Italy News : ਇੰਡੀਅਨ ਕੌਸਲੇਟ ਜਨਰਲ ਮਿਲਾਨ ਦੇ ਉਪਰਾਲੇ ਸਦਕਾ ਮਾਪਿਆਂ ਤੱਕ ਪਹੁੰਚਿਆ ਅਪਾਹਜ ਪੰਜਾਬੀ ਨੌਜਵਾਨ ਸੁਨੀਲ 

By : BALJINDERK

Published : Apr 22, 2025, 2:47 pm IST
Updated : Apr 22, 2025, 2:47 pm IST
SHARE ARTICLE
ਸੁਨੀਲ ਕੁਮਾਰ ਦੇ ਪਰਿਵਾਰਕ ਮੈਂਬਰ ਗੱਲਬਾਤ ਕਰਦੇ ਹੋਏ
ਸੁਨੀਲ ਕੁਮਾਰ ਦੇ ਪਰਿਵਾਰਕ ਮੈਂਬਰ ਗੱਲਬਾਤ ਕਰਦੇ ਹੋਏ

Italy News : ਸਾਲ 2021 ’ਚ ਸੁਨੀਲ ਕੁਮਾਰ ਨੂੰ ਇਟਲੀ ’ਚ ਹੋ ਗਿਆ ਸੀ ਅਧਰੰਗ  

Italy News in Punjabi : ਇਟਲੀ ਤੋਂ ਦਲਜੀਤ ਮੱਕੜ ਦੀ ਰਿਪੋਰਟ ਰੋਜੀ-ਰੋਟੀ ਦੀ ਭਾਲ ’ਚ ਸਾਲ 2019 ਇਟਲੀ ਆਏ ਜਲੰਧਰ ਜ਼ਿਲ੍ਹੇ ਦੇ ਪਿੰਡ ਬੁਲੰਦਪੁਰ ਨਾਲ਼ ਸਬੰਧਿਤ ਪੰਜਾਬੀ ਨੌਜਵਾਨ ਸੁਨੀਲ ਕੁਮਾਰ, ਜਿਸ ਨੂੂੰ ਕਿ ਅਗਸਤ 2021 ’ਚ ਅਚਾਨਕ ਅਧਰੰਗ ਹੋ ਗਿਆ ਸੀ ਅਤੇ ਪੂਰੀ ਤਰ੍ਹਾਂ ਅਪਾਹਜ ਅਵਸਥਾ ’ਚ ਇਟਲੀ ਦੇ ਵੈਰੋਨਾ ਹਸਪਤਾਲ ’ਚ ਜ਼ੇਰੇ ਇਲਾਜ ਸੀ।  ਬੀਤੇ ਦਿਨ ਇੰਡੀਅਨ ਕੌਸਲੇਟ ਜਨਰਲ ਮਿਲਾਨ ਦੇ ਉਪਰਾਲੇ ਸਦਕਾ ਇੰਟਰਨੈਸ਼ਨਲ ਆਰਗਨਾਈਜੇਸ਼ਨ ਆਫ਼ ਮਾਈਗਰੇਸ਼ਨ (ਅਈ ,ਓ ,ਐੱਮ) ਦੇ ਸਹਿਯੋਗ ਸਦਕਾ ਸੁਨੀਲ ਕੁਮਾਰ ਨੂੰ ਉਸ ਦੇ ਮਾਪਿਆਂ ਤੱਕ ਪਿੰਡ ਬੁਲੰਦਪੁਰ (ਜਲੰਧਰ) ਪਹੁੰਚਾਇਆ ਗਿਆ ਹੈ।

ਦੱਸਣਯੋਗ ਹੈ ਕਿ ਸੁਨੀਲ ਕੁਮਾਰ ਦਾ ਕੇਸ ਅਤਿ ਪੇਚੀਦਾ ਕੇਸ ਸੀ, ਕਿਉਕਿ ਇਟਲੀ ਤੋਂ ਉਸ ਨੂੰ ਉਸ ਦੇ ਘਰਦਿਆਂ ਤੱਕ ਲੈ ਕੇ ਜਾਣ ਲਈ ਲਈ ਕਈ ਤਰ੍ਹਾਂ ਦੀਆਂ ਪ੍ਰਕ੍ਰਿਆਵਾਂ ’ਚੋਂ ਲੰਘਣ ਦੀ ਲੋੜ ਸੀ, ਜਿਸ ਦੇ ਹੱਲ ਲਈ ਸੁਨੀਲ ਦੇ ਮਾਪਿਆਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਪੱਤਰ ਲਿਖ ਕੇ ਸੁਨੀਲ ਕੁਮਾਰ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਅਪੀਲ ਕੀਤੀ ਸੀ। ਜਿਸ ’ਤੇ ਚੱਲਦਿਆਂ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਨੇ ਵੈਰੋਨਾ ਹਸਪਤਾਲ ਦੇ ਡਾਕਟਰਾਂ ਅਤੇ ਇਸ ਕੇਸ ’ਚ ਸ਼ਾਮਿਲ ਵਕੀਲਾਂ ਨਾਲ਼ ਲਗਾਤਾਰ ਸੰਪਰਕ ਕਰਕੇ ਆਈਓਐੱਮ ਸੰਸਥਾ ਦੀ ਮਦਦ ਨਾਲ਼ ਕਈ ਪ੍ਰਕਾਰ ਦੇ ਲੋੜੀਂਦੇ ਦਸਤਾਵੇਜ਼ ਤਿਆਰ ਕਰਕੇ ਕਾਨੂੰਨਨ ਤਰੀਕੇ ਨਾਲ ਸੁਨੀਲ ਨੂੰ ਉਸ ਦੇ ਮਾਪਿਆਂ ਤੱਕ ਪੰਜਾਬ ਭੇਜਣ ਲਈ ਰਾਹ ਪੱਧਰਾ ਕੀਤਾ। ਜਿਸ ਦੇ ਲਈ ਸੁਨੀਲ ਕੁਮਾਰ ਦੇ ਪਿਤਾ ਬਲਵਿੰਦਰ ਲਾਲ ਅਤੇ ਮਾਤਾ ਨੀਲਮ ਕੁਮਾਰੀ ਨੇ ਇੰਡੀਅਨ ਕੌਸਲੇਟ ਜਨਰਲ ਆਫ਼ ਮਿਲਾਨ ਦੇ ਇਸ ਵਡਮੁੱਲੇ ਉਪਰਾਲੇ ਦੇ ਲਈ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।

(For more news apart from Disabled Punjabi youth Sunil reaches his parents thanks efforts Indian Consulate General Milan News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement