Bathinda News : ਬਠਿੰਡਾ ’ਚ ਬਜ਼ੁਰਗ ਵਿਅਕਤੀ ਨੂੰ ਕਿਡਨੈਪ ਕਰ ਕੇ ਉਸਨੂੰ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ

By : BALJINDERK

Published : Jan 22, 2025, 5:40 pm IST
Updated : Jan 22, 2025, 5:40 pm IST
SHARE ARTICLE
ਪੁਲਿਸ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ
ਪੁਲਿਸ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ

Bathinda News : ਮ੍ਰਿਤਕ ਬਖ਼ਤੌਰ ਨੇ ਮੁਲਜ਼ਮ ਦੀ ਪਛਾਣ ਵਾਲੀ ਔਰਤ ਨੂੰ ਦਿੱਤੇ ਸਨ 7 ਲੱਖ ਰੁਪਏ ਉਧਾਰੇ,ਮੁਲ਼ਜ਼ਮ ਨੇ ਬਜ਼ੁਰਗ ਨੂੰ ਅਗਵਾ ਕਰ ਫਿਰ ਸੁੱਟਿਆ ਨਹਿਰ ਵਿਚ

Bathinda News in Punjabi : ਅਮਨੀਤ ਕੌਂਡਲ ਸੀਨੀਅਰ ਕਪਤਾਨ ਬਠਿੰਡਾ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਦੱਸਿਆ ਕਿ ਪੂਰਨ ਸਿੰਘ ਪੁੱੱਤਰ ਉਜਾਗਰ ਸਿੰਘ ਵਾਸੀ ਪਿੰਡ ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਿਆਨ ਪਰ ਮੁਕੱਦਮਾ ਨੇਹੀਆਵਾਲਾ ਦਰਜ ਰਜਿਸਟਰ ਹੋਇਆ ਸੀ ਕਿ ਪਿੰਡ ਦਾਨ ਸਿੰਘ ਵਾਲਾ ’ਚ ਨਿਮਨਲਿਖਤ ਦੋਸੀਆਨ ਵੱਲੋਂ 23 ਦਸੰਬਰ 2024 ਨੂੰ ਮੁੱਦਈ ਦੇ ਭਰਾ ਬਖ਼ਤੌਰ ਸਿੰਘ ਪੁਤਰ ਉਜਾਗਰ ਸਿੰਘ ਵਾਸੀ ਭਲਾਈਆਣਾ ਹਾਲ ਵਾਸੀ ਡੇਰਾ ਬਾਬਾ ਭਗਤ ਰਾਮ ਦਾਨ ਸਿੰਘ ਵਾਲਾ ਨੂੰ ਕਿਡਨੈਪ ਕਰ ਲਿਆ ਗਿਆ ਸੀ। ਜਿਸ ’ਤੇ ਉਕਤ ਮੁਕੱਦਮਾ ਮੁੱਢਲੀ ਤਫ਼ਤੀਸ਼ ਅਮਲ ’ਚ ਲਿਆਂਦੀ ਗਈ।

ਇਸ ਵਾਰਦਾਤ ਦੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਨ ਲਈ ਰਵਿੰਦਰ ਸਿੰਘ ਰੰਧਾਵਾ ਪੀ.ਪੀ.ਐਸ ਡੀ.ਐੱਸ.ਪੀ ਭੁੱਚੋ ਦੇ ਦਿਸ਼ਾ ਨਿਰਦੇਸ਼ ਤਹਿਤ ਇੰਸ.ਜਸਵਿੰਦਰ ਕੌਰ ਮੁੱਖ ਅਫ਼ਸਰ ਥਾਣਾ ਨੇਹੀਆਵਾਲਾ ਦੀ ਜ਼ੇਰੇ ਨਿਗਰਾਨੀ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ’ਤੇ ਦੌਰਾਨੇ ਰੇਡ ਇੰਸ.ਜਸਵਿੰਦਰ ਕੌਰ ਮੁੱਖ ਅਫ਼ਸਰ ਥਾਣਾ ਨੇਹੀਆਵਾਲਾ ਵੱਲੋਂ ਮੁਕੱਦਮਾ ਦੇ ਨਿਮਨਲਿਖ਼ਤ ਦੋਸ਼ੀਆਨ ਨੂੰ 12 ਜਨਵਰੀ ਨੂੰ ਅਤੇ 20 ਜਨਵਰੀ ਗ੍ਰਿਫ਼ਤਾਰ ਕਰ ਕੇ ਬੰਦ ਹਵਾਲਾਤ ਥਾਣੇ ਬੰਦ ਕਰਵਾਇਆ ਗਿਆ। ਜਿੰਨਾ ਨੂੰ  21 ਜਨਵਰੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਦੌਰਾਨੇ ਤਫ਼ਤੀਸ ਦੋਸ਼ੀਆਨ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਪਰ ਪਤਾ ਲੱਗਿਆ ਕਿ ਉਨ੍ਹਾਂ ਵੱਲੋਂ ਬਖ਼ਤੌਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਭਲਾਈਆਣਾ ਹਾਲ ਵਾਸੀ ਡੇਰਾ ਬਾਬਾ ਭਗਤ ਰਾਮ ਦਾਨ ਸਿੰਘ ਵਾਲਾ ਨੂੰ ਮਾਰ ਕੁੱਟ ਕਰ ਕੇ ਸਕੂਟਰੀ ਪਰ ਬਿਠਾ ਕੇ ਬਠਿੰਡਾ ਨਹਿਰ ’ਚ ਸੁੱਟ ਦਿੱਤਾ ਸੀ ਅਤੇ ਇੰਨਾ ਦੇ ਦੱਸਣ ਮੁਤਾਬਿਕ ਜੋ ਬਖ਼ਤੌਰ ਸਿੰਘ ਉਕਤ ਦੀ ਡੈੱਡਬਾਡੀ ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਏਰੀਆ ’ਚੋਂ ਬਰਾਮਦ ਹੋਈ ਸੀ ਤਾਂ ਜਦੋਂ ਇੰਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਇਹ ਆਪਣਾ ਸਾਰਾ ਸਮਾਨ ਚੁੱਕ ਕਰ ਖਰੜ ਜ਼ਿਲ੍ਹਾ ਮੋਹਾਲੀ ਭੱਜ ਗਏ ਸੀ ਜਿੰਨਾ ਨੂੰ ਪੁਲਿਸ ਪਾਰਟੀ ਵੱਲੋਂ ਖਰੜ ਜ਼ਿਲ੍ਹਾ ਮੋਹਾਲੀ ਥਾਣਾ ਮਟੌਰ ਦੇ ਏਰੀਆ ’ਚੋਂ ਮਿਤੀ 20 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ’ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਬਾਕੀ ਰਹਿੰਦੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਬਾਕੀ ਰਹਿੰਦੇ ਦੋਸ਼ੀਆਨ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। 

ਦੱਸਣਾ ਬਣਦਾ ਹੈ ਕਿ ਦੋਸ਼ਣ ਗੁਰਪ੍ਰੀਤ ਕੌਰ ਨੇ ਆਪਣੀ ਲੜਕੀ ਨੂੰ ਬਾਹਰ ਵਿਦੇਸ਼ ਭੇਜਣ ਦਾ ਬਹਾਨਾ ਬਣਾ ਕੇ ਕਰੀਬ 07 ਲੱਖ ਰੁਪਏ ਬਖ਼ਤੌਰ ਸਿੰਘ ਪਾਸੋਂ ਉਧਾਰੇ ਲਏ ਸਨ। ਜਦੋਂ ਬਖ਼ਤੌਰ ਸਿੰਘ ਆਪਣੇ ਪੈਸੇ ਗੁਰਪ੍ਰੀਤ ਕੌਰ ਤੋਂ ਵਾਪਸ ਮੰਗਦਾ ਸੀ ਤਾਂ ਗੁਰਪ੍ਰੀਤ ਕੌਰ ਵੱਲੋਂ ਬਾਕੀ ਦੋਸ਼ੀਆਨ ਦੀ ਮਦਦ ਨਾਲ ਬਖਤੌਰ ਸਿੰਘ ਨੂੰ ਕਿਡਨੈਪ ਕਰਵਾ ਕੇ ਉਸਦਾ ਕਤਲ ਕਰਵਾ ਦਿੱਤਾ। ਦੋਸ਼ੀਆਨ ਨੂੰ 23 ਜਨਵਰੀ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

(For more news apart from accused who kidnapped and killed an elderly person in Bathinda was arrested News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement