
ਤਹਿਸੀਲਦਾਰ 'ਤੇ ਲੱਗੇ ਹੇਰਾਫੇਰੀ ਦੇ ਇਲਜ਼ਾਮ
ਮੋਗਾ : ‘ਆਪ’ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਖਿਲਾਫ਼ ਕੀਤੀ ਸ਼ਿਕਾਇਤ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਸ਼ਿਕਾਇਤ ਵਿਚ ਮੰਤਰੀ ਖਿਲਾਫ਼ ਇਕ ਤਹਿਸੀਲਦਾਰ ਨਾਲ ਗਲਤ ਭਾਸ਼ਾ ਵਰਤਣ ਦੇ ਦੋਸ਼ ਲੱਗੇ ਸਨ ਪਰ ਹੁਣ ਉਸ ਹੀ ਤਹਿਸੀਲਦਾਰ ਖਿਲਾਫ਼ 'ਤੇ ਵੱਡੇ ਆਰੋਪ ਲੱਗੇ ਹਨ। CRO ਪੰਜਾਬ ਪ੍ਰਧਾਨ ਪੰਕਜ ਸੂਦ ਨੇ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਤਹਿਸੀਲਦਾਰ 'ਤੇ ਵੱਡੇ ਇਲਜ਼ਾਮ ਲਗਾਏ ਹਨ। ਪੰਕਜ ਸੂਦ ਨੇ ਕਿਹਾ ਕਿ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਿਹਾ ਹੈ।
PHOTO
ਪੰਕਜ ਸੂਦ ਨੇ ਕਿਹਾ ਕਿ ਤਹਿਸੀਲਦਾਰ ਪ੍ਰਵੀਨ ਕੁਮਾਰ ਸਟੈੱਪ ਦੀ ਚੋਰੀ ਕਰਕੇ ਸਰਕਾਰੀ ਰੇਡ ਤੋਂ ਘੱਟ ਪੈਸੇ 'ਤੇ ਰਜਿਸਟਰੀ ਕਰਵਾ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਪੰਕਜ ਸੂਦ ਨੇ ਕਿਹਾ ਕਿ ਅਸੀਂ ਤਹਿਸੀਲਦਾਰ ਨੂੰ ਇਕ ਮੈਮੋਰੰਡਮ ਵੀ ਦਿੱਤਾ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀਆਂ ਹਰਕਤਾਂ ਸੁਧਾਰ ਲਵੋ ਪਰ ਇਸਦੇ ਬਾਵਜੂਦ ਤਹਿਸੀਲਦਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਸੁਸਾਇਟੀ ਤੇ ਸਰਕਾਰ ਦੇ ਵਿਰੁੱਧ ਕੰਮ ਕਰਦਾ ਰਿਹਾ।
PHOTO
ਪੰਕਜ ਸੂਦ ਨੇ ਕਿਹਾ ਕਿ ਮੋਗਾ ਦੇ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਵੀਨ ਕੁਮਾਰ ਸਿੰਗਲਾ ਖਿਲਾਫ਼ ਚਿੱਠੀ ਭੇਜੀ ਗਈ ਤਾਂ ਜੋ ਉਹ ਇਸ ਮਾਮਲੇ ਦੀ ਜਾਂਚ ਕਰਕੇ ਕੋਈ ਠੋਸ ਕਦਮ ਚੁੱਕਣ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਮੋਗਾ ਦੇ ਵੱਖ-ਵੱਖ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮੰਤਰੀ ਵੱਲੋਂ ਕੀਤੇ ਗਏ ਰਵੱਈਏ ਤੋਂ ਅਫਸਰਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਨੂੰ ਲੈ ਕੇ ਮੋਗਾ ਦੇ ਸਾਰੇ ਮਾਲ ਅਫਸਰਾਂ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ।