
ਪਿਤਾ ਦੀ ਸ਼ਹਾਦਤ ਤੋਂ ਬਾਅਦ ਕੁਲਵੰਤ ਸਿੰਘ ਨੂੰ 2010 ਵਿੱਚ ਮਿਲੀ ਸੀ ਨੌਕਰੀ
ਮੋਗਾ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਲਾਂਸ ਨਾਇਕ ਕੁਲਵੰਤ ਸਿੰਘ ਦਾ ਉਹਨਾਂ ਦੇ ਜੱਦੀ ਪਿੰਡ ਚੜਿੱਕ (ਮੋਗਾ) ਵਿਖੇ ਕੀਤਾ ਗਿਆ। ਪਿੰਡ ਚੜਿੱਕ ਵਿਖੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਕੁਲਵੰਤ ਸਿੰਘ ਨੂੰ ਉਨ੍ਹਾਂ ਦੇ 3 ਮਹੀਨੇ ਦੇ ਬੇਟੇ ਨੇ ਆਖਰੀ ਵਿਦਾਈ ਦਿੱਤੀ। ਸ਼ਹੀਦ ਦੀ ਪਤਨੀ ਹਰਦੀਪ ਕੌਰ, ਮਾਤਾ ਹਰਿੰਦਰ ਕੌਰ, ਭੈਣ ਚਰਨਜੀਤ ਕੌਰ ਅਤੇ ਭਰਾ ਸੁਖਪ੍ਰੀਤ ਸਿੰਘ ਨੇ ਵੀ ਸ਼ਰਧਾਂਜਲੀ ਭੇਟ ਕੀਤੀ
ਸ਼ਹੀਦ ਦੀ ਡੇਢ ਸਾਲ ਦੀ ਬੇਟੀ ਵੀ ਹੈ।
ਇਹ ਵੀ ਪੜ੍ਹੋ: ਭੈਣ-ਭਰਾ ਨੇ ਸ਼ਹੀਦ ਪਿਤਾ ਨੂੰ ਸਲੂਟ ਮਾਰ ਕੇ ਦਿੱਤੀ ਅੰਤਿਮ ਵਿਦਾਈ, ਪੁੱਤ ਬੋਲਿਆ, ''ਮੈਂ ਵੀ ਹੋਵਾਂਗਾ ਫੌਜ 'ਚ ਭਰਤੀ''
ਇਸ ਤੋਂ ਪਹਿਲਾਂ ਕੋਟਕਪੂਰਾ ਬਾਈਪਾਸ ਤੋਂ 50 ਤੋਂ ਵੱਧ ਨੌਜਵਾਨ ਤਿਰੰਗਾ ਝੰਡਾ ਫੜ ਕੇ ਸ਼ਹੀਦ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਦੇ ਆਉਣ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਫੌਜ ਦੀ ਕਾਰ ਸ਼ਹੀਦ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਪੁੱਜੀ ਤਾਂ ਨੌਜਵਾਨਾਂ ਨੇ ਮੋਟਰਸਾਈਕਲ ਅੱਗੇ ਲਗਾ ਕੇ ਸ਼ਹੀਦ ਕੁਲਵੰਤ ਸਿੰਘ ਅਮਰ ਰਹੇ ਦੇ ਨਾਅਰੇ ਲਾਉਂਦੇ ਹੋਏ ਸ਼ਹੀਦ ਦੇ ਘਰ ਵੱਲ ਮਾਰਚ ਕੀਤਾ।
ਇਹ ਵੀ ਪੜ੍ਹੋ: ਦੱਖਣੀ ਅਫਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, ਇਕੋ ਪਰਿਵਾਰ ਦੇ 10 ਜੀਆਂ ਦੀ ਹੋਈ ਮੌਤ
ਇਸ ਦੌਰਾਨ ਸ਼ਹੀਦ ਜਵਾਨ ਅਮਰ ਰਹੇ ਦੇ ਨਾਅਰੇ ਗੂੰਜਦੇ ਰਹੇ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ। ਮੁਹੰਮਦ ਸਦੀਕ, ਮੋਗਾ ਦੇ ਵਿਧਾਇਕ ਡਾ.ਅਮਨਦੀਪ ਅਰੋੜਾ, ਭਾਜਪਾ ਦੇ ਬੁਲਾਰੇ ਆਰ.ਪੀ.ਸਿੰਘ, ਸਾਬਾਕਾ ਦੇ ਵਿਧਾਇਕ ਡਾ. ਹਰਜੋਤ ਕਮਲ, ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸਐੱਸਪੀ ਜੇ ਐਲਨ ਚੇਲੀਅਨ ਅਤੇ ਐੱਸਡੀਐੱਮ ਸਮੇਤ ਕਈ ਆਗੂ ਸ਼ਹੀਦ ਕੁਲਵੰਤ ਸਿੰਘ ਨੂੰ ਸ਼ਰਧਾਂਜਲੀ ਦੇਣ ਪੁੱਜੇ। ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ 'ਚ ਫੌਜ ਦੇ ਟਰੱਕ 'ਤੇ ਹੋਏ ਅੱਤਵਾਦੀ ਹਮਲੇ 'ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ 'ਚ ਕੁਲਵੰਤ ਸਿੰਘ ਵੀ ਸ਼ਾਮਲ ਸੀ। ਕੁਲਵੰਤ ਦੇ ਪਿਤਾ ਬਲਦੇਵ ਸਿੰਘ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਏ ਸਨ। ਉਸ ਸਮੇਂ ਕੁਲਵੰਤ ਇੱਕ ਸਾਲ ਦਾ ਸੀ। ਉਸ ਦੀ ਥਾਂ ਕੁਲਵੰਤ ਨੂੰ 2010 ਵਿੱਚ ਨੌਕਰੀ ਮਿਲ ਗਈ ਸੀ।