
ਜ਼ਖਮੀ ਨੌਜਵਾਨ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ
ਅੰਮ੍ਰਿਤਸਰ: ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ, ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ਼ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ ਸਾਹਮਣੇ ਆਇਆ ਹੈ। ਜਿਥੇ ਮੰਗਲਵਾਰ ਦੁਪਹਿਰੇ ਸ਼ਰੇਆਮ ਗੋਲੀਆਂ ਤੇ ਤਲਵਾਰਾਂ ਚੱਲੀਆਂ।
PHOTO
ਵਾਰਦਾਤ ਵਿਚ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਜ਼ਖ਼ਮੀ ਹੋਣ ਵਾਲਾ ਨੌਜਵਾਨ ਆਰਾਧਿਆ ਇੰਸਟੀਚਿਊਟ ਦਾ ਮਾਲਿਕ ਅਮਨ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਵਾਰਦਾਤ ਫੀਸ ਨੂੰ ਲੈ ਕੇ ਹੋਈ ਹੈ। ਉੱਧਰ ਘਟਨਾ ਦੇ ਬਾਰੇ ਵਿਚ ਪਤਾ ਲੱਗਦਿਆਂ ਹੀ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਮੌਕੇ 'ਤੇ ਪੱਜ ਗਈ।
PHOTO
ਪੀੜਤ ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਰਾਧਿਆ ਇੰਸਟੀਚਿਊਟ ਦਾ ਮਾਲਕ ਹੈ। ਮੰਗਲਵਾਰ ਦੁਪਹਿਰੇ ਕੁਝ ਲੋਕ ਉਸ ਦੇ ਇੰਸਟੀਚਿਊਟ ਵਿਚ ਆਏ ਅਤੇ ਪੈਸਿਆਂ ਨੂੰ ਲੈ ਕੇ ਲੜਾਈ ਕਰਨ ਲੱਗੇ। ਮੁਲਜ਼ਮਾਂ ਨੇ ਉਨ੍ਹਾਂ ਦੇ ਪੁੱਤਰ ਨਾਲ ਹੱਥੋਪਾਈ ਕੀਤੀ।
PHOTO
ਜਦੋਂ ਸਟਾਫ ਦੇ ਲੋਕਾਂ ਨੇ ਬਚਾਅ ਕਰਨਾ ਚਾਹਿਆ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿਚ ਇਕ ਗੋਲੀ ਅਮਨ ਦੀ ਲੱਤ 'ਤੇ ਲੱਗੀ। ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਸ਼ਰੇਆਮ ਗੁੰਡਾਗਰਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਹਨ।
PHOTO