌਰਾਣਕ ਤੇ ਇਤਿਹਾਸਕ ਮਹੱਤਤਾ ਵਾਲੇ ਨਗਰ ਨੂੰ ਕੌਮਾਂਤਰੀ ਨਕਸ਼ੇ 'ਤੇ ਉਭਾਰਿਆ ਜਾ ਸਕੇ।

ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਪਿਤਾ ਦਸਰਥ ਘੜਾਮ ਵਿਖੇ ਆਪਣੀ ਬਰਾਤ ਲੈਕੇ ਜਿੱਥੇ ਆਏ ਸਨ, ਉਥੇ ਬਾਉਲੀ ਸੀ ਤੇ ਇੱਥੇ ਹੁਣ ਗੁਰਦੁਆਰਾ ਮਿਲਾਪ ਸਰ ਸਾਹਿਬ ਸ਼ੁਸੋਭਿਤ ਹੈ। ਇੱਥੇ ਹੀ ਪੀਰ ਭੀਖਣ ਸ਼ਾਹ ਦਾ ਅਸਥਾਨ ਵੀ ਮੌਜੂਦ ਹੈ। ਇਸ ਲਈ ਇਹ ਅਸਥਾਨ, ਜੋ ਕਿ ਭਗਵਾਨ ਰਾਮ ਦਾ ਨਾਨਕਾ ਪਿੰਡ ਹੈ, ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਅਯੁੱਧਿਆ ਵਿਖੇ ਭਗਵਾਨ ਰਾਮ ਮੰਦਿਰ ਦੇ ਨਿਰਮਾਣ ਸਮੇਂ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।

ਇਸ ਮੌਕੇ ਵਿਧਾਇਕ ਵੱਲੋਂ ਮਾਤਾ ਕੌਸ਼ੱਲਿਆ ਮੰਦਿਰ ਦੇ ਨਿਰਮਾਣ ਲਈ ਖ਼ੁਦ ਇੱਕ ਲੱਖ ਰੁਪਏ ਦੇਣ ਦੇ ਐਲਾਨ ਕਰਨ ਦੇ ਨਾਲ ਹੀ ਮੌਕੇ 'ਤੇ ਮੌਜੂਦ ਬਹੁਤ ਸਾਰੇ ਸ਼ਰਧਾਲੂਆਂ ਵੱਲੋਂ ਵੀ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਗਿਆ ਤੇ ਮੌਕੇ 'ਤੇ ਹੀ 10 ਲੱਖ ਤੋਂ ਵਧੇਰੇ ਰਾਸ਼ੀ ਇਕੱਤਰ ਹੋ ਗਈ। ਪਠਾਣਮਾਜਰਾ ਨੇ ਦੱਸਿਆ ਕਿ ਮਾਤਾ ਕੌਸ਼ੱਲਿਆ ਦੇ ਨਾਮ 'ਤੇ ਟਰੱਸਟ ਬਣਾ ਕੇ ਇਸ ਰਾਹੀਂ ਸੁੰਦਰ ਮੰਦਿਰ ਦੇ ਨਿਰਮਾਣ ਦਾ ਕਾਰਜ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ਦੇ ਇਤਿਹਾਸ ਬਾਰੇ ਪਟਿਆਲਾ ਦੇ ਰੇਲਵੇ ਸਟੇਸ਼ਨ ਵਿਖੇ ਵੀ ਇਬਾਰਤ ਲਿਖੀ ਜਾਵੇਗੀ।

Tags: punjab news

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement