ਗੁਰਦਾਸਪੁਰ ਲੋਕ ਸਭਾ ਸੀਟ ਲਈ ਭਾਜਪਾ ਦੇ ਅੰਦਰ ਹੀ ਛਿੜਿਆ ਕਾਟੋ-ਕਲੇਸ਼
Published : Feb 22, 2019, 1:42 pm IST
Updated : Feb 22, 2019, 1:42 pm IST
SHARE ARTICLE
Master Mohan Lal
Master Mohan Lal

 ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਅੰਦਰ ਟਿਕਟ ਪ੍ਰਾਪਤ ਕਰਨ ਨੂੰ ਲੈ ਕੇ ਆਗੂਆਂ ਅੰਦਰ ਇਸ ਸਮੇਂ ਘਮਾਸਾਨ ਪੂਰੇ ਜ਼ੋਰਾਂ 'ਤੇ ਹੈ। ਇਸ ਟਿਕਟ ਨੂੰ.....

ਗੁਰਦਾਸਪੁਰ :  ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਅੰਦਰ ਟਿਕਟ ਪ੍ਰਾਪਤ ਕਰਨ ਨੂੰ ਲੈ ਕੇ ਆਗੂਆਂ ਅੰਦਰ ਇਸ ਸਮੇਂ ਘਮਾਸਾਨ ਪੂਰੇ ਜ਼ੋਰਾਂ 'ਤੇ ਹੈ। ਇਸ ਟਿਕਟ ਨੂੰ ਪ੍ਰਾਪਤ ਕਰਨ ਲਈ ਆਗੂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਅਤੇ ਸਿਆਸੀ ਗੋਟੀਆਂ ਫਿੱਟ ਕਰਨ ਲਈ ਆਰ.ਐਸ.ਐਸ ਅਤੇ ਯੋਗਾ ਆਗੂਆਂ ਤੇ ਰਾਜਸੀ ਉਚ ਆਗੂਆਂ ਨਾਲ ਤਾਲਮੇਲ ਕਰਨ ਵਿਚ ਜੁੱਟੇ ਹੋਏ ਹਨ।

Swaran SalariaSwaran Salaria

ਇਸ ਦੌੜ ਵਿਚ ਸਵਰਗੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਸਵਰਨ ਸਲਾਰੀਆ, ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਜੰਮੂ-ਕਸ਼ਮੀਰ ਸੂਬੇ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੇ ਨਾਂ ਪ੍ਰਮੁੱਖ ਹਨ। ਕੁੱਝ ਦਿਨ ਪਹਿਲਾਂ ਪਾਰਟੀ ਅੰਦਰ ਸੈਲੀਬਰਿਟੀ ਅਕਸ਼ੈ ਕੁਮਾਰ ਨੂੰ ਵੀ ਚੋਣ ਪਿੜ ਵਿਚ ਉਤਾਰਨ ਦੀ ਚਰਚਾ ਚੱਲੀ ਸੀ ਪਰ ਅਕਸ਼ੇ ਕੁਮਾਰ ਵਲੋਂ ਨਾਂਹ ਨੁਕਰ ਕਰਨ ਅਤੇ ਉਸ ਦੀ ਵਿਦੇਸ਼ੀ ਨਾਗਰਿਕਤਾ ਹੋਣ ਕਾਰਨ ਅਕਸ਼ੈ ਕੁਮਾਰ ਨੂੰ ਟਿਕਟ ਦੇਣ ਦਾ ਮਾਮਲਾ ਠੰਢਾ ਪੈ ਗਿਆ ਜਾਪਦਾ ਹੈ।

ਜਿਸ ਨੂੰ ਦੇਖ ਕੇ ਬਾਕੀ ਸਥਾਨਕ ਆਗੂਆਂ ਨੇ ਸਰਗਰਮੀ ਫੜ ਲਈ ਹੈ। ਵਿਨੋਦ ਖੰਨਾ ਜੋ ਕਿ ਇਸ ਹਲਕੇ ਤੋਂ ਚਾਰ ਵਾਰ ਜੇਤੂ ਰਹੇ ਤੇ ਇਕ ਵਾਰ ਹਾਰ ਗਏ ਸਨ, ਨੇ ਹੀ ਇਸ ਸੀਟ ਤੋਂ ਕਾਂਗਰਸ ਪਾਰਟੀ ਦੀ ਸੁਖਬੰਸ ਕੌਰ ਭਿੰਡਰ ਦਾ ਕਿਲ੍ਹਾ ਸਾਲ 1998 ਵਿਚ ਪਹਿਲੀ ਵਾਰ ਹਰਾਇਆ ਸੀ। ਵਿਨੋਦ ਖੰਨਾ ਦੀ ਮੌਤ ਹੋ ਜਾਣ ਬਾਅਦ ਅਕਤੂਬਰ 2017 ਵਿਚ ਹੋਈ ਜ਼ਿਮਨੀ ਚੋਣ ਸਮੇਂ ਭਾਰਤੀ ਜਨਤਾ ਪਾਰਟੀ ਨੇ ਟਿਕਟ ਸਵਰਨ ਸਲਾਰੀਆ ਨੂੰ ਦੇ ਦਿਤੀ ਅਤੇ ਉਹ ਕਾਂਗਰਸ ਪਾਰਟੀ ਦੇ ਸੁਨੀਲ ਜਾਖੜ ਤੋਂ 1 ਲੱਖ 99 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ।

Kavita KhannaKavita Khanna

ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰਦਾਸਪੁਰ ਵਿਖੇ ਚੋਣ ਆਗਾਜ ਰੈਲੀ ਵਿਚ ਵਿਨੋਦ ਖੰਨਾ ਦਾ ਜ਼ਿਕਰ ਕਰ ਦੇਣ ਨਾਲ ਉਸ ਦੀ ਪਤਨੀ ਕਵਿਤਾ ਖੰਨਾ ਨੇ ਟਿਕਟ ਦਾ ਦਾਅਵਾ ਠੋਕਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਹੀ ਇਸ ਟਿਕਟ ਦੀ ਦਾਅਵੇਦਾਰ ਹੈ। ਉਹ ਅਪਣੇ ਗੁਜਰਾਤ ਵਿਖੇ ਉਦਯੋਗਿਕ ਕਾਰੋਬਾਰ ਕਾਰਨ ਸ਼੍ਰੀ ਮੋਦੀ ਤੇ ਹੋਰ ਕੇਂਦਰੀ ਨੇਤਾਵਾਂ ਨਾਲ ਨੇੜਤਾ ਹੋਣ ਨੂੰ ਵੀ ਕੈਸ਼ ਕਰਨਾ ਚਾਹੁੰਦੀ ਹੈ ਤੇ ਲਗਾਤਾਰ ਸੰਪਰਕ ਵਿਚ ਹੈ। ਇਸ ਦੇ ਇਲਾਵਾ ਉਹ ਆਰਟ ਆਫ਼ ਲਿਵਿੰਗ ਦੇ ਗੁਰੂ ਰਵੀਸ਼ੰਕਰ ਦੀਆਂ ਸੇਵਾਵਾਂ ਵੀ ਟਿਕਟ ਪ੍ਰਾਪਤ ਕਰਨ ਲਈ ਲੈ ਰਹੀ ਹੈ। 

ਦੂਸਰੇ ਪਾਸੇ ਜ਼ਿਮਨੀ ਚੋਣ ਹਾਰਨ ਵਾਲੇ ਸਵਰਨ ਸਲਾਰੀਆ ਵੀ ਇਨ੍ਹੀਂ ਦਿਨੀਂ ਪੂਰੇ ਜਲੌਅ ਵਿਚ ਨਜ਼ਰ ਆ ਰਹੇ ਹਨ ਅਤੇ ਉਹ ਕਾਂਗਰਸ ਦੇ ਐਮ.ਪੀ ਸੁਨੀਲ ਜਾਖੜ ਦੀਆਂ ਸਰਗਰਮੀਆਂ ਦਾ ਜਵਾਬ ਦੇ ਰਹੇ ਹਨ ਤੇ ਦਾਅਵਾ ਕਰ ਰਹੇ ਹਨ ਕਿ ਉਹ ਹੀ ਕੇਂਦਰ ਸਰਕਾਰ ਤੋਂ ਰੇਲਵੇ ਦੇ ਅਤੇ ਪੁਲਾਂ ਬਾਰੇ ਪ੍ਰਾਜੈਕਟ ਮਨਜ਼ੂਰ ਕਰਵਾ ਕੇ ਲਿਆਏ ਹਨ।   ਸੂਤਰਾਂ ਅਨੁਸਾਰ ਸਵਰਨ ਸਲਾਰੀਆ ਯੋਗਾ ਗੁਰੂ ਸਵਾਮੀ ਰਾਮਦੇਵ ਅਤੇ ਕਾਦੀਆਂ ਤੋਂ ਇਕ ਆਰ.ਐਸ.ਐਸ ਦੇ ਆਗੂ ਦੀਆਂ ਸੇਵਾਵਾਂ ਲੈ ਰਹੇ ਹਨ ਤੇ ਉਨ੍ਹਾਂ ਰਾਹੀਂ ਕੇਂਦਰੀ ਆਗੂਆਂ ਉਪਰ ਟਿਕਟ ਅਲਾਟ ਕਰਨ ਲਈ ਦਬਾਅ ਪਾ ਰਹੇ ਹਨ।

ਸੱਭ ਤੋਂ ਵੱਡੀ ਦਿੱਕਤ ਉਨ੍ਹਾਂ ਨੂੰ ਟਿਕਟ ਅਲਾਟ ਕਰਨ ਵਿਚ ਉਨ੍ਹਾਂ ਦਾ ਜ਼ਿਮਨੀ ਚੋਣ ਵਿਚ 1 ਲੱਖ 99 ਹਜ਼ਾਰ ਵੋਟਾਂ ਨਾਲ ਹਾਰ ਜਾਣਾ ਸਮਝਿਆ ਜਾ ਰਿਹਾ ਹੈ।   ਇਨ੍ਹਾਂ ਦੇ ਇਲਾਵਾ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਟਿਕਟ ਪ੍ਰਾਪਤ ਕਰਨ ਲਈ ਜਲੰਧਰ ਦੇ ਇਕ ਅਖ਼ਬਾਰ ਸਮੂਹ ਦਾ ਪ੍ਰਭਾਵ ਪਵਾ ਰਹੇ ਹਨ।  ਅਸ਼ਵਨੀ ਸ਼ਰਮਾ ਵੀ ਆਰ.ਐਸ.ਐਸ ਰਾਹੀਂ ਟਿਕਟ ਪ੍ਰਾਪਤੀ ਕਰਨ ਦੀ ਦੌੜ ਵਿਚ ਇਸ ਸਮੇਂ ਮੋਹਰੀਆਂ ਵਿਚੋਂ ਹਨ।

ਜਦਕਿ ਇਸ ਸਾਰੇ ਘਮਾਸਾਨ ਦਾ ਫ਼ਾਇਦਾ ਅਵਿਨਾਸ਼ ਰਾਏ ਖੰਨਾ ਉਠਾਉਣਾ ਚਾਹੁੰਦੇ ਹਨ ਤੇ ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਟਿਕਟ ਦਿਤੀ ਜਾਵੇ ਤਾਂ ਫਿਰ ਚੋਣ ਪ੍ਰਚਾਰ ਸਮੇਂ ਪਾਰਟੀ ਅੰਦਰ ਗੁੱਟਬਾਜ਼ੀ ਖ਼ਤਮ ਹੋ ਜਾਵੇਗੀ। ਇਸ ਤਰ੍ਹਾਂ ਭਾਜਪਾ ਅੰਦਰ ਇਸ ਸੀਟ ਨੂੰ ਲੈ ਕੇ 'ਇਕ ਅਨਾਰ, ਕਈ ਬੀਮਾਰ' ਵਾਲੀ ਹਾਲਤ ਬਣੀ ਹੋਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement