ਰਾਣਾ ਵਲੋਂ ਵਿਦਿਆਰਥੀਆਂ ਨੂੰ ਹਰਿਆਵਲ ਪ੍ਰੇਮੀ ਬਣਨ ਦਾ ਸੁਨੇਹਾ
Published : Aug 18, 2017, 4:56 pm IST
Updated : Mar 22, 2018, 5:08 pm IST
SHARE ARTICLE
image
image

ਸ. ਰਾਣਾ 15 ਤੋਂ 22 ਅਗਸਤ ਤੱਕ ਆਪਣੇ ਨਿਗਮ ਖੇਤਰ ਦੇ ਸਕੂਲਾਂ ਤੇ ਪਾਰਕਾਂ 'ਚ 500 ਬੂਟੇ ਲਗਾਉਣ

ਨਵੀਂ ਦਿੱਲੀ, 18 ਅਗੱਸਤ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਤੇ ਰਜਿੰਦਰ ਨਗਰ ਵਿਧਾਨ ਸਭਾ ਦੇ ਵਾਰਡ ਨੰਬਰ 102 ਐਨ ਤੋਂ ਕੌਂਸਲਰ ਪਰਮਜੀਤ ਸਿੰਘ ਰਾਣਾ ਨੇ ਪ੍ਰਦੂਸ਼ਣ ਨੂੰ ਸਿਹਤ ਲਈ ਭਾਰੀ ਨੁਕਸਾਨਦਾਇਕ ਦੱਸਦੇ ਹੋਏ ਸਾਰੇ ਦਿੱਲੀ ਵਾਸੀਆਂ ਨੂੰ ਇਸ ਨਾਲ ਲੜਨ ਲਈ ਹਰਿਆਵਲ ਪ੍ਰੇਮੀ ਬਣਨ ਅਤੇ ਅਪਣੇ ਆਂਢ-ਗੁਆਂਢ ਦੇ ਖੇਤਰਾਂ 'ਚ ਮੌਜ਼ੂਦ ਦਰਖੱਤਾਂ-ਬੂਟਿਆਂ ਨੂੰ ਬਚਾ ਕੇ ਰੱਖਣ ਅਤੇ ਵੱਧ ਤੋਂ ਵੱਧ ਹੋਰ ਬੂਟੇ ਲਗਾਉਣ ਦਾ ਸੁਨੇਹਾ ਦਿਤਾ ਹੈ। ਸ. ਰਾਣਾ 15 ਤੋਂ 22 ਅਗਸਤ ਤੱਕ ਆਪਣੇ ਨਿਗਮ ਖੇਤਰ ਦੇ ਸਕੂਲਾਂ ਤੇ ਪਾਰਕਾਂ 'ਚ 500 ਬੂਟੇ ਲਗਾਉਣ ਦੀ ਮੁਹਿੰਤ ਤਹਿਤ ਪੂਸਾ ਲੇਨ ਸਥਿਤ ਉਤਰੀ ਦਿੱਲੀ ਨਗਰ ਨਿਗਮ ਪ੍ਰਾਥਮਿਕ ਵਿਦਿਆਲੇ 'ਚ ਬੂਟੇ ਲਗਾਉਣ ਲਈ ਗਏ ਸਨ। ਇਸ ਮੌਕੇ ਉਨ੍ਹਾਂ ਨਾਲ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪੂਨਮ ਅਤੇ ਹੋਰ ਸਕੂਲ ਸਟਾਫ ਵੀ ਮੌਜ਼ੂਦ ਸੀ। ਇਸ ਮੌਕੇ ਪਰਮਜੀਤ ਸਿੰਘ ਰਾਣਾ ਨੇ ਸਕੂਲ 'ਚ ਬੂਟੇ ਲਗਾਉਣ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਨੂੰ ਹਰਿਆਵਲ ਪ੍ਰਤੀ ਜਾਗਰੂਕ ਹੋਣ ਦਾ ਸੱਦਾ ਦਿਤਾ।
ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਸਕੂਲ-ਕਾਲਜ ਦੇ ਵਿਦਿਆਰਥੀਆਂ 'ਚ ਇੰਨੀ ਸਮਰੱਥਾ ਹੁੰਦੀ ਹੈ ਕਿ ਉਹ ਇਕ ਵਾਰ ਕਿਸੇ ਗੱਲ ਦਾ ਪ੍ਰਣ ਕਰ ਲੈਣ ਤਾਂ ਉਹ ਉਸ ਨੂੰ ਪੂਰਾ ਕਰਕੇ ਹੀ ਛੱਡਦੇ ਹਨ। ਇਸ ਲਈ ਹਰੇਕ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਅਪਣੇ ਦੋਸਤਾਂ, ਰਿਸ਼ਤੇਦਾਰਾਂ, ਸਹਿਯੋਗੀਆਂ ਅਤੇ ਇਥੇ ਤਕ ਕਿ ਅਨਜਾਣ ਵਿਅਕਤੀਆਂ ਵਿਚਾਲੇ ਵੀ ਹਰਿਆਵਲ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਅੱਗੇ ਆਉਣ। ਇਸ ਮੌਕੇ ਪਰਮਜੀਤ ਸਿੰਘ ਰਾਣਾ ਨੇ ਸਕੂਲ ਦੇ ਕਈ ਹੁਨਰਮੰਦ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਪੁਰਸਕਾਰ ਦੇ ਕੇ ਸਨਮਾਨਤ ਵੀ ਕੀਤਾ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement