
ਸੀ.ਐਨ.ਜੀ. ਪਲਾਂਟ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਂਦਾ ਨਜ਼ਰ ਆ ਰਿਹਾ ਹੈ।
Punjab News: ਇਹ ਪੰਜਾਬ ਦੇ ਲੋਕਾਂ ਲਈ ਮਹੱਤਵਪੂਰਨ ਖ਼ਬਰ ਹੈ। ਦਰਅਸਲ, 23 ਅਪ੍ਰੈਲ ਤੋਂ, ਭੋਗਪੁਰ ਵਿਖੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਅਣਮਿੱਥੇ ਸਮੇਂ ਲਈ ਬੰਦ ਰਹੇਗਾ।
ਜਾਣਕਾਰੀ ਅਨੁਸਾਰ ਆਦਮਪੁਰ ਵਿਧਾਨ ਸਭਾ ਹਲਕੇ ਦੇ ਭੋਗਪੁਰ ਸ਼ਹਿਰ ਵਿੱਚ ਸਥਿਤ ਸਹਿਕਾਰੀ ਖੰਡ ਮਿੱਲ ਵਿੱਚ ਲਗ ਰਹੇ ਸੀ.ਐਨ.ਜੀ. ਪਲਾਂਟ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਂਦਾ ਨਜ਼ਰ ਆ ਰਿਹਾ ਹੈ। ਮਾਰਕੀਟ ਐਸੋਸੀਏਸ਼ਨਾਂ, ਕਿਸਾਨ ਸੰਗਠਨਾਂ, ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੁਆਰਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਵਾਈ ਵਿਚ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਜਲੰਧਰ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਭੋਗਪੁਰ ਵਿਚ ਲਗ ਰਹੇ ਸੀਐਨਜੀ ਪਲਾਂਟ ਵਿਚ ਚਲ ਰਹੇ ਕੰਮ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ।
ਇਸ ਮੰਗ ਪੱਤਰ ਵਿੱਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸੀ.ਐਨ.ਜੀ ਪਲਾਂਟ ਵਿੱਚ ਚੱਲ ਰਹੇ ਨਿਰਮਾਣ ਅਤੇ ਹੋਰ ਕੰਮ 23 ਅਪ੍ਰੈਲ ਤੱਕ ਬੰਦ ਨਾ ਕੀਤੇ ਗਏ ਤਾਂ 23 ਅਪ੍ਰੈਲ ਨੂੰ ਭੋਗਪੁਰ ਮਾਰਕੀਟ ਐਸੋਸੀਏਸ਼ਨ, ਕਿਸਾਨ ਸੰਗਠਨ ਅਤੇ ਰਾਜਨੀਤਿਕ ਆਗੂਆਂ ਦੁਆਰਾ ਬੁੱਧਵਾਰ ਤੋਂ ਅਣਮਿੱਥੇ ਸਮੇਂ ਤਕ ਵਿਰੋਧ ਪ੍ਰਦਰਸ਼ਨਅਤੇ ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰਨਗੇ।
ਅਧਿਕਾਰੀਆਂ ਨਾਲ ਭੋਗਪੁਰ ਮਾਰਕੀਟ ਐਸੋਸੀਏਸ਼ਨ, ਕਿਸਾਨ ਸੰਗਠਨਾਂ, ਰਾਜਨੀਤਿਕ ਆਗੂਆਂ ਅਤੇ ਸ਼ਹਿਰ ਵਾਸੀਆਂ ਦੀ ਮੀਟਿੰਗ ਵਿੱਚ ਕੋਈ ਠੋਸ ਹੱਲ ਨਾ ਨਿਕਲਿਆ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਹੁਣ, ਭੋਗਪੁਰ ਅਤੇ ਇਲਾਕੇ ਦੇ ਵਾਸੀ 23 ਅਪ੍ਰੈਲ, ਬੁੱਧਵਾਰ ਨੂੰ ਸਵੇਰੇ 10 ਵਜੇ ਜਲੰਧਰ-ਪਠਾਨਕੋਟ ਹਾਈਵੇਅ 'ਤੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਜਾਮ ਲਗਾਉਣਗੇ।
ਇਸ ਮੌਕੇ ਪ੍ਰਧਾਨ ਵਿਸ਼ਾਲ ਬਹਿਲ, ਪਰਮਿੰਦਰ ਸਿੰਘ, ਅਸ਼ਵਨ ਬਹਿਲ, ਅਮਰਜੀਤ ਸਿੰਘ ਚੌਲਾਂਗ, ਚਰਨਜੀਤ ਸਿੰਘ ਡੱਲਾ, ਗੁਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਰਾਕੇਸ਼ ਬਾਗਾ, ਗੁਲਸ਼ਨ ਅਰੋੜਾ, ਰਿੱਕੀ ਬੇਦੀ, ਬਿੱਟੂ ਬਹਿਲ, ਲੱਕੀ ਸਾਬਕਾ ਸਰਪੰਚ ਮੋਗਾ, ਸਰਨਜੀਤ ਸੈਣੀ, ਨਿਤੀਸ਼ ਅਰੋੜਾ ਸਮੇਤ ਕਈ ਆਗੂ ਹਾਜ਼ਰ ਸਨ।