ਹਰਜੀਤ ਮਸੀਹ ਨੇ ਅੱਖੀਂ ਵੇਖਿਆ ਸੀ ਮੌਤ ਦਾ ਤਾਂਡਵ
Published : Mar 22, 2018, 1:28 pm IST
Updated : Mar 22, 2018, 1:28 pm IST
SHARE ARTICLE
Harjit masih
Harjit masih

ਤਿੰਨ ਸਾਲ ਪਹਿਲਾਂ ਇਰਾਕ ਵਿਚ 40 ਭਾਰਤੀਆਂ ਨੂੰ ਅਗ਼ਵਾ ਕਰ ਲਿਆ ਸੀ ਜਿਨ੍ਹਾਂ ਵਿਚੋਂ 39 ਭਾਰਤੀਆਂ ਨੂੰ ਆਈ.ਐਸ.ਆਈ.ਐਸ. ਦੇ ਅਤਿਵਾਦੀਆਂ ਨੇ ਮਾਰ ਦਿਤਾ ਸੀ।

ਗੁਰਦਾਸਪੁਰ (ਹਰਜੀਤ ਸਿੰਘ ਆਲਮ): ਤਿੰਨ ਸਾਲ ਪਹਿਲਾਂ ਇਰਾਕ ਵਿਚ 40 ਭਾਰਤੀਆਂ ਨੂੰ ਅਗ਼ਵਾ ਕਰ ਲਿਆ ਸੀ ਜਿਨ੍ਹਾਂ ਵਿਚੋਂ 39 ਭਾਰਤੀਆਂ ਨੂੰ ਆਈ.ਐਸ.ਆਈ.ਐਸ. ਦੇ ਅਤਿਵਾਦੀਆਂ ਨੇ ਮਾਰ ਦਿਤਾ ਸੀ। ਉਨ੍ਹਾਂ ਵਿਚੋਂ ਇਕ ਭਾਰਤੀ ਮਜ਼ਦੂਰ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਸ਼ਿਕੰਜੇ 'ਚੋਂ ਨਿਕਲ ਕੇ ਭੱਜ ਗਿਆ ਸੀ। ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਇਸ ਗੱਲ ਨੂੰ ਸੰਸਦ 'ਚ ਮੰਨ ਚੁਕੇ ਹਨ। ਪਿਛਲੇ ਸਾਲ ਇਕ ਇੰਟਰਵਿਊ 'ਚ ਹਰਜੀਤ ਮਸੀਹ ਨੇ ਦਸਿਆ ਸੀ ਕੇ ਕਿਵੇਂ ਉਹ ਖੌਫ਼ਨਾਕ ਦਰਿੰਦਿਆਂ ਦੇ ਹੱਥੋਂ ਬਚ ਨਿਕਲਿਆ ਸੀ।Harjit masihHarjit masihਹਰਜੀਤ ਨੇ ਦਸਿਆ ਕਿ ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਇਸ ਲਈ ਉਹ ਪੈਸੇ ਕਮਾਉਣ ਲਈ ਇਰਾਕ ਚਲਾ ਗਿਆ ਸੀ। ਸ਼ੁਰੂ ਦੇ 11 ਮਹੀਨੇ ਤਾਂ ਵਧੀਆ ਗੁਜ਼ਰੇ ਸਨ ਤੇ ਕੋਈ ਦਿੱਕਤ ਨਹੀਂ ਆਈ। ਇਕ ਦਿਨ ਜ਼ਬਰਦਸਤ ਧਮਾਕਿਆਂ ਦੀ ਆਵਾਜ਼ ਸੁਣੀ। ਪਤਾ ਲਗਿਆ ਕਿ ਨਾਲ ਦੇ ਇਲਾਕੇ 'ਚ ਅਮਰੀਕੀ ਫ਼ੌਜ ਨੇ ਹਵਾਈ ਹਮਲਾ ਕੀਤਾ ਹੈ। ਲੋਕ ਉਸ ਇਲਾਕੇ ਨੂੰ ਛੱਡ ਕੇ ਦੂਸਰੀ ਜਗ੍ਹਾ 'ਤੇ ਜਾਣ ਲੱਗੇ ਸਨ। ਉਥੇ ਮੋਸੂਲ 'ਚ ਸਿਰਫ਼ ਅਸੀਂ ਭਾਰਤੀ ਅਤੇ ਬੰਗਲਾਦੇਸ਼ ਦੇ ਮਜ਼ਦੂਰ ਕੰਮ ਕਰਨ ਲਈ ਰੁਕੇ ਰਹੇ। ਇਸ ਤੋਂ ਬਾਅਦ ਸਾਡਾ ਬਹੁਤ ਹੀ ਛੇਤੀ ਆਈ.ਐਸ.ਆਈ.ਐਸ ਦੇ ਜੱਲਾਦਾਂ ਨਾਲ ਵੀ ਸਾਹਮਣਾ ਹੋ ਗਿਆ। ਅਤਿਵਾਦੀ ਸਾਡੇ ਕੰਮ ਕਰਨ ਵਾਲੀ ਜਗ੍ਹਾ 'ਤੇ ਪਹੁੰਚੇ। ਦੁਪਹਿਰ ਦੇ ਕਰੀਬ 12 ਵਜ ਰਹੇ ਹੋਣਗੇ। ਉਸ ਸਮੇਂ ਕੰਪਨੀ 'ਚ ਖਾਣਾ ਦੇਣ ਵਾਲਾ ਆਇਆ। ਅਸੀਂ ਉਸ ਨੂੰ ਘੇਰ ਲਿਆ ਅਤੇ ਕਿਹਾ ਕਿ ਸਾਨੂੰ ਪੈਸੇ ਦੇਵੇ ਅਸੀਂ ਹੁਣ ਇਥੇ ਕੰਮ ਨਹੀਂ ਕਰਾਂਗੇ।harjit masihharjit masihਹਰਜੀਤ ਮੁਤਾਬਕ ਉਨ੍ਹਾਂ 'ਚੋਂ ਦੋ ਬੰਗਲਾਦੇਸ਼ੀ ਮਜ਼ਦੂਰ ਆਈ.ਐਸ.ਆਈ.ਐਸ ਕੋਲ ਚਲੇ ਗਏ। ਫਿਰ ਰਾਤ ਦੇ ਲਗਭਗ 9 ਵਜੇ ਆਈ.ਐਸ.ਆਈ.ਐਸ. ਦੇ ਕੁੱਝ ਲੋਕ ਸਾਡੇ ਕੋਲ ਆਏ। ਉਹ ਉਥੇ 10-15 ਮਿੰਟ ਰੁਕੇ ਅਤੇ ਕਿਹਾ ਕਿ ਅਪਣੇ ਬੈਗ ਲੈ ਕੇ ਸਾਡੇ ਨਾਲ ਚਲੋ, ਅਸੀਂ ਤੁਹਾਨੂੰ ਤੁਹਾਡੇ ਦੇਸ਼ ਭੇਜ ਦੇਵਾਂਗੇ। ਅਸੀਂ ਸਾਰੇ ਬਹੁਤ ਡਰੇ ਹੋਏ ਸੀ। ਅਸੀਂ ਆਪਸ 'ਚ ਗੱਲਬਾਤ ਕੀਤੀ ਅਤੇ ਫ਼ੈਸਲਾ ਕੀਤਾ ਕਿ ਇਹ ਜਿਵੇਂ ਕਹਿ ਰਹੇ ਹਨ, ਕਰਦੇ ਹਾਂ ਨਹੀਂ ਤਾਂ ਸਾਨੂੰ ਮਾਰ ਦੇਣਗੇ।
11 ਜੂਨ 2014 ਨੂੰ ਅਤਿਵਾਦੀ ਮਜ਼ਦੂਰਾਂ ਨੂੰ ਅਗ਼ਵਾ ਕਰ ਕੇ ਸ਼ਹਿਰ ਦੀ 'ਅਲ ਕੁਦੁਸ' ਬਿਲਡਿੰਗ 'ਚ ਲੈ ਗਏ। ਹਾਲਾਂਕਿ ਬਿਲਡਿੰਗ 'ਤੇ ਹਵਾਈ ਹਮਲਾ ਹੋਣ ਕਾਰਨ ਅਤਿਵਾਦੀਆਂ ਦਾ ਮਜ਼ਦੂਰਾਂ ਨੂੰ ਇਥੇ ਰੱਖਣ ਦੀ ਯੋਜਨਾ ਕਾਮਯਾਬ ਨਹੀਂ ਹੋਈ। 12 ਜੂਨ 2014 ਨੂੰ ਅਤਿਵਾਦੀ ਮਜ਼ਦੂਰਾਂ ਨੂੰ ਅਲ ਮਸੂਰ ਦੇ ਉਦਯੋਗਿਕ ਖੇਤਰ 'ਚ ਲੈ ਗਏ। ਦੋ ਦਿਨ ਬਾਅਦ ਅਤਿਵਾਦੀਆਂ ਨੇ ਭਾਰਤੀਆਂ ਅਤੇ ਬੰਗਲਾਦੇਸ਼ੀਆਂ ਨੂੰ ਅਲੱਗ ਹੋਣ ਨੂੰ ਕਿਹਾ। ਹਰਜੀਤ ਮੁਤਾਬਕ ਉਨ੍ਹਾਂ ਨੇ ਬੰਗਲਾਦੇਸ਼ੀਆਂ ਨੂੰ ਛੱਡ ਦਿਤਾ ਸ਼ਾਇਦ ਉਹ ਮੁਸਲਮਾਨ ਸਨ, ਨਮਾਜ਼ ਪੜ੍ਹਦੇ ਸਨ ਇਸ ਲਈ।Harjit masihHarjit masihਇਸ ਤੋਂ ਬਾਅਦ 15 ਜੂਨ 2014 ਨੂੰ ਅਤਿਵਾਦੀ ਇਕ ਵੈਨ 'ਚ ਬੰਦ ਕਰ ਕੇ ਸਾਰੇ 40 ਭਾਰਤੀ ਮਜ਼ਦੂਰਾਂ ਨੂੰ ਇਕ ਅਣਜਾਣ ਪਹਾੜੀ 'ਤੇ ਲੈ ਗਏ। ਇਸ ਤੋਂ ਬਾਅਦ ਸਾਨੂੰ ਇਕ ਲਾਈਨ 'ਚ ਖੜੇ ਕਰ ਕੇ ਗੋਡਿਆਂ ਭਾਰ ਬੈਠਣ ਨੂੰ ਕਿਹਾ ਗਿਆ। ਫਿਰ ਇਕ ਦਮ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿਤੀ। ਕਰੀਬ ਦੋ ਮਿੰਟ ਤਕ ਗੋਲੀਆਂ ਚਲਦੀਆਂ ਰਹੀਆਂ। ਇਕ-ਇਕ ਕਰ ਕੇ ਲੋਕ ਜ਼ਮੀਨ 'ਤੇ ਡਿਗਦੇ ਗਏ। ਇਕ ਗੋਲੀ ਮੇਰੇ ਪੈਰ 'ਤੇ ਵੱਜੀ ਤੇ ਮੈਂ ਡਿੱਗ ਗਿਆ ਪਰ ਮਰਨ ਦਾ ਨਾਟਕ ਕਰਦਾ ਰਿਹਾ। ਅਤਿਵਾਦੀਆਂ ਦੇ ਡਰ ਨਾਲ ਮੈਂ ਕਈ ਘੰਟੇ ਉਥੇ ਹੀ ਪਿਆ ਰਿਹਾ। ਫਿਰ ਕਿਸੇ ਤਰ੍ਹਾਂ ਉਥੋਂ ਭੱਜ ਆਇਆ।  

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM
Advertisement