ਲੋਕ ਮੁੱਦੇ ਭੁਲਾ ਲੋਕਾਂ ਦੇ ਬੂਹਿਆਂ 'ਤੇ ਡਫ਼ਲੀ ਵਜਾ ਰਹੇ ਸਿਆਸੀ ਉਮੀਦਵਾਰ, ਕਿਵੇਂ ਲੱਗੇਗੀ ਕਿਸ਼ਤੀ ਪਾਰ
Published : Apr 22, 2019, 11:45 am IST
Updated : Apr 22, 2019, 11:45 am IST
SHARE ARTICLE
Parminder Singh Dhindsa And Bhagwant Mann
Parminder Singh Dhindsa And Bhagwant Mann

ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ 5 ਸਾਲ ਗਾਇਬ ਰਹਿਣ ਵਾਲੇ ਰਾਜਨੀਤਿਕ ਲੀਡਰ ਮੁੜ ਵੋਟਰਾਂ ਦੇ ਬੂਹਿਆਂ 'ਤੇ ਦਸ਼ਤਕ ਦੇ ਕੇ ਵੋਟ ਪ੍ਰਾਪਤੀ

ਬਰਨਾਲਾ/ਧਨੌਲਾ : ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ 5 ਸਾਲ ਗਾਇਬ ਰਹਿਣ ਵਾਲੇ ਰਾਜਨੀਤਿਕ ਲੀਡਰ ਮੁੜ ਵੋਟਰਾਂ ਦੇ ਬੂਹਿਆਂ 'ਤੇ ਦਸ਼ਤਕ ਦੇ ਕੇ ਵੋਟ ਪ੍ਰਾਪਤੀ ਲਈ ਤਰ੍ਹਾਂ-ਤਰ੍ਹਾਂ ਸਬਜ਼ਬਗ ਦਿਖਾ ਰਹੇ ਹਨ। ਪਰ ਇਸ ਨਾਲ ਲੋਕ ਮੁੱਦਿਆਂ ਦੀ ਕੋਈ ਵੀ ਗੱਲ ਨਹੀਂ ਕੀਤੀ ਜਾ ਰਹੀ, ਸਿਰਫ਼ ਅਪਣੀ ਹੀ ਡਫ਼ਲੀ ਵਜਾ ਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਵਰਤਾਰਾ ਵਿਰੋਧੀਆਂ ਵਲੋਂ ਵੀ ਅਪਣਾਇਆ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਏ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ ਕੇ ਪਹਿਲੀ ਵਾਰ ਲੋਕ ਸਭਾ ਪਹੁੰਚੇ ਭਗਵੰਤ ਮਾਨ ਵਲੋਂ ਪੂਰੇ 5 ਸਾਲ ਲੋਕਾਂ ਵਿਚ ਵਿਚਰਨਾ ਜ਼ਰੂਰੀ ਨਹੀਂ ਸਮਝਿਆ,

ਸਿਰਫ਼ ਲੋਕ ਸਭਾ ਦਾ 25 ਕਰੋੜ ਦਾ ਫ਼ੰਡ ਲੋਕਾਂ ਨੂੰ ਵੰਡਣਾ ਇਕ ਵੱਡੀ ਪ੍ਰਾਪਤੀ ਦੱਸ ਰਿਹਾ ਹੈ। ਜੋ ਕਿ ਹਰ ਲੋਕ ਸਭਾ ਮੈਂਬਰ ਨੂੰ ਮਿਲਦਾ ਹੈ, ਭਾਵੇਂ ਕਿ ਕਈ ਵਾਰ ਲੋਕਾਂ ਵਲੋਂ ਭਗਵੰਤ ਮਾਨ ਨੂੰ ਲੋਕ ਮੁੱਦਿਆਂ ਨੂੰ ਲੈ ਕੇ ਘੇਰਿਆ ਜਾ ਚੁੱਕਿਆ ਹੈ ਪਰ ਉਸ ਵਲੋਂ ਫ਼ੰਡ ਵੰਡਣ ਨੂੰ ਹੀ ਵੱਡੀ ਪ੍ਰਾਪਤੀ ਦੱਸ ਕੇ ਅਪਣਾ ਪੱਲ੍ਹਾ ਝਾੜ ਰਿਹਾ ਹੈ। ਹਕੀਕਤ ਇਹ ਹੈ ਕਿ ਪੂਰੇ 5 ਸਾਲਾਂ ਦੌਰਾਨ ਭਗਵੰਤ ਮਾਨ ਵਲੋਂ ਲੋਕ ਸਭਾ ਸ਼ੈਸਨ ਅੰਦਰ 56 ਸਵਾਲ ਉਠਾਏ ਗਏ, ਸਵਾਲਾਂ ਪੁੱਛਣ ਵਾਲਿਆਂ ਦੀ ਸੂਚੀ ਅਨੁਸਾਰ ਇਸ ਨੰਬਰ 7ਵਾਂ ਆਉਾਂਦਾਹੈ, ਜਦੋਂ ਇਨ੍ਹਾਂ 56 ਸਵਾਲਾਂ ਦੌਰਾਨ ਇੱਕਾ-ਦੁੱਕਾ ਹੀ ਲੋਕ ਮੁੱਦੇ ਉਠਾਏ ਹਨ। 

ਦੂਸਰੀ ਤਰਫ਼ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਅਤੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕੀਤੀ ਜਾਵੇ ਤਾਂ ਪਰਮਿੰਦਰ ਸਿੰਘ ਢੀਂਡਸਾ ਅੱਜ ਚੋਣ ਮੈਦਾਨ ਵਿਚ ਹਨ ਭਾਵੇਂ ਕਿ ਪਿਛਲੇ ਸਰਕਾਰ ਦੇ ਕਾਰਜ਼ਕਾਲ ਦੌਰਾਨ ਵਾਪਰੀਆਂ ਬੇਦਅਬੀ ਦੀਆਂ ਘਟਨਾਵਾਂ ਨੂੰ ਲੈ ਕੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵਲੋਂ ਇਸ ਦੁੱਖਦਾਈ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਅਪਣੀ ਨਿਰਾਜ਼ਗੀ ਪ੍ਰਗਟਾਈ ਗਈ, ਪਰ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਨਿਰਾਜ਼ਗੀ ਦੇ ਬਾਵਜੂਦ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣਾ ਉਮੀਦਵਾਰ ਐਲਾਨ ਦਿਤਾ ਗਿਆ

ਕਿਉਂਕਿ ਉਹ ਇਕ ਨਰਮ ਦਿਲ ਅਤੇ ਸੂਝਵਾਨ ਆਗੂ ਹਨ, ਜਿਸ ਦਾ ਲਾਹਾ ਉਹ ਪਰਮਿੰਦਰ ਸਿੰਘ ਢੀਂਡਸਾ ਦੇ ਜ਼ਰੀਏ ਹਾਸਲ ਕਰਨਾ ਚਾਹੁੰਦੇ ਹਨ ਤਾਂ ਜੋ ਪਿਛਲੀਆਂ ਘਟਨਾਵਾਂ ਕਾਰਨ ਲੋਕ ਰੋਹ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਬੂਹੇ 'ਤੇ ਵੋਟ ਮੰਗਣ ਦੌਰਾਨ ਕੋਈ ਦਿੱਕਤ ਮੁਸੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਏ ਤਾਂ ਲੋਕ ਸਭਾ ਸੰਗਰੂਰ ਤੋਂ ਕਈ ਦਾਅਵੇਦਾਰੀਆਂ ਜਿਤਾਉਣ ਵਾਲੇ ਆਗੂਆਂ ਨੂੰ ਨਜ਼ਰ ਅੰਦਾਜ਼ ਕਰਕੇ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਇਕ ਵਾਰ ਮੁੜ ਤੋਂ ਮੌਕਾ ਦਿਤਾ ਗਿਆ ਹੈ।

ਪਰ ਇਸ ਸਭ ਦੇ ਬਾਵਜੂਦ ਵੀ ਕਾਂਗਰਸੀ ਖੇਮਿਆਂ ਵਿਚ ਵਿਰੋਧਤਾ ਬਾ-ਦਸਤੂਰ ਜਾਰੀ ਹੈ, ਪਿੰਡਾਂ ਦੀਆਂ ਸੱਥਾਂ ਅੰਦਰ ਇਹ ਖੁੰਡ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਮਾਲਵੇ ਦੀ ਬਹੁ ਚਰਚਿਤ ਸੀਟ ਸੰਗਰੂਰ ਅੰਦਰ ਆਪਣਾ ਫਰੈਂਡਲੀ ਮੈਚ ਖੇਡਣ ਦੀ ਤਾਂਕ ਵਿਚ ਹੈ ਕਿਉਂਕਿ ਆਪ ਪਾਰਟੀ ਦਾ ਗੜ੍ਹ ਬਣੇ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਨੂੰ ਅੰਦਰ ਸੰਨ੍ਹ ਲਾ ਕੇ ਭਗਵੰਤ ਮਾਨ ਨੂੰ ਚਿੱਤ ਕਰਕੇ ਆਪ ਪਾਰਟੀ ਦੀਆਂ ਗੋਡਣੀਆਂ ਲਵਾਉਣ ਦੇ ਨਾਲ ਇੱਕ ਸੀਟ ਤੇਰੀ ਇੱਕ ਸੀਟ ਮੇਰੀ ਤਹਿਤ ਬੀਬੀ ਰਜਿੰਦਰ ਕੌਰ ਭੱਠਲ ਲਈ ਲਹਿਰਾ ਸੀਟ ਤੋਹਫ਼ੇ ਵਜੋਂ ਖਾਲੀ ਕੀਤੇ ਜਾਣ ਦੀਆਂ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ।

ਜੇਕਰ ਹਕੀਕਤ ਵਿਚ ਅਜਿਹਾ ਹੋਇਆ ਤਾਂ ਢਿੱਲੋਂ ਨੂੰ ਰਾਜਨੀਤਿਕ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪਰ ਸਿਆਸੀ ਮੰਚਾਂ ਦੀ ਗੱਲ ਕੀਤੀ ਜਾਏ ਤਾਂ ਹਰ ਮੰਚ ਕਾਂਗਰਸ ਵਲੋਂ ਇੱਕ ਹੋਣ ਦੀ ਦੁਹਾਈ ਦਿੱਤੀ ਜਾ ਰਹੀ ਹੈ। ਉਧਰ ਸਿਮਰਨਜੀਤ ਸਿੰਘ ਮਾਨ ਸਮੇਤ ਰਾਜਦੇਵ ਸਿੰਘ ਖ਼ਾਲਸਾ, ਪੰਜਾਬ ਡੈਮੋਕ੍ਰੇਟਿਕ ਫ਼ਰੰਟ ਦੇ ਉਮੀਦਵਾਰ ਜੱਸੀ ਜਸਰਾਜ ਅਤੇ ਮਹਿੰਦਰਪਾਲ ਸਿੰਘ ਦਾਨਗੜ੍ਹ ਵੀ ਚੋਣ ਮੈਦਾਨ ਵਿਚ ਉਤਰ ਕੇ ਆਪਣਾ ਅਖਾੜਾ ਭਖਾ ਚੁੱਕੇ ਹਨ ਪਰ ਇਸ ਅਖਾੜੇ ਅੰਦਰ ਲੋਕ ਮੁੱਦਿਆਂ ਨੂੰ ਛੱਡ ਸਿਰਫ਼ ਮੇਹਣੋ-ਮੇਹਣੀ ਹੋ ਕੇ ਇੱਕ ਦੂਜੇ ਨੂੰ ਭੰਡਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement