ਵੜਿੰਗ ਤੇ ਘੁਬਾਇਆ ਲਈ ਲੰਮੀ 'ਸੋਚ ਵਿਚਾਰ' ਮਗਰੋਂ ਉਮੀਦਵਾਰੀ ਐਲਾਨੀ ਗਈ ਹੋਣਾ ਹੀ ਵੱਡੀ ਚੁਨੌਤੀ
Published : Apr 22, 2019, 9:39 am IST
Updated : Apr 22, 2019, 10:22 am IST
SHARE ARTICLE
Sher Singh Ghubaya And Amrinder Singh Raja Warring
Sher Singh Ghubaya And Amrinder Singh Raja Warring

ਕਾਂਗਰਸ ਨੇ ਸਾਰੀਆਂ ਸੀਟਾਂ ਤੋਂ ਉਮੀਦਵਾਰ ਐਲਾਨ ਕੇ ਖ਼ੁਦ ਨੂੰ ਚੋਣ ਮੁਹਿੰਮ 'ਚ ਝੋਕਿਆ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਦੀ ਸੱਤਾਧਾਰੀ ਕਾਂਗਰਸ ਨੇ ਸੂਬੇ ਦੀਆਂ ਸਾਰੀਆਂ 13 ਸੀਟਾਂ ਤੋਂ ਉਮੀਦਵਾਰ ਐਲਾਨ ਕੇ ਖ਼ੁਦ ਨੂੰ ਪੂਰੀ ਤਰ੍ਹਾਂ ਚੋਣ ਮੁਹਿੰਮ 'ਚ ਝੋਕ ਦਿਤਾ ਹੈ। ਉਧਰ ਦੂਜੇ ਬੰਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਹਲਕਿਆਂ ਵਿਚਲੇ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਚੰਡੀਗੜ੍ਹ ਸੱਦ ਕੇ ਆਪੋ-ਆਪਣੇ ਲੋਕ ਸਭਾ ਉਮੀਦਵਾਰਾਂ ਦੀ ਜਿਤ ਯਕੀਨੀ ਬਨਾਉਣ ਦਾ ਜਿੰਮਾ ਖ਼ੁਦ ਸੰਭਾਲਿਆ ਹੋਇਆ ਹੈ। ਇਸੇ ਦੌਰਾਨ ਪਾਰਟੀ ਵਲੋਂ ਸਨਿਚਰਵਾਰ ਦੇਰ ਸ਼ਾਮ ਚਿਰੋਕੀ ਉਡੀਕ ਅਤੇ ਵਿਚਾਰ ਵਟਾਂਦਰੇ ਮਗਰੋਂ ਬਠਿੰਡਾ ਅਤੇ ਫ਼ਿਰੋਜ਼ਪੁਰ ਜਿਹੇ ਵਕਾਰੀ ਲੋਕ ਸਭਾ ਹਲਕਿਆਂ

Captain Amarinder SinghCaptain Amarinder Singh

ਤੋਂ ਕਾਂਗਰਸੀ ਉਮੀਦਵਾਰ ਐਲਾਨ ਦਿਤੇ ਗਏ ਹਨ, ਪਰ ਉਕਤ ਦੋਵਾਂ ਸੀਟਾਂ ਤੋਂ ਕ੍ਰਮਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ (ਗ਼ੈਰ ਬਠਿੰਡਾ ਲੋਕ ਸਭਾ ਖੇਤਰ ਗਿਦੜਬਾਹਾ ਤੋਂ ਵਿਧਾਇਕ) ਤੇ ਅਕਾਲੀ ਦਲ ਦੀ ਟਿਕਟ 'ਤੇ ਮੌਜੂਦਾ ਐਮਪੀ ਅਤੇ ਡੇਢ ਕੁ ਮਹੀਨਾ ਪਹਿਲਾਂ ਹੀ ਕਾਂਗਰਸੀ ਬਣੇ ਸ਼ੇਰ ਸਿੰਘ ਘੁਬਾਇਆ ਲਈ ਲੰਮੀ 'ਸੋਚ ਵਿਚਾਰ' ਮਗਰੋਂ ਉਨ੍ਹਾਂ ਦੀ ਉਮੀਦਵਾਰੀ ਐਲਾਨੀ ਗਈ ਹੋਣਾ ਹੀ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਕਿਉਂਕਿ ਸਿਆਸੀ ਸਫਾਂ ਇਨ੍ਹਾਂ ਉਮੀਦਵਾਰੀਆਂ ਨੂੰ ਹਾਈਕਮਾਨ ਖਾਸਕਰ ਕੌਮੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਬਾਰੀਕੀ ਅਤੇ ਸੋਚ ਵਿਚਾਰ ਕੇ ਕੀਤੀ ਗਈ ਚੋਣ ਮੰਨਦੇ ਹੋਏ

Sher Singh GhubayaSher Singh Ghubaya

ਇਨ੍ਹਾਂ ਦੀ ਸਫਲਤਾ-ਅਸਫ਼ਲਤਾ ਨੂੰ ਪਾਰਟੀ ਦੇ ਵਕਾਰ ਨਾਲ ਜੋੜ ਕੇ ਵੇਖ ਰਹੀਆਂ ਹਨ। ਦਸਣਯੋਗ ਹੈ ਕਿ ਗਿੱਦੜਬਾਹਾ ਹਲਕੇ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਹ ਰਾਹੁਲ ਗਾਂਧੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਰਾਜਾ ਵੜਿੰਗ ਯੂਥ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਤੋਂ ਇਲਾਵਾ ਮੁੱਖ ਬੁਲਾਰੇ ਵੀ ਰਹਿ ਚੁਕੇ ਹਨ। ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦੇ ਹੋਏ ਰਾਹੁਲ ਗਾਂਧੀ ਵਲੋਂ ਦਸੰਬਰ, 2014 'ਚ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ ਅਤੇ ਇਸ ਅਹੁਦੇ 'ਤੇ ਮਈ, 2018 ਤਕ ਰਹੇ।

Sunil JakharSunil Jakhar

ਵੜਿੰਗ ਨੇ ਪਹਿਲੀ ਵਾਰ 2012 ਦੀ ਵਿਧਾਨ ਸਭਾ ਚੋਣਾਂ 'ਚ ਪੀਪੀਪੀ ਦੇ ਗਿੱਦੜਬਾਹਾ ਤੋਂ ਉਮੀਦਵਾਰ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਗਿੱਦੜਬਾਹਾ ਤੋਂ ਹੀ ਉਹ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹਰਾ ਕੇ ਦੂਜੀ ਵਾਰ ਵਿਧਾਇਕ ਬਣੇ। ਇਸੇ ਤਰ੍ਹਾਂ 1997-2002 ਅਤੇ 2007-2009 ਦੌਰਾਨ ਦੋ ਵਾਰ ਵਿਧਾਇਕ ਅਤੇ 2009 ਤੇ 2014 'ਚ ਲਗਾਤਾਰ ਦੋ ਵਾਰ ਹੀ ਲੋਕ ਸਭਾ ਮੈਂਬਰ ਰਹੇ ਸ਼ੇਰ ਸਿੰਘ ਘੁਬਾਇਆ ਇਸ ਵਾਰ ਕਾਂਗਰਸ ਦੀ ਟਿਕਟ ਉਤੇ ਅਪਣੀ ਪਿਛਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਰੁਧ ਡਟੇ ਹਨ,

Amrinder Singh Raja WarringAmrinder Singh Raja Warring

ਜਿਥੇ ਕਿ ਅਕਾਲੀ ਵੋਟ ਦੇ ਨਾਲ ਨਾਲ ਕੁਝ ਮਜਬੂਰ ਜ਼ਿਲਾ ਕਾਂਗਰਸੀ ਸਫਾਂ ਚ ਵੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਕੁਲ ਮਿਲਾ ਕੇ ਇਹਨਾਂ ਦੋਵਾਂ ਉਮੀਦਵਾਰਾਂ ਦੀ ਚੋਣ ਬੇੜੀ ਪਾਰ ਲਾਉਣਾ ਪੰਜਾਬ ਕਾਂਗਰਸ ਦੀ ਵੱਡੀ ਜਿਮੇਵਾਰੀ ਹੋਵੇਗਾ. ਕਿਉਂਕਿ ਘੁਬਾਇਆ ਜਿਥੇ ਪਾਰਟੀ ਚ ਨਵੇਂ ਹਨ ਉਥੇ ਹੀ ਰਾਜਾ ਵੜਿੰਗ ਲੋਕ ਸਭਾ ਚੋਣਾਂ ਅਤੇ ਬਠਿੰਡਾ ਹਲਕੇ ਚ ਨਵੇਂ ਹਨ.

ਪੰਜਾਬ 'ਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ :

ਗੁਰਦਾਸਪੁਰ - ਸੁਨੀਲ ਕੁਮਾਰ ਜਾਖੜ
ਅੰਮ੍ਰਿਤਸਰ - ਗੁਰਜੀਤ ਸਿੰਘ ਔਜਲਾ

ਖਡੂਰ ਸਾਹਿਬ - ਜਸਬੀਰ ਸਿੰਘ ਗਿੱਲ (ਡਿੰਪਾ)
ਜਲੰਧਰ - ਸੰਤੋਖ ਸਿੰਘ ਚੌਧਰੀ

ਲੁਧਿਆਣਾ - ਰਵਨੀਤ ਸਿੰਘ ਬਿੱਟੂ
ਹੁਸ਼ਿਆਰਪੁਰ - ਡਾ. ਰਾਜ ਕੁਮਾਰ ਚੱਬੇਵਾਲ

ਫ਼ਰੀਦਕੋਟ - ਮੁਹੰਮਦ ਸਦੀਕ
ਅਨੰਦਪੁਰ ਸਾਹਿਬ - ਮਨੀਸ਼ ਤਿਵਾੜੀ

ਫ਼ਤਹਿਗੜ੍ਹ ਸਾਹਿਬ - ਅਮਰ ਸਿੰਘ
ਪਟਿਆਲਾ - ਪਰਨੀਤ ਕੌਰ

ਸੰਗਰੂਰ - ਕੇਵਲ ਸਿੰਘ ਢਿੱਲੋਂ
ਫ਼ਿਰੋਜ਼ਪੁਰ - ਸ਼ੇਰ ਸਿੰਘ ਘੁਬਾਇਆ
ਬਠਿੰਡਾ - ਅਮਰਿੰਦਰ ਸਿੰਘ ਰਾਜਾ ਵੜਿੰਗ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement