Nabha Accident News: 2 ਕਾਰਾਂ ਆਪਸ 'ਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
Nabha Accident News: ਨਾਭਾ ਨੇੜਲੇ ਬੀੜ ਦੁਸਾਂਝ ਕੋਲ ਇਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿਚ ਮਾਂ ਤੇ ਉਸ ਦੀ 3 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਜਦੋਂ ਕਿ ਇਕ ਨਿੱਕੀ ਬੱਚੀ ਗੰਭੀਰ ਜ਼ਖ਼ਮੀ ਹੋ ਗਈ।
ਜਾਣਕਾਰੀ ਦਿੰਦਿਆਂ ਗੁਰਪਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪ੍ਰਵਾਰ ਦੇ ਸਾਰੇ ਮੈਂਬਰ ਸਪੇਨ ਤੋਂ ਆ ਰਹੇ ਵੱਡੇ ਭਰਾ ਨੂੰ ਲੈਣ ਲਈ ਜਾ ਰਹੇ ਸਨ ਕਿ ਰਸਤੇ ਵਿਚ 2 ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ਵਿਚ ਅਮਨਪ੍ਰੀਤ ਕੌਰ (30) ਪਤਨੀ ਅੰਮ੍ਰਿਤ ਸਿੰਘ ਅਤੇ ਉਨ੍ਹਾਂ ਦੀ 3 ਮਹੀਨੇ ਨਿੱਕੀ ਬੇਟੀ ਅਰਜੋਈ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ। ਜਦੋਂ ਕਿ ਭਤੀਜੀ ਅਵਨੀਤ ਕੌਰ (10) ਗੰਭੀਰ ਜ਼ਖ਼ਮੀ ਹੋ ਗਈ ਹੈ। ਉਸ ਨੂੰ ਸਿਵਲ ਹਸਪਤਾਲ ਨਾਭਾ ਦੇ ਡਾਕਟਰਾਂ ਨੇ ਪਟਿਆਲਾ ਰੈਫ਼ਰ ਕਰ ਦਿੱਤਾ ਹੈ।
