ਜਾਣੋ ਧਰਮ ਪਰਿਵਰਤਨ ਕਰਨ ਵਾਲੇ ਪੰਜਾਬੀਆਂ ਬਾਰੇ ਕੀ ਬੋਲੇ ਸਿੱਖ ਸਕਾਲਰ ਡਾ. ਰਣਬੀਰ ਸਿੰਘ

By : JUJHAR

Published : Jan 22, 2025, 1:34 pm IST
Updated : Jan 22, 2025, 1:35 pm IST
SHARE ARTICLE
Know what Sikh scholar Dr. said about Punjabis who converted to religion. Ranbir Singh
Know what Sikh scholar Dr. said about Punjabis who converted to religion. Ranbir Singh

ਕਿਹੜਾ ਜ਼ਿਲ੍ਹਾ ਸਭ ਤੋਂ ਅੱਗੇ, ਕਿਸ ਦੀ ਗਲਤੀ ਇਕੱਲੀ-ਇਕੱਲੀ ਗੱਲ ’ਤੇ ਖੋਲ੍ਹੇ ਭੇਦ

ਅਸੀਂ ਜਾਣਦੇ ਹਾਂ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਧਰਮ ਪਰਿਵਰਤਨ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਲੋਕ ਆਪਣੇ ਧਰਮ ਨੂੰ ਛੱਡ ਕੇ ਇਸਾਈ ਧਰਮ ਨੂੰ ਅਪਣਾ ਰਹੇ ਹਨ। ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਸਿੱਖ ਸਕਾਲਰ ਡਾ. ਰਣਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਿਰਫ਼ ਸਿੱਖ ਹੀ ਧਰਮ ਪਰਿਵਾਰਤਨ ਨਹੀਂ ਕਰ ਰਹੇ ਹਨ, ਇਸ ਵਿਚ ਹਿੰਦੂ, ਮੁਸਲਿਮ ਜਾਂ ਪਛੜੀਆਂ ਸ਼੍ਰੇਣੀਆਂ ਵੀ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਸਾਈ ਧਰਮ ਵਿਚ ਲਾਲਚ ਦਿਤਾ ਜਾਂਦਾ ਹੈ ਜੋ ਲਾਲਚ ਕਰ ਕੇ ਹੀ ਲੋਕ ਆਪਣਾ ਧਰਮ ਪਰਿਵਰਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਆਪਣਾ ਲਾਈਫ਼ ਸਟਾਈਲ ਚੰਗਾ ਰੱਖਣ ਲਈ ਇਸਾਈ ਧਰਮ ਆਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਪਛੜੀਆਂ ਸ਼੍ਰੇਣੀਆਂ ਨੂੰ ਨੀਵਾਂ ਦਿਖਾਇਆ ਜਾਂਦਾ ਹੈ ਜਿਸ ਕਰ ਕੇ ਪਛੜੀਆਂ ਸ਼੍ਰੇਣੀਆਂ ਦੇ ਲੋਕ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਆਪਣਾ ਧਰਮ ਬਦਲ ਰਹੇ ਹਨ।

ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਲਈ ਜ਼ਿਆਦਾਤਰ ਜੋ ਲੋਕ ਗ਼ਰੀਬ ਹਨ ਉਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜ਼ਿਲ੍ਹੇ ’ਚ ਪਹਿਲਾਂ ਕੋਈ ਇਕ ਪਿੰਡ ’ਚ ਜਾ ਕੇ ਦੇਖਿਆ ਜਾਂਦਾ ਹੈ ਕਿ ਕਿਸ ਗ਼ਰੀਬ ਪਰਵਾਰ ਦੀਆਂ ਕੀ ਲੋੜਾਂ ਹਨ ਤੇ ਫਿਰ ਉਸ ਗ਼ਰੀਬ ਪਰਵਾਰ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਜਿਵੇਂ ਕਿਸੇ ਦੇ ਘਰ ਦਾ ਖਰਚਾ ਨਹੀਂ ਚੱਲਦਾ, ਬੱਚਿਆਂ ਦੀ ਪੜ੍ਹਾਈ ਲਈ ਮਾਲੀ ਮਦਦ ਜਾਂ ਫ਼ਿਰ ਮੈਡੀਕਲ ਸਹਾਈਤਾ ਆਦਿ ਦਾ ਲਾਲਚ ਦੇ ਆਪਣੇ ਧਰਮ ਵਲ ਖਿਚਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਵਿਚ ਸਰਚ ਦਾ ਜਿਹੜਾ ਮੁੱਖ ਕੰਮ ਹੈ ਉਹ ਅਮਰੀਕਾ ਦੀ ਸੀਆਈਏ ਤੇ ਆਈਐਸਆਈ ਮਿਲ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸੀਆਈਏ ਆਈਐਸਆਈ ਨਾਲ ਮਿਲ ਕੇ ਆਪਣਾ ਫ਼ੰਡ ਪੰਜਾਬ ਵਿਚ ਭੇਜਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਿੱਖ ਧਰਮ ਕੋਲ ਵੀ ਚੰਗਾ ਪੈਸਾ ਹੈ ਪਰ ਉਸ ਪੈਸੇ ਨੂੰ ਸਹੀ ਜਗ੍ਹਾ ’ਤੇ ਵਰਤਿਆ ਨਹੀਂ ਜਾਂਦਾ ਤੇ ਨਾ ਹੀ ਧਰਮ ਪ੍ਰਚਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਰਫ਼ ਆਪਣੇ ਲਈ ਹੀ ਪੈਸੇ ਵਰਤੋਂ ਵਿਚ ਲਿਆਉਂਦੇ ਹਨ।

ਉੁਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਨਹੀਂ ਸੋਚਦਾ ਕਿ ਇਥੇ ਚੰਗੇ ਸਕੂਲ, ਚੰਗੇ ਹਸਪਤਾਲ ਬਣਾ ਦਿਉ ਆਦਿ, ਪਰ ਅਸੀਂ ਇਥੇ ਡੇਰੇ ’ਤੇ ਡੇਰੇ ਬਣਾਈ ਜਾ ਰਹੇ ਹਨ, ਜਿਹੜੀ ਸਾਡੇ ਲਈ ਬਹੁਤ ਵੱਡੀ ਸਮੱਸਿਆ ਹੈ।  ਉਨ੍ਹਾਂ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਇਕ ਪਿੰਡ ਵਿਚ ਦੋ ਤੋਂ ਤਿੰਨ ਗੁਰਦੁਆਰੇ ਬਣਾਏ ਜਾਂਦੇ ਹਨ ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜੱਟਾਂ ਦੇ ਅਲੱਗ ਤੇ ਪਿੱਛੜੀਆਂ ਸ਼੍ਰੇਣੀਆਂ ਦਾ ਅਲੱਗ ਗੁਰਦੁਆਰਾ ਸਾਹਿਬ ਬਣਾਏ ਜਾਂਦੇ ਹਨ ਜਿਸ ਕਰ ਕੇ ਪਿਛੜੀਆਂ ਸ਼੍ਰੇਣੀਆਂ ਦੇ ਲੋਕ ਆਪਣੇ ਆਪ ਨੂੰ ਉਚਾ ਚੁੱਕਣ ਲਈ ਦੂਜੇ ਧਰਮ ਨੂੰ ਅਪਣਾ ਲੈਂਦੇ ਹਨ।

ਉਨ੍ਹਾਂ ਕਿਹਾ ਕਿ ਸਾਡੀ ਸ਼੍ਰੋਮਣੀ ਕਮੇਟੀ ਕੋਲ ਬਹੁਤ ਪੈਸਾ ਹੈ ਜੇ ਸ਼੍ਰੋਮਣੀ ਕਮੇਟੀ ਚਾਹੇ ਤਾਂ ਪੰਜਾਬ ਵਿਚ ਚੰਗੇ ਹਸਪਤਾਲ ਤੇ ਸਕੂਲ ਬਣਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਧਰਮ ਪਰਿਵਰਤਨ ਨੂੰ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਜੱਥੇਦਾਰ ਨੂੰ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਸਾਡਾ ਪੰਜਾਬ ਅੱਗੇ ਵਧ ਸਕੇ। ਉਨ੍ਹਾਂ ਕਿਹਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਪੰਜਾਬ ਦੇ ਇੰਨੇ ਸਿੱਖ ਬਾਹਰਲੇ ਮੁਲਕਾਂ ਵਿਚ ਜਾ ਵਸੇ ਸਨ ਕਿ ਪੰਜਾਬ ’ਚ ਸਿੱਖਾਂ ਦੀ ਗਿਣਤੀ ਅੱਧੀ ਵੀ ਨਹੀਂ ਰਹੀ।

ਉਨ੍ਹਾਂ ਕਿਹਾ ਕਿ ਇਸ ਸਮੇਂ ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹੇ ਨੂੰ ਧਰਮ ਪਰਿਵਰਤਨ ਲਈ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਇਕ ਟਾਈਮ ’ਤੇ ਅਤਿਵਾਦ ਦਾ ਗੜ੍ਹ ਰਿਹਾ ਪਰ ਹੁਣ ਉਥੇ ਈਸਾਈਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਚੰਗੇ ਸਕੂਲ, ਹਸਪਤਾਲ ਖੋਲ੍ਹੇ ਜਾਣ, ਬੁਢਾਪਾ ਤੇ ਵਿਧਵਾ ਪੈਨਸ਼ਨ ’ਚ ਵਾਧਾ ਕੀਤਾ ਜਾਵੇ ਆਦਿ ਹੋਰ ਸਹੂਲਤਾਂ ਗ਼ਰੀਬ ਜਨਤਾ ਨੂੰ ਦਿਤੀਆਂ ਜਾਣ ਤਾਂ ਜੋ ਲੋਕ ਧਰਮ ਪਰਿਵਰਤਨ ਵਲ ਜਾਣ ਦੀ ਬਜਾਏ ਆਪਣਾ ਧਰਮ ਅਪਣਾਉਣ।

ਉਨ੍ਹਾਂ ਕਿਹਾ ਕਿ ਧਰਮ ਦੀ ਰਾਜਨੀਤੀ ਸਭ ਤੋਂ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਗੁਰਦਾਸਪੁਰ ਵਿਚ ਹੀ 600 ਤੋਂ 700 ਚਰਚ ਬਣ ਗਏ ਹਨ ਜੋ ਕਿ 2 ਤੋਂ 3 ਸਾਲਾਂ ਦੇ ਵਿਚ ਹੀ ਬਣੇ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿਚ 25 ਤੋਂ 30 ਹਜ਼ਾਰ ਚਰਚ ਭਾਰਤ ਵਿਚ ਹਨ ਤੇ ਇੰਨੇ ਹੀ ਸਕੂਲ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਚੰਗੇ ਸਕੂਲ ਜਾਂ ਹਸਪਤਾਲ ਨਹੀਂ ਬਣਾ ਸਕਦੀ ਤਾਂ ਹਿੰਦੂ ਤੇ ਸਿੱਖ ਮਿਲ ਕੇ ਚੰਗੇ ਸਕੂਲ ਜਾਂ ਹਸਪਤਾਲ ਕਿਉਂ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਜੇ ਇਸਾਈ ਇਥੇ ਇੰਨਾ ਕੁੱਝ ਕਰ ਸਕਦੇ ਹਨ ਤਾਂ ਅਸੀਂ ਮਿਲ ਕੇ ਕਿਉਂ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿੱਖੀ ਦਾ ਨਾਮੋ ਨਿਸ਼ਾਨ ਖ਼ਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਾਂ ਪਹਿਲਾਂ ਨਸ਼ੇ ਹੀ ਮਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੋਈ ਵੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਜੇ ਧੋਖੇ ਨਾਲ ਕਿਸੇ ਤੋਂ ਆਪਣਾ ਧਰਮ ਕਬੂਲ ਕਰਵਾਇਆ ਜਾਵੇ ਤਾਂ ਉਹ ਗ਼ਲਤ ਹੈ।

ਉਨ੍ਹਾਂ ਕਿਹਾ ਕਿ ਇਸ ਧਰਮ ਪਰਿਵਰਤਨ ਨੂੰ ਰੋਕਣ ਲਈ ਹਰ ਇਕ ਧਰਮ ਚਾਹੇ ਉਹ ਹਿੰਦੂ, ਸਿੱਖ, ਸਨਾਤਨ ਧਰਮ ਜਾਂ ਫਿਰ ਆਰਐਸਐਸ ਹੋਵੇ ਇਨ੍ਹਾਂ ਨੂੰ ਆਪਣੇ ਲੈਵਲ ’ਤੇ ਇਹ ਬੀੜਾ ਚੁੱਕਣਾ ਹੋਵੇਗਾ ਤਾਂ ਜੋ ਪੰਜਾਬ ਵਿਚ ਡਿਵੈਲਪਮੈਂਟ ਹੋ ਸਕੇ।  ਉਨ੍ਹਾਂ ਕਿਹਾ ਕਿ ਜੇ ਹਿੰਦੂ ਸਿੱਖ ਇਕੱਠੇ ਹੋ ਜਾਣ ਤਾਂ ਸਾਨੂੰ ਕੋਈ ਹਰਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਅੰਮ੍ਰਿਸਰ ਵਿਚ 2011 ਵਿਚ 57 ਫ਼ੀ ਸਦੀ ਸਿੱਖ ਸਨ ਪਰ ਹੁਣ ਘੱਟ ਕੇ 50 ਤੋਂ 52 ਫ਼ੀ ਸਦੀ ਰਹਿ ਗਏ ਹਨ, ਜੋ ਕਿ 5 ਤੋਂ 7 ਫ਼ੀ ਸਦੀ ਲੋਕਾਂ ਨੇ ਧਰਮ ਪਰਿਵਰਤਨ ਕਰ ਲਿਆ ਜਾਂ ਫਿਰ ਪੰਜਾਬ ਛੱਡ ਕੇ ਬਾਹਰ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਬਾਦੀ ਤਾਂ ਵਧੀ ਹੈ ਪਰ ਧਰਮ ਪੱਖੋਂ ਘਟੀ ਹੈ। ਉਨ੍ਹਾਂ ਕਿਹਾ ਕਿ 2011 ਵਿਚ ਈਸਾਈ ਧਰਮ 2 ਫ਼ੀ ਸਦੀ ਸੀ ਜੋ ਹੁਣ ਵਧ ਕੇ 11 ਤੋਂ 15 ਫ਼ੀ ਸਦੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਫ਼ਰਕ ਆਖ਼ਰ ਦੇ ਦੋ ਜਾਂ ਤਿੰਨ ਸਾਲਾਂ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਡੇਰਾਵਾਦ ਵੀ ਧਰਮ ਪਰਿਵਰਤਨ ਦਾ ਮੁੱਖ ਕਾਰਨ ਹੈ।  ਉਨ੍ਹਾਂ ਕਿਹਾ ਕਿ ਜੋ ਸਾਨੂੰ ਸਾਡੇ ਗੁਰੂਆਂ ਨੇ ਸਿਖਿਆ ਦਿਤੀ ਹੈ ਸਾਨੂੰ ਉਸ ਸਿਖਿਆ ਨੂੰ ਅਪਣਾਉਣਾ ਚਾਹੀਦਾ ਹੈ ਤੇ ਜਾਤ ਪਾਤ ਤੇ ਧਰਮ ਨੂੰ ਛੱਡ ਕੇ ਆਪਸ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਪੰਜਾਬ ਕਿਵੇਂ ਅੱਗੇ ਵਧੇਗਾ ਇਸ ਮੁੱਦੇ ’ਤੇ ਵਿਚਾਰ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਕੀਤੀ ਹੈ ਇਸ ਮੁੱਦੇ ’ਤੇ ਵਿਚਾਰ ਕਰਨ ਤੇ ਸਿੱਖ ਧਰਮ ਲਈ ਵਧ ਤੋਂ ਵਧ ਪ੍ਰਚਾਰ ਕਰਨ। ਉਨ੍ਹਾਂ ਕਿਹਾ ਕਿ ਜੇ ਹਾਲੇ ਵੀ ਇਸ ਧਰਮ ਪਰਿਵਰਤਨ ਨਹੀਂ ਰੋਕਿਆ ਤਾਂ ਸਾਡਾ ਦੇਸ਼ ਤੇ ਪੰਜਾਬ ਪਿੱਛੇ ਰਹਿ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement