Jira News : ਜੀਰਾ ਪੁਲਿਸ ਨੇ ਨਸ਼ਾ ਤਸਕਰਾਂ ਦੀ 1 ਕਰੋੜ 2 ਲੱਖ 90 ਹਜ਼ਾਰ ਰੁਪਏ ਦੀ ਪ੍ਰਾਪਰਟੀ ਕੀਤੀ ਅਟੈਚ

By : BALJINDERK

Published : Jan 22, 2025, 7:58 pm IST
Updated : Jan 22, 2025, 7:58 pm IST
SHARE ARTICLE
ਪੁਲਿਸ ਮੁਲਜ਼ਮ ਪ੍ਰਾਪਰਟੀ ਅਟੈਚ ਕਰਦੇ ਹੋਏ
ਪੁਲਿਸ ਮੁਲਜ਼ਮ ਪ੍ਰਾਪਰਟੀ ਅਟੈਚ ਕਰਦੇ ਹੋਏ

Jira News : ਦੋਨਾਂ ਭਰਾਵਾਂ ਤੇ 8-8 9-9 ਪਰਚੇ ਹਨ ਦਰਜ, ਨਸ਼ੇ ਦੀ ਤਸਕਰੀ ਕਰ ਬਣਾਈ ਜਾਇਦਾਦ

Jira News in Punjabi: ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰੋਪਰਟੀਆਂ ਨੂੰ ਫਰੀਜ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਹਰ ਇੱਕ ਨਸ਼ਾ ਤਸਕਰ ਨੂੰ ਰਾਹ ਕੀਤਾ ਜਾ ਰਿਹਾ ਹੈ ਕੀ ਉਹ ਨਸ਼ੇ ਦਾ ਧੰਦਾ ਛੱਡ ਦੇਵੇ ਇਸ ਨੂੰ ਲੈ ਕੇ ਜੀਰਾ ਪੁਲਿਸ ਵੱਲੋਂ ਪੰਜ ਕਰੋੜ ਤੋਂ ਵੱਧ ਦੀਆਂ ਪ੍ਰਾਪਰਟੀਆਂ ਫ਼ਰੀਜ ਕੀਤੀਆਂ ਜਾ ਚੁੱਕੀਆਂ ਹਨ ਤੇ ਅੱਜ ਜੀਰਾ ਦੇ ਬਸਤੀ ਮਾਛੀਆਂ ਵਿੱਚ ਰਹਿਣ ਵਾਲੇ ਸੋਨੂ ਤੇ ਵਿਸ਼ਾਲ ਦੀ ਇੱਕ ਕਰੋੜ ਦੋ ਲੱਖ 90 ਹਜ਼ਾਰ ਰੁਪਏ ਦੇ ਮਕਾਨ ਨੂੰ ਡੀਐਸਪੀ ਗੁਰਦੀਪ ਸਿੰਘ ਜੀਰਾ ਤੇ ਐਸਐਚਓ ਕਵਲਜੀਤ ਰਾਏ ਵੱਲੋਂ ਫਰੀਜ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਡੀਐਸਪੀ ਗੁਰਦੀਪ ਸਿੰਘ ਜੀਰਾ ਵੱਲੋਂ ਦਿੱਤੀ ਗਈ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਇਹਨਾਂ ਦੋਵਾਂ ਭਰਾਵਾਂ ਤੇ ਪਹਿਲਾਂ ਵੀ ਅੱਠ ਅੱਠ ਨੌ ਪਰਚੇ ਦਰਜ ਹਨ ਤੇ ਇਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਗਈ ਹੈ ਜਿਸ ਨੂੰ ਦਿੱਲੀ ਅਥੋਰਟੀ ਕੋਲ ਭੇਜਿਆ ਗਿਆ ਤੇ ਉਹਨਾਂ ਵੱਲੋਂ ਇਸ ਨੂੰ ਫਰੀਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹੁਣ ਇਹਨਾਂ ਕੋਲ ਸਿਰਫ ਅਪੀਲ ਕਰਨ ਦਾ ਰਾਹ ਬਾਕੀ ਹੈ ਉਹਨਾਂ ਦੱਸਿਆ ਕਿ ਇਹ ਨਾ ਤਾਂ ਹੁਣ ਮਕਾਨ ਨੂੰ ਵੇਚ ਸਕਦੇ ਹਨ ਨਾ ਹੀ ਕਿਸੇ ਦੇ ਨਾਮ ਟਰਾਂਸਫਰ ਕਰ ਸਕਦੇ ਹਨ ।

(For more news apart from  Jira police attached property worth 1 crore 2 lakh 90 thousand rupees of drug smugglers News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement