
ਗੁਰਦਾਸਪੁਰ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ‘ਚ ਤਲਾਸ਼ੀ ਮੁਹਿੰਮ ਦੇ ਚਲਦੇ ਅੱਜ ਕੈਦੀ ਭੜਕ ਗਏ।
ਗੁਰਦਾਸਪੁਰ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ‘ਚ ਤਲਾਸ਼ੀ ਮੁਹਿੰਮ ਦੇ ਚਲਦੇ ਅੱਜ ਕੈਦੀ ਭੜਕ ਗਏ। ਇਸ ਤਾਲਾਸ਼ੀ ਅਭਿਆਨ ਦੇ ਚਲਦੇ ਭੜਕੇ ਕੈਦੀਆਂ ਨੇ ਤੋੜ ਭੰਨ ਕਰਨੀ ਸ਼ੁਰੂ ਕਰ ਦਿਤੀ। ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਦੇ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦੋਂ ਕੈਦੀਆਂ ਨੇ ਜੇਲ੍ਹ ਦੇ ਅੱਗੇ ਇਕ ਟਾਵਰ ਨੂੰ ਅੱਗ ਲਗਾ ਦਿਤੀ।
gurdaspur jail
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਕੇਂਦਰੀ ਜੇਲ੍ਹ 'ਚ ਤਾਇਨਾਤ ਸੁਪਰੀਡੈਂਟ ਦੀ ਅਗਵਾਈ 'ਚ ਪੁਲਿਸ ਨੇ ਕੇਂਦਰੀ ਜੇਲ੍ਹ 'ਚ ਤਲਾਸ਼ੀ ਅਭਿਆਨ ਚਲਾਇਆ। ਇਸ ਤਾਲਾਸ਼ੀ ਅਭਿਆਨ 'ਚ ਪੁਲਿਸ ਨੇ 8 ਨੰਬਰ ਬੈਰਕ 'ਚੋਂ 3 ਮੋਬਾਇਲ ਬਰਾਮਦ ਕੀਤੇ ਪਰ ਇਸ ਤਾਲਾਸ਼ੀ ਅਭਿਆਨ ਦਾ ਕੁਝ ਕੈਦੀਆਂ ਵਲੋਂ ਵਿਰੋਧ ਕਰਦੇ ਹੋਏ ਬੈਰਕ ਨੰਬਰ 4 ਦੇ ਕੈਦੀਆਂ ਨੇ ਹੱਲਾ ਬੋਲਣਾ ਸ਼ੁਰੂ ਕਰ ਦਿਤਾ ਤੇ ਕੇਦਰੀ ਜੇਲ ਦੇ ਸੁਪਰੀਡੈਂਟ ਦੇ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਵੱਡੀ ਮਾਤਰਾ ‘ਚ ਜੇਲ੍ਹ 'ਚੋ ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ।
gurdaspur jail
ਦਸਿਆ ਜਾ ਰਿਹਾ ਹੈ ਕਿ ਕੈਦੀਆਂ ਨੇ ਜੇਲ੍ਹ ਦੀ ਛੱਤ ਉਤੇ ਚੜ੍ਹ ਕੇ ਹੰਗਾਮਾ ਕੀਤਾ ਹੈ। ਜੇਲ੍ਹ ਦੀ ਛੱਤ ਉਤੇ ਚੜੇ ਕੈਦੀਆਂ ਨੇ ਪ੍ਰਸ਼ਾਸ਼ਨ ਦੇ ਨੱਕ ‘ਚ ਦਮ ਕਰ ਦਿਤਾ।