ਸੀਨੀਅਰ ਡਾਕਟਰਾਂ ਦੀ ਟੀਮ ਨੇ ਡੱਲੇਵਾਲ ਨੂੰ ਹੋਈ ਦਿੱਕਤ ਲਈ ਮੰਗੀ ਮੁਆਫ਼ੀ
Published : Jan 22, 2025, 4:48 pm IST
Updated : Jan 22, 2025, 4:48 pm IST
SHARE ARTICLE
Team of senior doctors apologizes for the trouble caused to Dallewal
Team of senior doctors apologizes for the trouble caused to Dallewal

'ਹੁਣ ਤੋਂ ਇਲਾਜ ਲਈ ਸੀਨੀਅਰ ਡਾਕਟਰ ਰਹੇਗਾ ਮੌਜੂਦ'

ਖਨੌਰੀ ਬਾਰਡਰ: ਖਨੌਰੀ ਬਾਰਡਰ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 58 ਦਿਨਾਂ ਬਾਅਦ ਧੁੱਪ ਵਿੱਚ ਆਏ ਹਨ। ਕਿਸਾਨ ਆਗੂਆ ਨੇ ਕਿਹਾ ਹੈ ਕਿ ਹੁਣ ਡਾਕਟਰਾਂ ਦੀ ਚਿੱਠੀ ਨੂੰ ਲੈ ਕੇ ਚਰਚਾ ਹੋਈ ਹੈ ਕਿਉਂਕਿ ਰਾਤ ਡਾਕਟਰਾਂ ਤੋਂ ਅਣਗਹਿਲੀ ਹੋਈ ਹੈ ਜਿਸ ਕਰਕੇ ਡੱਲੇਵਾਲ ਨੂੰ ਵੀ ਦਰਦ ਹੋਣ ਲੱਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਡਿੱਪ ਦੀ ਸਪੀਡ ਜਿਆਦਾ ਵਧਾਉਣ ਕਰਕੇ ਹੱਥ ਵਿੱਚ ਦਰਦ ਹੋਇਆ।

ਕਿਸਾਨ ਆਗੂਆਂ ਨੇ ਕਿਹਾ ਹੈਕਿ ਡੱਲੇਵਾਲ ਦੀ ਜ਼ਿੰਦਗੀ ਐਨੀ ਸਸਤੀ ਨਹੀਂ ਹੈ ਅਤੇ ਇਸ ਲਈ ਕੋਈ ਲਾਪਰਵਾਹੀ ਨਾ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਰਾਤ ਕੋਈ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਰਾਤ ਸੀਨੀਅਰ ਡਾਕਟਰ ਅਤੇ ਅਧਿਕਾਰੀਆਂ ਨੇ ਮੁਆਫ਼ੀ ਮੰਗੀ ਹੈ।  
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਡੱਲੇਵਾਲ ਨੇ ਡਾਕਟਰਾਂ ਦੀ ਮੁਆਫੀ ਨੂੰ ਮੰਨ ਲਿਆ ਹੈ। ਉਨ੍ਹਾਂ  ਨੇ ਕਿਹਾ ਹੈ ਕਿ ਕਿਸੇ ਵੀ ਕਿਸਾਨ ਨੇ ਕਿਸੇ ਡਾਕਟਰ ਨਾਲ ਕੋਈ ਗੁੱਸੇ ਨਹੀਂ ਹੋਇਆ। ਉਨ੍ਹਾਂ ਨੇਕਿਹਾ ਹੈ ਕਿ ਹੁਣ ਸੀਨੀਅਰ ਡਾਕਟਰ ਮੌਜੂਦ ਰਹਿਣਗੇ। ਚਿੱਠੀ ਵਿੱਚ ਡਾਕਟਰਾਂ ਨੇ ਵਾਅਦਾ ਕੀਤਾ ਹੈ ਕਿ ਅਸਥਾਈ ਹਸਪਤਾਲ ਵੀ ਬਣਾਇਆ ਜਾਵੇਗਾ।

ਕਾਕਾ ਕੋਟੜਾ ਨੇ ਕਿਹਾ ਹੈ ਕਿ ਡੱਲੇਵਾਲ ਨੂੰ ਇਕ ਛੋਟੀ ਟਰਾਲੀ ਵਿੱਚ ਹਨ ਜਿਸ ਕਰਕੇ ਹਾਲ-ਚਾਲ ਪੁੱਛਣ ਵਾਲਿਆ ਨੂੰ ਸਮੱਸਿਆ ਆਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਕ ਵੱਡੀ ਟਰਾਲੀ ਵੀ ਤਿਆਰ ਕੀਤੀ ਜਾ ਰਹੀ ਹੈ।  13 ਫਰਵਰੀ ਨੂੰ ਮੋਰਚੇ ਨੂੰ ਪੂਰਾ ਇਕ ਸਾਲ ਹੋ ਜਾਣਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement