
ਮਹਾਰਾਜੇ ਦੇ ਕਿਲ੍ਹੇ ਦੇ ਬੁਰਜ ਦੀ ਖ਼ਸਤਾ ਹਾਲਤ ਬਾਰੇ ਸਰਕਾਰ ਨੇ ਚੁਪ ਧਾਰੀ
ਚੰਡੀਗੜ੍ਹ: ਪੰਜਾਬ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਬਡਰੁਖਾਂ ਜ਼ਿਲ੍ਹਾ ਸੰਗਰੂਰ ਵਿਖੇ ਉਹਨਾਂ ਦਾ ਬੁੱਤ ਲਾਏਗੀ। ਇਹ ਜਾਣਕਾਰੀ ਬੀਤੇ ਦਿਨ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮਿਲੀ ਹੈ। ਇਸ ਸੰਬੰਧ ਚ ਆਪ ਦੇ ਵਿਧਾਇਕ ਅਮਨ ਅਰੋੜਾ ਨੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਚੰਨੀ ਤੋਂ ਸਵਾਲ ਪੁੱਛਿਆ ਸੀ।
Photo
ਅਰੋੜਾ ਨੇ ਪੁੱਛਿਆ ਸੀ ਕਿ 1997 ਚ ਉਸ ਸਮੇ ਦੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਉਣ ਦਾ ਵਾਅਦਾ ਕੀਤਾ ਸੀ,ਜੋ ਅੱਜ ਤਕ ਪੂਰਾ ਨਹੀਂ ਕੀਤਾ ਗਿਆ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਵਲੋਂ ਕਿਹਾ ਗਿਆ ਕਿ 1997 ਦੇ ਵਾਅਦੇ ਬਾਰੇ ਤਾਂ ਸਰਕਾਰ ਦੇ ਰਿਕਾਰਡ ਚ ਕੋਈ ਜਾਣਕਾਰੀ ਦਰਜ ਨਹੀਂ ਪਰ ਮੌਜੂਦਾ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਵਿਖੇ ਉਨ੍ਹਾਂ ਦਾ ਬੁੱਤ ਲਾਉਣ ਦੀ ਤਜਵੀਜ ਤਿਆਰ ਕੀਤੀ ਹੈ।
Photo
ਜ਼ਿਕਰਯੋਗ ਹੈ ਕਿ ਅਰੋੜਾ ਨੇ ਅਪਣੇ ਸਵਾਲ 'ਚ ਇਹ ਭੀ ਪੁੱਛਿਆ ਸੀ ਕਿ ਦੱਸਿਆ ਜਾਵੇ ਕਿ ਊਨਾ ਦੇ ਕਿਲੇ ਦੇ ਬੁਰਜ ਦੀ ਹਾਲਤ ਖਸਤਾ ਹੈ। ਇਸ ਬਾਰੇ ਮੰਤਰੀ ਨੇ ਸਵੀਕਾਰ ਕੀਤਾ ਕਿ ਕਿਲੇ ਦੇ ਬੁਰਜ ਦੀਹਾਲਤ ਖਸਤਾ ਹੈ।ਕਿਲੇ ਤੇ ਉਸਦੀ ਸੰਭਾਲ ਉਸਦੇ ਮਾਲਕਾਂ ਵਲੋਂ ਹੀ ਕੀਤੀ ਜਾ ਰਹੀ ਹੈ। ਪਰ ਮੰਤਰੀ ਵਲੋਂ ਕਿਲੇ ਦੀ ਸਾਂਭ-ਸੰਭਾਲ ਬਾਰੇ ਸਰਕਾਰ ਵਲੋਂ ਕੀਤੇ ਜਾ ਰਹੇ ਕਿਸੇ ਉਪਰਾਲੇ ਦੀ ਜਾਣਕਾਰੀ ਨਹੀਂ ਦਿਤੀ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।