ਬਾਪੂਧਾਮ ਕਾਲੋਨੀ 'ਚ ਲਗਾਤਾਰ ਵਧ ਰਹੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ
Published : May 22, 2020, 9:01 am IST
Updated : May 22, 2020, 9:01 am IST
SHARE ARTICLE
ਬਾਪੂਧਾਮ ਕਾਲੋਨੀ 'ਚ ਲਗਾਤਾਰ ਵਧ ਰਹੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ
ਬਾਪੂਧਾਮ ਕਾਲੋਨੀ 'ਚ ਲਗਾਤਾਰ ਵਧ ਰਹੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ

ਰੈੱਡ ਜ਼ੋਨ 'ਚ ਚਲ ਰਹੇ ਸ਼ਹਿਰ ਵਿਚ 14 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ, 21 ਮਈ (ਤਰੁਣ ਭਜਨੀ): ਪ੍ਰਸ਼ਾਸਨ ਵਲੋਂ ਬਾਪੂਧਾਮ ਕਾਲੋਨੀ ਵਿਚ ਲਗਾਤਾਰ ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੰਕਰਮਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਕੋਰੋਨਾ ਦਾ ਸੰਕਰਮਣ ਪਰਵਾਰਾਂ ਵਿਚ ਵੀ ਫੈਲ ਗਿਆ ਹੈ। ਵੀਰਵਾਰ ਦੋ ਪਰਵਾਰਾਂ ਦੇ 14 ਮੈਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।

ਲਗਤਾਰ ਵਧ ਰਹੇ ਕੇਸਾਂ ਕਾਰਨ ਪ੍ਰਸ਼ਾਸਨ ਦੀ ਚਿੰਤਾ ਵਧੀ : ਬਾਪੂਧਾਮ ਕਾਲੋਨੀ ਵਿਚ ਰੋਜ਼ਾਨਾ ਵਧ ਰਹੇ ਕੋਰੋਨਾ ਕੇਸਾਂ ਕਰ ਕੇ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਚਿੰਤਾ ਵਧ ਗਈ ਹੈ। ਰੈੱਡ ਜ਼ੋਨ ਵਿਚ ਚਲ ਰਹੇ ਸ਼ਹਿਰ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਦਿਨ-ਦਿਨ ਵੱਧ ਰਹੀ ਹੈ। ਵੀਰਵਾਰ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨਾਲ ਅਧਿਕਾਰੀਆਂ ਦੀ ਵਾਰ ਰੂਮ ਵਿਚ ਹੋਈ ਬੈਠਕ ਵਿਚ ਬਾਪੂਧਾਮ ਵਿਚ ਵਧ ਰਹੇ ਕੇਸਾਂ ਤੇ ਪ੍ਰਸ਼ਾਸਕ ਨੇ ਵੀ ਕਾਫ਼ੀ ਚਿੰਤਾ ਜ਼ਾਹਰ ਕੀਤੀ ਹੈ।

ਪ੍ਰਸ਼ਾਸਕ ਨੇ ਕੋਰੋਨਾ ਨਾਲ ਨਜਿੱਠਣ ਲਈ ਨਵੀਂ ਵਿਉਂਤਬੰਦੀ ਕਰਨ ਲਈ ਕਿਹਾ ਹੈ, ਜਿਸ ਵਿਚ ਬਾਪੂਧਾਮ ਦੇ ਇਕ ਸਕੂਲ ਵਿਚ ਕਾਲੋਨੀ ਦੇ ਵੱਧ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਜਾਣਗੇ। ਇਸ ਤੋਂ ਇਲਾਵਾ ਕਾਲੋਨੀ ਦੇ ਹਰ ਸ਼ੱਕੀ ਵਿਅਕਤੀ ਨੂੰ ਕੁਵਾਰੰਟੀਨ ਕਰਨ ਦੇ ਵੀ ਆਦੇਸ਼ ਦਿਤੇ ਗਏ ਹਨ। ਪ੍ਰਸ਼ਾਸਕ ਨੇ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਕਾਲੋਨੀ ਵਿਚ ਪੂਰੀ ਤਾਕਤ ਨਾਲ ਕੰਮ ਕਰਨ ਲਈ ਕਿਹਾ ਹੈ ਤਾਕਿ ਕੋਰੋਨਾ ਦਾ ਸਫ਼ਾਇਆ ਕੀਤਾ ਜਾ ਸਕੇ।

ਬਾਪੂਧਾਮ ਵਿਚ ਵਧ ਰਹੇ ਕੇਸਾਂ ਦੇ ਉਲਟ ਪੀ.ਜੀ.ਆਈ.  ਦੇ ਡਾਕਟਰਾਂ ਦੀ ਅਣਥੱਕ ਕੋਸ਼ਿਸ਼ ਨਾਲ ਦਰਜਨਾਂ ਦੀ ਗਿਣਤੀ ਵਿਚ ਲੋਕ ਠੀਕ ਹੋ ਕੇ ਅਪਣੇ ਘਰ ਜਾ ਰਹੇ ਹਨ। ਬੀਤੇ ਬੁਧਵਾਰ ਨੂੰ ਪੀ.ਜੀ.ਆਈ. ਤੋਂ ਕੋਰੋਨਾ ਪਾਜ਼ੇਟਿਵ 48 ਮਰੀਜ਼ਾਂ ਨੂੰ ਠੀਕ ਕਰ ਕੇ ਭੇਜਿਆ ਗਿਆ ਸੀ। ਵੀਰਵਾਰ ਵੀ ਤਿੰਨ ਮਰੀਜ਼ ਠੀਕ ਹੋਕੇ ਘਰ ਪੁੱਜੇ ਹਨ।

ਰੈੱਡ ਜ਼ੋਨ ਵਿਚ ਹੈ ਸ਼ਹਿਰ : ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਵਲੋਂ ਜਿਸ ਤਰ੍ਹਾਂ ਨਾਲ ਪਾਜ਼ੇਟਿਵ ਕੇਸ ਠੀਕ ਹੋਕੇ ਜਾ ਰਹੇ ਸਨ। ਉਸ ਨਾਲ ਸ਼ਹਿਰ ਨੂੰ ਰੈੱਡ ਜ਼ੋਨ ਤੋਂ ਕੱਢ ਕੇ ਆਰੇਂਜ ਜ਼ੋਨ ਵਿਚ ਕਰਨ ਦੀ ਗੱਲ ਚੱਲ ਹੀ ਰਹੀ ਸੀ। ਇਸ ਦੌਰਾਨ ਵੀਰਵਾਰ ਭਾਰੀ ਗਿਣਤੀ ਵਿਚ ਆਏ ਕੋਰੋਨਾ ਮਰੀਜ਼ਾਂ ਦੀ ਵਜ੍ਹਾ ਨਾਲ ਸ਼ਹਿਰ ਰੈੱਡ ਜ਼ੋਨ ਵਿਚ ਹੀ ਰਹਿ ਸਕਦਾ ਹੈ। ਸ਼ਹਿਰ ਵਿਚ ਇਸ ਸਮੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 218 ਹੋ ਗਈ ਹੈ। ਇਸ ਸਮੇਂ ਹਸਪਤਾਲਾਂ ਵਿਚ 80 ਐਕਟਿਵ ਮਰੀਜ਼ ਦਾਖ਼ਲ ਹਨ।  

ਉਥੇ ਹੀ ਵੀਰਵਾਰ ਨੂੰ ਇਕ ਰਾਹਤ ਦੀ ਖ਼ਬਰ ਵੀ ਆਈ ਹੈ। ਪੀ.ਜੀ.ਆਈ. ਨੇ ਤਿੰਨ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ ਡਿਸਚਾਰਜ ਕਰ ਦਿਤਾ ਹੈ। ਠੀਕ ਹੋਏ ਇਨ੍ਹਾਂ ਲੋਕਾਂ ਵਿਚ ਪੰਜਾਬ ਯੂਨਿਵਰਸਟੀ ਦੇ ਪ੍ਰੋਫੈਸਰ ਦੀ ਧੀ ਅਤੇ ਸੱਸ ਦੇ ਇਲਾਵਾ ਪੀਜੀਆਈ ਦੀ ਸਟਾਫ਼ ਨਰਸ ਵੀ ਸ਼ਾਮਲ ਹੈ। ਇਸ ਨਾਲ ਸ਼ਹਿਰ ਵਿਚ ਕੁਲ 139 ਕੋਰੋਨਾ ਮਰੀਜ਼ ਠੀਕ ਹੋਣ ਦੇ ਬਾਅਦ ਘਰ ਪਰਤ ਚੁਕੇ ਹਨ।

ਉਥੇ ਹੀ ਬਾਪੂਧਾਮ ਵਿਚ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ਵਿਚ ਇਕ ਹੀ ਘਰ ਵਿਚ ਰਹਿਣ ਵਾਲੇ 2 ਪਰਵਾਰਾਂ ਦੇ 9 ਮੈਂਬਰ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਹੋਰ ਪਰਵਾਰ ਦੇ ਦੋ ਮੈਂਬਰ ਵੀ ਪਾਜ਼ੇਟਿਵ ਮਿਲੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਮਰੀਜ਼ਾਂ ਦੀ ਗਿਣਤੀ 218 ਹੋ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement