ਕਰਜ਼ ਮੁਆਫੀ ਨੂੰ ਲੈ ਕੇ ਕਿਸਾਨ ਯੂਨੀਅਨ ਕਰੇਗੀ ਵਿਧਾਨ ਸਭਾ ਦਾ ਘਿਰਾਉ
Published : Mar 22, 2018, 1:28 pm IST
Updated : Mar 22, 2018, 1:28 pm IST
SHARE ARTICLE
vidhan sabha
vidhan sabha

ਕਰਜ਼ ਮੁਆਫੀ ਨੂੰ ਲੈ ਕੇ ਕਿਸਾਨ ਯੂਨੀਅਨ ਕਰੇਗੀ ਵਿਧਾਨ ਸਭਾ ਦਾ ਘਿਰਾਉ

ਐਸ.ਏ.ਐਸ ਨਗਰ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਉ ਕੀਤਾ ਜਾਵੇਗਾ। ਯੂਨੀਅਨ ਵਲੋਂ ਸਾਰਾ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ ਜਾ ਰਹੀ ਹੈ। ਕੈਪਟਨ ਸਰਕਾਰ ਨੂੰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ ਕਿਉਂਕਿ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ‘ਤੇ ਕਿਸਾਨਾਂ ਦਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇਗਾ ਪਰ ਸਰਕਾਰ ਹੁਣ ਅਪਣੀਆਂ ਨੀਤੀਆ ਦੇ ਵਿਚ ਬਦਲਾਅ ਕਰ ਕੇ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ। ਇਸੇ ਮੰਗ ਨੂੰ ਮੁੱਖ ਰਖਦਿਆਂ ਯੂਨੀਅਨ ਐਸ.ਏ.ਐਸ ਨਗਰ ਦੇ ਗੁਰਦੁਆਰਾ ਅੰਬ ਸਾਹਿਬ ਤੋਂ 12:00 ਵਜੇਂ ਵਿਧਾਨ ਸਭਾ ਦੇ ਵਲ ਕੂਚ ਕਰੇਗੀ।

vidhan sabhavidhan sabha

 ਯੂਨੀਅਨ ਕੈਪਟਨ ਸਰਕਾਰ ਨੂੰ ਕਿਸਾਨਾ ਦੇ ਲਈ ਕੀਤੇ ਕਰਜ਼ ਮੁਆਫ਼ੀ ਦੇ ਮੁੱਦੇ ਨੂੰ ਯਾਦ ਕਰਵਾਉਣ ਦੇ ਲਈ ਪੰਜਾਬ ਵਿਧਾਨ ਸਭਾਂ ਦਾ ਘਿਰਾਉ ਕਰੇਗੀ। ਇਸ ਦੇ ਲਈ ਚੰਡੀਗੜ੍ਹ ਪੁਲਿਸ ਦੇ ਵਲੋਂ ਬਾਰਡਰ ਏਰੀਏ ਦੀ ਤਰਜ਼ ‘ਤੇ ਬੈਰੀਕੇਟਿੰਗ ਕੀਤੀ ਗਈ ਹੈ ਅਤੇ ਇਸ ਦੇ ਲਈ ਬਾਰੀ ਗਿਣਤੀ ਦੇ ਵਿਚ ਪੁਲਿਸ ਵੀ ਤੈਨਾਤ ਕੀਤੀ ਗਈ ਹੈ। ਕਿਸਾਨ ਅਪਣੀਆਂ ਮੰਗਾਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਉਨ੍ਹਾਂ ਦੀ ਗੱਲ ਕੋਈ ਨਹੀਂ ਸੁਣ ਰਿਹਾ। ਤੰਗੀਆਂ ਤੁਰਸੀਆਂ ਨਾਲ ਜੂਝਦੇ ਉਹ ਕਦੇ ਚੰਡੀਗੜ੍ਹ ਵਲ ਦੇਖਦੇ ਹਨ ਤੇ ਕਦੇ ਦਿੱਲੀ ਵਲ। 

farmersfarmers

ਭਾਵੇਂ ਅੱਜ ਕਿਸਾਨ ਵਿਧਾਨ ਸਭਾ ਦਾ ਘਿਰਾਉ ਕਰਨ ਲਈ ਤਿਆਰੀ ਕਰ ਰਹੇ ਹਨ ਪਰ ਬੀਤੇ ਦਿਨ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਵਲ ਕੂਚ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਦਿੱਲੀ ਸੰਗਰੂਰ ਕੌਮੀ ਮਾਰਗ ਉਤੇ ਪੰਜਾਬ ਪੁਲਿਸ ਨੇ ਜ਼ਬਰੀ ਰੋਕ ਲਿਆ। ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਪਿੰਡ ਸ਼ੁਤਰਾਣਾ ਕੋਲ ਕੌਮੀ ਮਾਰਗ ਨੂੰ ਜਾਮ ਕਰਕੇ ਧਰਨਾ ਲਾ ਦਿਤਾ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਝੂਠਾ ਵਾਅਦਾ ਕਰ ਕੇ ਕਿਸਾਨਾਂ ਨੂੰ ਗੁਮਰਾਹ ਕੀਤਾ ਤੇ ਹੁਣ ਉਸੇ ਤਰਜ਼ 'ਤੇ ਚਲਦਿਆਂ ਸੂਬੇ 'ਚ ਰਾਜ ਕਰ ਰਹੀ ਕਾਂਗਰਸ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਕਰਜ਼ਾ ਮੁਆਫ਼ ਕਰਨ ਦਾ ਝੂਠਾ ਵਾਅਦਾ ਕਰ ਕੇ ਸੱਤਾ ਦਾ ਖ਼ੁਦ ਤਾਂ ਸੁਖ ਭੋਗ ਰਹੀ ਤੇ ਅੰਨਦਾਤਾ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ।

vidhan sabhavidhan sabha

ਕਿਸਾਨ ਆਗੂਆਂ ਨੇ ਕਿਹਾ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ 'ਤੇ ਲੀਕ ਮਾਰਨ ਤਕ ਅਤੇ ਸਵਾਮੀਨਾਥਨ ਕਮਿਸ਼ਨ ਦੀ ਸ਼ਿਫਾਰਸ਼ਾਂ ਨੂੰ ਲਾਗੂ ਕਰਨ ਤਕ ਸੰਘਰਸ਼ ਜਾਰੀ ਰਹੇਗਾ। ਕਿਸਾਨ ਯੂਨੀਅਨ (ਸਿੱਧੂਪੁਰ)ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਧਰਨੇ ਦਰਮਿਆਨ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਣ ਤਕ ਦਿੱਲੀ ਕੌਮੀ ਮਾਰਗ 'ਤੇ ਮਰਨ ਵਰਤ ਸ਼ੁਰੂ ਕਰ ਦਿਤਾ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM
Advertisement