ਜਿੰਮ 'ਚ ਸ਼ਰੇਆਮ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ 
Published : May 22, 2018, 6:54 pm IST
Updated : May 22, 2018, 6:54 pm IST
SHARE ARTICLE
Murder in Gym
Murder in Gym

ਸੂਬੇ 'ਚ ਆਏ ਦਿਨ ਅਪਰਾਧਿਕ ਘਟਨਾਵਾਂ ਦੇ ਗਿਰਾਫ਼ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

ਸੂਬੇ 'ਚ ਆਏ ਦਿਨ ਅਪਰਾਧਿਕ ਘਟਨਾਵਾਂ ਦੇ ਗਿਰਾਫ਼ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੀਰਾ ਮਾਰਗ ‘ਤੇ ਪ੍ਰਤਾਪ ਕੇਸਰੀ ਆਫਿਸ ਦੇ ਕੋਲ ਸਥਿਤ ਇਕ ਜਿੰਮ 'ਚ ਵੀ ਅਜਿਹਾ ਹੀ ਕੁਝ ਹੋਇਆ। ਦਰਅਸਲ ਅੱਜ ਸਵੇਰੇ ਕੁਝ ਵਿਅਕਤੀਆਂ ਨੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਸ਼ਰੇਆਮ ਕਤਲ ਕਰ ਦਿਤਾ। ਵੱਖ-ਵੱਖ ਲੋਕਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਇਹ ਵਾਰਦਾਤ ਮੇਟਾਲਿਕਾ ਜਿੰਮ ਦੀ ਹੈ। ਦਸ ਦਈਏ ਕਿ ਮਰਨ ਵਾਲੇ ਵਿਅਕਤੀ ਦਾ ਨਾਂਅ ਜਾਰਡਨ ਹੈ ਤੇ ਉਹ ਜਿੰਮ ਵਿਚ ਕਸਰਤ ਕਰ ਰਿਹਾ ਸੀ।

Murder in GymMurder in Gym

ਉਸੇ ਸਮੇਂ ਕੁਝ ਵਿਅਕਤੀ ਆਏ ਤੇ ਜਾਰਡਨ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਘਟਨਾ ਨੂੰ ਅੰਜਾਮ ਕਿੰਨੇ ਜਣਿਆ ਨੇ ਦਿਤਾ ਤੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਕੀ ਕਾਰਨ ਹੈ ਤੇ ਇਸ ਪਿਛੇ ਕਿਸ ਦਾ ਹੱਥ ਹੈ। 

Murder in GymMurder in Gym

ਮਿਲੀ ਜਾਣਕਾਰੀ ਤੋਂ ਇਹ ਵੀ ਪਤਾ ਲਗਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੇ ਗੇਟਕੀਪਰ 'ਤੇ ਵੀ ਪਿਸਤੌਲ ਤਾਣੀ ਸੀ ਕਿਉਂਕਿ ਗੇਟ ਬਾਓਮੈਟਰਿਕ ਸਿਸਟਮ ਨਾਲ ਖੁੱਲ੍ਹਦਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement