
ਜੋਗਿੰਦਰ ਸਿੰਘ ਆਪਣੀ ਏਕੇ 47 ਰਾਈਫਲ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ਵਿਚੋਂ ਗੋਲੀ ਚੱਲ ਗਈ
ਲੁਧਿਆਣਾ: ਲੁਧਿਆਣਾ ਦੇ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਨਿੱਲ ਸਰੀਨ ਦੇ ਅੰਗ ਰੱਖਿਅਕ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਲੁਧਿਆਣਾ ਦੇ ਟੈਗੋਰ ਨਗਰ ਵਿਚ ਅਚਾਨਕ ਗੋਲੀ ਚੱਲਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਵਜੋਂ ਹੋਈ ਹੈ ਉਹ ਭਾਜਪਾ ਆਗੂ ਅਨਿੱਲ ਸਰੀਨ ਨਾਲ ਬਤੌਰ ਗੰਨਮੈਨ ਤਾਇਨਾਤ ਸੀ।
gunman
ਪ੍ਰਾਪਤ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਆਪਣੀ ਏਕੇ 47 ਰਾਈਫਲ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ਵਿਚੋਂ ਗੋਲੀ ਚੱਲ ਗਈ ਅਤੇ ਜੋਗਿੰਦਰ ਸਿੰਘ ਦੇ ਸਿਰ ਵਿਚ ਜਾ ਲੱਗੀ। ਉਸ ਨੂੰ ਗੰਭੀਰ ਹਾਲਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
police
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਬਹੁਤ ਭਿਆਨਕ ਸੀ ਜਦੋਂ ਉਹ ਆਪਣੀ ਗੱਲ ਸਾਫ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਪਈ ਅਤੇ ਗੋਲੀ ਉਸ ਦੀ ਠੋਡੀ ਤੋਂ ਹੁੰਦੀ ਹੋਈ ਸਿਰ 'ਚੋਂ ਪਾਰ ਹੋ ਗਈ। ਮ੍ਰਿਤਕ ਹੈੱਡ ਕਾਂਸਟੇਬਲ ਰਾਏਕੋਟ ਵਿਧਾਨਸਭਾ ਹਲਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਮ੍ਰਿਤਕ ਦੀ ਦੋ ਬੇਟੀਆਂ ਅਤੇ ਇਕ ਬੇਟਾ ਹੈ। ਚੌਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੇ ਛੇ ਮਹੀਨੇ ਤੋਂ ਅਨਿਲ ਸਰੀਨ ਦੀ ਸੁਰੱਖਿਆ ਚ ਤਾਇਨਾਤ ਸੀ