
ਪਾਕਿਸਤਾਨੀ ਘੁਸਪੈਠੀਏ ਦੀ ਪਛਾਣ ਤੈਮੂਰ ਹਸਨ ਪੁੱਤਰ ਮੁਹੰਮਦ ਰਿਆਜ (20) ਪਿੰਡ ਮਹਿਮੂਦ ਬੂਟੀ, ਪੁਲਿਸ ਥਾਣਾ ਭਗਵਾਨਪੁਰਾ, ਜ਼ਿਲ੍ਹਾ ਲਾਹੌਰ ਵਜੋਂ ਹੋਈ ਹੈ।
Punjab News: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦੀ ਬੀ.ਓ.ਪੀ. ਕੱਕੜ ਚੌਕੀ ਬੀ.ਐਸ.ਐਫ. ਵਲੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਪਾਕਿਸਤਾਨੀ ਭਾਰਤ ਦੀ ਹੱਦ 'ਚ ਦਾਖਲ ਹੋ ਰਿਹਾ ਸੀ, ਜਿਸ ਨੂੰ ਬੀ.ਐਸ.ਐਫ. ਜਵਾਨਾਂ ਵਲੋਂ ਕਾਬੂ ਕਰ ਲਿਆ ਗਿਆ।
ਪਾਕਿਸਤਾਨੀ ਘੁਸਪੈਠੀਏ ਦੀ ਪਛਾਣ ਤੈਮੂਰ ਹਸਨ ਪੁੱਤਰ ਮੁਹੰਮਦ ਰਿਆਜ (20) ਪਿੰਡ ਮਹਿਮੂਦ ਬੂਟੀ, ਪੁਲਿਸ ਥਾਣਾ ਭਗਵਾਨਪੁਰਾ, ਜ਼ਿਲ੍ਹਾ ਲਾਹੌਰ ਵਜੋਂ ਹੋਈ ਹੈ। ਬੀ.ਐਸ.ਐਫ. ਅਤੇ ਸੁਰੱਖਿਆ ਏਜੇਂਸੀਆ ਵਲੋਂ ਉਕਤ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
(For more Punjabi news apart from Pakistani infiltrator caught by BSF near international border, stay tuned to Rozana Spokesman)