3 ਦਿਨ ਤੱਕ ਮਾਂ ਦੀ ਲਾਸ਼ ਕੋਲ ਹੀ ਸੌਂਦਾ ਰਿਹਾ 7 ਸਾਲਾ ਅਰਮਾਨ
Published : Apr 22, 2018, 4:18 pm IST
Updated : Apr 22, 2018, 4:18 pm IST
SHARE ARTICLE
7-year-old child spends three days beside mother’s body
7-year-old child spends three days beside mother’s body

7 ਸਾਲਾ ਬੱਚਾ 3 ਦਿਨ ਤਕ ਅਪਣੀ ਮਾਂ ਦੀ ਲਟਕਦੀ ਹੋਈ ਲਾਸ਼ ਕੋਲ ਰਹਿ ਰਿਹਾ ਸੀ

ਮੁਹਾਲੀ : ਅੱਜ ਮਟੌਰ ਪੁਲਿਸ ਨੇ ਉਹ 7 ਸਾਲਾ ਬੱਚਾ ਉਸ ਦੇ ਨਾਂਅ ਸੁਰਜੀਤ ਸਿੰਘ ਵਾਸੀ ਬੋਪਾਰਾਏ ਨੇੜੇ ਜਗਰਾਉਂ ਦੇ ਸਪੁਰਦ ਕਰ ਦਿਤਾ ਜਿਹੜਾ ਬੱਚਾ 3 ਦਿਨ ਤਕ ਅਪਣੀ ਮਾਂ ਦੀ ਲਟਕਦੀ ਹੋਈ ਲਾਸ਼ ਕੋਲ ਰਹਿ ਰਿਹਾ ਸੀ। ਦਸ ਦਈਏ ਕਿ ਫੇਜ਼-7 ਵਿਚ ਵਿਆਹੁਤਾ ਔਰਤ ਜਸਪਿੰਦਰ ਕੌਰ (30) ਨੇ ਕੁਝ ਦਿਨ ਪਹਿਲਾਂ ਆਤਮ-ਹਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਮਟੌਰ ਪੁਲਿਸ ਨੇ ਬੀਤੇ ਦਿਨੀਂ ਲਾਸ਼ ਬਰਾਮਦ ਕੀਤੀ ਸੀ। 

7-year-old child spends three days beside mother’s body7-year-old child spends three days beside mother’s body

ਮ੍ਰਿਤਕ ਔਰਤ ਦਾ ਪਤੀ ਫੌਜ ਵਿਚ ਹੈ, ਜੋ ਇਸ ਸਮੇਂ ਫਰੀਦਕੋਟ ਵਿਚ ਤਾਇਨਾਤ ਹੈ। ਪੁਲਿਸ ਨੂੰ ਕਮਰੇ ਵਿਚੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਮਹਿਲਾ ਨੇ ਲਿਖਿਆ ਸੀ ਕਿ ਉਹ ਇਕੱਲੀ ਰਹਿਣ ਕਰਕੇ ਪ੍ਰੇਸ਼ਾਨ ਹੈ ਜਿਸ ਕਰਕੇ ਆਤਮ-ਹਤਿਆ ਕਰ ਰਹੀ ਹੈ।ਮਟੌਰ ਥਾਣੇ ਦੇ ਐਸਐਚਓ ਰਾਜੀਵ ਕੁਮਾਰ ਨੇ ਦਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

7-year-old child spends three days beside mother’s body7-year-old child spends three days beside mother’s body

ਇਹ ਜਾਣਕਾਰੀ ਵੀ ਮਿਲੀ ਹੈ ਕਿ ਜਸਪਿੰਦਰ ਕੌਰ ਨੇ ਕਰੀਬ ਤਿੰਨ-ਚਾਰ ਦਿਨ ਪਹਿਲਾਂ ਆਤਮ-ਹਤਿਆ ਕਰ ਲਈ ਸੀ ਅਤੇ ਉਸ ਦਾ ਬੇਟਾ ਲਾਸ਼ ਕੋਲ ਹੀ ਰਿਹਾ ਤੇ ਉਸ ਨੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿਤੀ ਸੀ। ਬੀਤੇ ਦਿਨ ਦੇਰ ਸ਼ਾਮ ਪੁਲਿਸ ਨੂੰ ਗੁਆਂਢੀਆਂ ਤੋਂ ਸੂਚਨਾ ਮਿਲੀ ਕਿ ਘਰ ’ਚੋਂ ਬਦਬੂ ਆ ਰਹੀ ਹੈ। ਸੂਚਨਾ ਮਿਲਦਿਆਂ ਹੀ ਡੀਐਸਪੀ ਵਿਜੇ ਆਲਮ ਸਿੰਘ ਅਤੇ ਮਟੌਰ ਥਾਣੇ ਦੇ ਐਸਐਚਓ ਰਾਜੀਵ ਕੁਮਾਰ ਮੌਕੇ ’ਤੇ ਪਹੁੰਚੇ। 

7-year-old child spends three days beside mother’s body7-year-old child spends three days beside mother’s body

ਮਕਾਨ ਨੂੰ ਵੀ ਅੰਦਰੋਂ ਕੁੰਡੀ ਲੱਗੀ ਹੋਈ ਸੀ। ਪੁਲੀਸ ਨੇ ਕੁੰਡੀ ਖੁੱਲ੍ਹਵਾ ਕੇ ਲਾਸ਼ ਨੂੰ ਥੱਲੇ ਉਤਾਰਿਆ। ਅੱਜ ਸਰਕਾਰੀ ਹਸਪਤਾਲ ਫੇਜ਼-6 ਵਿਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ। 

Jaspinder Kaur and Ranjit singh Jaspinder Kaur and Ranjit singh

ਉਧਰ, ਮ੍ਰਿਤਕ ਔਰਤ ਦੀ ਸਹੇਲੀ ਨੇ ਪੁਲਿਸ ਨੂੰ ਦਸਿਆ ਕਿ ਜਸਪਿੰਦਰ ਕੌਰ ਦੇ ਉਸ ਦੇ ਪਤੀ ਨਾਲ ਸੁਖਾਵੇਂ ਸਬੰਧ ਨਾ ਹੋਣ ਕਾਰਨ ਉਹ ਇਕੱਲੀ ਰਹਿੰਦੀ ਸੀ ਅਤੇ ਉਸ ਦਾ ਬੇਟਾ ਅਰਮਾਨ ਸ਼ਿਮਲਾ ਦੇ ਕਿਸੇ ਸਕੂਲ ਵਿੱਚ ਪੜ੍ਹਦਾ ਸੀ। ਇਸ ਵਾਰ ਕਿਸੇ ਕਾਰਨ ਉਸ ਦੇ ਬੇਟੇ ਦਾ ਕਿਸੇ ਸਕੂਲ ਵਿਚ ਦਾਖ਼ਲਾ ਨਹੀਂ ਹੋ ਸਕਿਆ ਜਿਸ ਕਾਰਨ ਮਾਂ ਕਾਫੀ ਪ੍ਰੇਸ਼ਾਨ ਸੀ। ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਰਣਜੀਤ ਸਿੰਘ ਨੂੰ ਥਾਣੇ ਬੁਲਾ ਕੇ ਪੁਛਗਿੱਛ ਕੀਤੀ ਹੈ ਅਤੇ ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਪਰਿਵਾਰ ਦੇ ਜੀਆਂ ਦੇ ਬਿਆਨ ਦਰਜ ਕਰਕੇ ਧਾਰਾ 174 ਅਧੀਨ ਕਾਰਵਾਈ ਸ਼ੁਰੂ ਕਰ ਦਿਤੀ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement