ਸ੍ਰੀ ਹਰਿਮੰਦਰ ਸਾਹਿਬ ਸਾਹਮਣੇ ਦੇ ਦੁਕਾਨਦਾਰਾਂ ਦੀ ਸਰਕਾਰ ਨੂੰ ਅਪੀਲ
Published : Apr 22, 2020, 7:35 am IST
Updated : Apr 22, 2020, 7:36 am IST
SHARE ARTICLE
File Photo
File Photo

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਵਾਰ ਦੇ ਸਾਹਮਣੇ ਦੁਕਾਨਦਾਰ ਐਸੋਸੇਸ਼ਨ ਅੰਮਿ੍ਰਤਸਰ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਨੇ ਦਸਿਆ ਕਿ 16 ਦੁਕਾਨਾਂ ਜੋ

ਅੰਮਿ੍ਰਤਸਰ 21 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਵਾਰ ਦੇ ਸਾਹਮਣੇ ਦੁਕਾਨਦਾਰ ਐਸੋਸੇਸ਼ਨ ਅੰਮਿ੍ਰਤਸਰ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਨੇ ਦਸਿਆ ਕਿ 16 ਦੁਕਾਨਾਂ ਜੋ ਹਰਿਮੰਦਰ ਸਾਹਿਬ ਦੇ ਮੁੱਖ-ਦਵਾਰ ਦੇ ਸਾਹਮਣੇ ਮਾਰਕੀਟ ਵਿਚ ਹਨ, ਇਨ੍ਹਾਂ ਦੁਕਾਨਾਂ ’ਚ ਧਾਰਮਕ ਕਕਾਰ, ਕੰਘੇ, ਕੜੇ, ਕਿ੍ਰਪਾਨ, ਸਿਮਰਨ ਮਾਲਾ, ਹਰ ਤਰ੍ਹਾਂ ਦੇ ਗੁਰਬਾਣੀ ਦੇ ਗੁਟਕੇ, ਪੋਥੀਆਂ, ਰੁਮਾਲੇ ਤੇ ਹੋਰ ਧਾਰਮਕ ਸਮਾਨ ਵੇਚੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਾ ਕਾਰੋਬਾਰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਆਉਂਦੀ ਦੇਸ਼-ਵਿਦੇਸ਼ ਦੀ ਸੰਗਤ ਤੇ ਸ਼ਰਧਾਲੂਆਂ ਦੀ ਆਮਦ ’ਤੇ ਨਿਰਭਰ ਹੈ ਪਰ ਕਰਫ਼ਿਉ ਕਾਰਨ ਅਸੀ ਘਰਾਂ ’ਚ ਡੱਕੇ ਹੋਏ ਹਾਂ ਅਤੇ ਕੰਮਕਾਜ ਠੱਪ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਲਿਆਂਵਾਲੇ ਬਾਗ਼ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤਕ ਲਗਭਗ 150 ਦੁਕਾਨਾਂ ਹਨ ਜੋ ਕੋਰੋਨਾ ਦੀ ਭੇਟ ਚੜ੍ਹੀਆਂ ਹੋਈਆਂ ਹਨ।

File photoFile photo

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਜਿਹੜੀਆਂ ਦੁਕਾਨਾਂ ਸਰਕਾਰ ਦੀ ਮਲਕੀਅਤ ਹਨ ਜਿਸ ਤਰ੍ਹਾਂ ਪੁੱਡਾ ਹੈ, ਉਹ ਵੀ ਅਪਣੇ ਦੁਕਾਨਦਾਰਾਂ ਪਾਸੋਂ ਘਟੋ-ਘੱਟ ਤਿੰਨ ਮਹੀਨੇ ਦਾ ਕਰਾਇਆ ਨਾ ਲੈਣ ਕਿਉਂਕਿ ਦੁਕਾਨਾਂ ਬੰਦ ਹਨ ਤੇ ਕਾਰੋਬਾਰ ਵੀ ਠੱਪ ਹਨ। ਉਕਤ ਤੋੲ ਇਲਾਵਾ ਕੋਰੋਨਾ ਦੀ ਬਿਮਾਰੀ ਕਾਰਨ ਕਰਫ਼ਿਊ ਦੌਰਾਨ ਘਰਾਂ ਵਿਚ ਬੈਠੇ ਲੋਕਾਂ ਨੇ ਬੇਨਤੀ ਕੀਤੀ ਹੈ ਕਿ ਵਿਦਿਅਕ ਅਦਾਰਿਆਂ ਜਿਸ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਤੇ ਹੋਰ ਪੁਰਾਣੇ ਵਿਦਿਆਰਥੀਆਂ ਕੋਲੋਂ ਨਵੀਆਂ ਕਲਾਸਾਂ ’ਚ ਦਾਖ਼ਲੇ ਸਮੇਂ ਫ਼ੀਸ ਨਾ ਲਈ ਜਾਵੇ। ਸਕੂਲ ਬੰਦ ਹੋਣ ਕਰ ਕੋ ਜੋ ਵਾਹਨ ਸਕੂਲ ਦੇ ਬੱਚੇ ਲਿਆਉਣ ਤੇ ਛੱਡਣ ਦਾ ਕੰਮ ਕਰਦੇ ਹਨ ਉਹ ਬੱਚਿਆਂ ਪਾਸੋਂ ਹਾਲ ਦੀ ਘੜੀ ਪੈਸੇ ਨਾ ਲੈਣ ਅਤੇ ਇਸ ਸਬੰਧੀ ਸਰਕਾਰ ਗ਼ਰੀਬਾਂ ਦੀ ਮਦਦ ਕਰੇ ਜੋ ਲਾਕਡਾਊਨ ’ਚ ਔਖਾ ਸਮਾਂ ਕੱਢ ਰਹੇ ਹਨ ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement