
ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਿਸ਼ਾਨ ਸਾਹਿਬ ਨਜ਼ਦੀਕ ਸਰਾਂ ਦੇ ਬਰਾਂਡੇ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਤਫ਼ਤੀਸ਼ੀ ਅਫ਼ਸਰ ਏ.ਐਸ.ਆਈ
ਕੀਰਤਪੁਰ ਸਾਹਿਬ, 21 ਅਪੈ੍ਰਲ (ਜੰਗ ਬਹਾਦਰ ਸਿੰਘ): ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਿਸ਼ਾਨ ਸਾਹਿਬ ਨਜ਼ਦੀਕ ਸਰਾਂ ਦੇ ਬਰਾਂਡੇ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਬਲਬੀਰ ਚੰਦ ਨੇ ਦਸਿਆ ਕਿ ਮ੍ਰਿਤਕ ਵਿਅਕਤੀ ਦੀ ਦੇਖਣ ਤੋਂ ਉਮਰ ਕਰੀਬ 70, 75 ਸਾਲ ਕੱਦ 5’ 7’’ ਹੈ।, ਜੋ ਦੇਖਣ ਤੋਂ ਭਿਖਾਰੀ ਲੱਗਦਾ ਹੈ ਜਿਸ ਨੇ ਸਿਰ ਦੇ ਵਾਲ ਕੱਟੇ ਹੋਏ ਹਨ
ਅਤੇ ਦਾੜ੍ਹੀ ਰੱਖੀ ਹੋਈ ਹੈ, ਉਕਤ ਵਿਅਕਤੀ ਦਾ ਰੰਗ ਪੱਕਾ ਹੈ ਤੇ ਉਸ ਨੇ ਬਦਾਮੀ ਰੰਗ ਦੀ ਕਮੀਜ਼ ਅਤੇ ਕੈਪਰੀ ਟਾਈਪ ਚਿੱਟੇ ਰੰਗ ਦਾ ਕਛਹਿਰਾ ਪਾਇਆ ਹੋਇਆ ਹੈ ,ਦੇਖਣ ਤੋਂ ਇੰਝ ਲੱਗਦਾ ਹੈ ਕਿ ਉਕਤ ਵਿਅਕਤੀ ਦੀ ਮੌਤ ਬੁਢਾਪੇ ਕਾਰਨ ਹੋਈ ਹੈ। ਮੌਕੇ ਤੇ ਲਾਸ਼ ਦੀ ਕੋਈ ਸ਼ਨਾਖ਼ਤ ਨਹੀਂ ਹੋਈ ਜਿਸ ਕਾਰਣ ਉਕਤ ਵਿਅਕਤੀ ਦੀ ਲਾਸ਼ ਨੂੰ ਸ਼ਨਾਖ਼ਤ ਲਈ ਅਗਲੇ 72 ਘੰਟਿਆਂ ਵਾਸਤੇ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੋਰਚਰੀ ਹਾਲ ਵਿਚ ਰਖਿਆ ਗਿਆ ਹੈੈ ।