
ਕਿਸਾਨ ਆਗੂਆਂ ਨੇ ਹਲਕਾ ਵਿਧਾਇਕ ਫ਼ਾਜ਼ਿਲਕਾ ਦੀ ਸ਼ਹਿ ਉਤੇ ਪੁਲਿਸ ਵਲੋਂ ਕੀਤੇ ਝੂਠੇ 307 ਤੇ 379ਬੀ ਦੇ ਪਰਚੇ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ
ਚੰਡੀਗੜ੍ਹ: ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਦੇਸ਼ ਵਿਆਪੀ 26 ਮਾਰਚ ਨੂੰ ਭਾਰਤ ਬੰਦ ਦੇ ਸੱਦੇ ਤਹਿਤ ਪੰਜਾਬ ਵਿਚ ਲਗਭਗ 150 ਥਾਵਾਂ ਤੇ ਰੇਲਾਂ, ਸੜਕਾਂ ਜਾਮ ਕੀਤੀਆਂ ਜਾਣਗੀਆਂ ਤੇ ਕਾਲੇ ਕਾਨੂੰਨ ਰੱਦ ਕਰ ਕੇ ਐਮ.ਐਸ.ਪੀ ਵਾਲੇ ਕਾਨੂੰਨ ਦੀ ਮੰਗ ਕੀਤੀ ਜਾਵੇਗੀ।
Bharat Bandh
ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ, ਮਿਲਦੀ ਨਿਗੂਣੀ ਐਮ.ਐਸ.ਪੀ. ਬੰਦ ਕਰਨ, ਕਣਕ ਦੀ ਖ਼ਰੀਦ ਉਤੇ ਲਾਈਆਂ ਬੇਲੋੜੀਆਂ ਸ਼ਰਤਾਂ ਤੇ ਕਿਸਾਨਾਂ ਵਿਰੁਧ ਕੀਤੇ ਜਾ ਰਹੇ ਜਬਰ ਵਿਰੁਧ ਦੇਸ਼ ਵਿਆਪੀ ਅੰਦੋਲਨ ਤਹਿਤ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਸੰਬਧੀ ਲਿਖਤੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ 26 ਮਾਰਚ ਨੂੰ ਭਾਰਤ ਬੰਦ ਦੇ ਸੱਦੇ ਤਹਿਤ ਜਥੇਬੰਦੀ ਵਲੋਂ 150 ਤੋਂ ਵੱਧ ਥਾਵਾਂ ’ਤੇ ਰੇਲਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ।
Pm modi
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਪੈਦਾਵਾਰੀ ਸਾਧਨ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਲਗਾਤਾਰ ਫ਼ੈਸਲੇ ਕਰ ਰਹੀ ਹੈ ਤੇ ਦੇਸ਼ ਵਿਚ ਲਗਾਤਾਰ ਬੇਰੁਜ਼ਗਾਰੀ ਵਧ ਰਹੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 5 ਅਪ੍ਰੈਲ ਨੂੰ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਦਿੱਲੀ ਮੋਰਚੇ ਵਿਚ ਸ਼ਾਮਲ ਹੋਣਗੇ।
Bharat Bandh
ਕਿਸਾਨ ਆਗੂਆਂ ਨੇ ਹਲਕਾ ਵਿਧਾਇਕ ਫ਼ਾਜ਼ਿਲਕਾ ਦੀ ਸ਼ਹਿ ਉਤੇ ਪੁਲਿਸ ਵਲੋਂ ਕੀਤੇ ਝੂਠੇ 307 ਤੇ 379ਬੀ ਦੇ ਪਰਚੇ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਤੇ ਪਰਚਾ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ, 23 ਫ਼ਸਲਾਂ ਦੀ ਐਮ.ਐਸ.ਪੀ. ਰਾਹੀਂ ਖ਼ਰੀਦ ਵਾਲਾ ਕਾਨੂੰਨ ਬਣਾਉਣ, ਦਿੱਲੀ ਮੋਰਚੇ ਦੇ ਆਗੂਆਂ ਉਤੇ ਜਬਰ ਬੰਦ ਕਰਨ ਤੇ ਪਰਚੇ ਰੱਦ ਕਰਨ, ਐਫ਼.ਸੀ.ਆਈ ਵਲੋਂ ਕਣਕ ਦੀ ਖ਼ਰੀਦ ਉਤੇ ਲਾਈਆਂ ਸਖ਼ਤ ਸ਼ਰਤਾਂ ਤੁਰਤ ਹਟਾਉਣ ਦੀ ਮੰਗ ਕੀਤੀ।