ਮੁਸਲਿਮ ਲੜਕੀ ਨੇ ਸਿਸਟਮ ਨੂੰ ਕੀਤਾ ਚੈਲੰਜ, ‘ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਉ’
Published : Feb 22, 2022, 11:53 pm IST
Updated : Feb 22, 2022, 11:53 pm IST
SHARE ARTICLE
image
image

ਮੁਸਲਿਮ ਲੜਕੀ ਨੇ ਸਿਸਟਮ ਨੂੰ ਕੀਤਾ ਚੈਲੰਜ, ‘ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਉ’

ਕਰਨਾਟਕ, 22 ਫ਼ਰਵਰੀ : ਸਥਾਨਕ ਕਾਲਜਾਂ ਚ ਬੁਰਕਾ ਪਾਉਣ ’ਤੇ ਪਾਬੰਦੀ ਲੱਗਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਹੁਣ ਪੂਰੇ ਭਾਰਤ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਹਰ ਨਾਗਰਿਕ ਦੇ ਮਨ ’ਚ ਇਕੋ ਸਵਾਲ ਹੈ ਕਿ ਕੀ ਸਾਨੂੰ ਹੁਣ ਅਪਣੇ ਧਰਮ ਮੁਤਾਬਕ ਚੱਲਣ ਦੀ ਇਜਾਜ਼ਤ ਵੀ ਨਹੀਂ ਰਹੀ? ਪਰ ਇਸ ਸਵਾਲ ਦਾ ਜਵਾਬ ਕਰਨਾਟਕ ਦੇ ਕਾਲਜਾਂ ਵਿਚ ਪੜ੍ਹਦੀਆਂ ਮੁਸਲਿਮ ਵਿਦਿਆਰਥਣਾਂ ਨੇ ਵੀ ਬਰਾਬਰ ਦਿਤਾ। ਉਸ ਵੇਲੇ ਜਦੋਂ ਉਹ ਭਗਵਾਂ ਕਪੜਾ ਪਾਈ ਨੌਜਵਾਨ ਮੁੰਡਿਆਂ ਦੇ ਸਾਹਮਣੇ ਅਪਣੇ ਹੱਕ ਲਈ ਡੱਟ ਗਈਆਂ।
ਇਹ ਵਿਵਾਦ ਉਸ ਵੇਲੇ ਵਧ ਗਿਆ ਜਦੋਂ ਕਰਨਾਟਕ ਹਾਈ ਕੋਰਟ ਨੇ ਅਗਲੇ ਹੁਕਮਾਂ ਤਕ ਹਿਜਾਬ ਨੂੰ ਯੂਨੀਫਾਰਮ ਦਾ ਹਿੱਸਾ ਰੱਖਣ ’ਤੇ ਰੋਕ ਲਗਾ ਦਿਤੀ। ਇਸ ਵਿਚਾਲੇ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਮੁਸਲਿਮ ਲੜਕੀ ਨੇ ਭਾਰਤ ਸਰਕਾਰ ਨੂੰ ਤਿੱਖੇ-ਤਿੱਖੇ ਸਵਾਲ ਕਰਦਿਆਂ ਚੈਲੰਜ ਕਰ ਦਿਤਾ। 
ਉਕਤ ਵੀਡੀਉ ਵਿਚ ਮੁਸਲਿਮ ਲੜਕੀ ਨੇ ਕਿਹਾ ਕਿ ਜੇਕਰ ਸਰਕਾਰ ਵਿਚ ਇੰਨਾ ਦਮ ਅਤੇ ਹਿਮੰਤ ਹੈ ਤਾਂ ਉਹ ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਵੇ ਅਤੇ ਜੇਕਰ ਉਹ ਕਾਮਯਾਬ ਹੋਈ ਤਾਂ ਉਹ ਵੀ ਅਪਣਾ ਹਿਜਾਬ ਉਤਾਰ ਦੇਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਾਲਜ ਵਿਚ ਜਾਂਦੇ ਹਾਂ ਤਾਂ ਉਥੇ ਭਗਵਾ ਕਪੜਾ ਪਾਈ ਨੌਜਵਾਨਾਂ ਵਲੋਂ 
ਨਾਹਰੇਬਾਜ਼ੀ ਕੀਤੀ ਜਾਂਦੀ ਹੈ ਕਿ ‘ਹਿਜਾਬ ਰੱਖੋ ਜਾਂ ਕਿਤਾਬ ਰੱਖੋ’, ਇਹ ਕਿਸ ਤਰ੍ਹਾਂ ਦਾ ਰਵਈਆ ਹੈ? ਇਸ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਕੀਤੀ ਜਾ ਰਹੀ ਸਿਆਸਤ ਉਹ ਅਪਣੇ ਤਕ ਹੀ ਰੱਖਣ ਅਤੇ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਵਿਚ ਅਜਿਹੀਆਂ ਕੋਝੀਆਂ ਚਾਲਾਂ ਚੱਲ ਕੇ ਰੁਕਾਵਟ ਨਾ ਪਾਈ ਜਾਵੇ।    (ਏਜੰਸੀ)

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement