25 ਲੱਖ ਏਕੜ ’ਤੇ ਸਿੱਧੀ ਬਿਜਾਈ ਨਾਲ 15 ਫ਼ੀਸਦੀ ਹੋਵੇਗੀ ਪਾਣੀ ਦੀ ਬੱਚਤ
Published : May 22, 2021, 8:28 am IST
Updated : May 22, 2021, 8:30 am IST
SHARE ARTICLE
Direct sowing on 25 lakh acres will save 15% of water
Direct sowing on 25 lakh acres will save 15% of water

25 ਸਾਲਾਂ ਬਾਅਦ ਉਪਜਾਊ ਪੰਜਾਬ ਬੰਜਰ ਬਣਨ ਦਾ ਖ਼ਤਰਾ : ਖੇਤੀਬਾੜੀ ਕਮਿਸ਼ਨਰ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਇਸ ਸੀਜ਼ਨ ਲਈ ਝੋਨੇ ਦੀ ਪਨੀਰੀ ਦੀ ਥਾਂ ਸਿੱਧੀ ਚਾਵਲ ਬਿਜਾਈ ਕਰਨ ਵਾਸਤੇ ਵਿਕਾਸ ਕਮਿਸ਼ਨਰ-ਐਡੀਸ਼ਨਲ ਚੀਫ਼ ਸਕੱਤਰ ਅਨਿਰੁਧ ਤਿਵਾੜੀ ਨੇ ਪਿਛਲੇ ਹਫ਼ਤੇ, ਬਿਜਲੀ ਕਾਰਪੋਰੇਸ਼ਨ ਦੇ ਐਮ.ਡੀ. ਵੇਨੂੰ ਨੂੰ ਲਿਖੀ ਚਿੱਠੀ ’ਚ ਮੁੱਖ ਮੰਤਰੀ ਦਾ ਹੁਕਮ ਸੁਣਾਇਆ ਹੈ ਕਿ 25 ਮਈ ਤੋਂ 2 ਜੂਨ ਤਕ ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਸਪਲਾਈ ਦਿਤੀ ਜਾਵੇ ਤਾਕਿ ਜ਼ਮੀਨ ਦੀ ਰੌਣੀ ਚੰਗੀ ਤਰ੍ਹਾਂ ਸਿੰਜਾਈ ਹੋਵੇ। ਫਿਰ 3 ਜੂਨ ਤੋਂ 1 ਹਫ਼ਤੇ ਲਈ 4 ਘੰਟੇ ਬਿਜਲੀ ਤੇ ਮਗਰੋਂ 10 ਜੂਨ ਤੋਂ ਲਗਾਤਾਰ 8 ਘੰਟੇ ਬਿਜਲੀ ਯਕੀਨੀ ਬਣਾਈ ਜਾਵੇ।

WaterWater

ਇਸ ਸਾਰੇ ਪ੍ਰੋਗਰਾਮ ਦੇ ਵੇਰਵੇ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਕਮਿਸ਼ਨਰ ਤੇ ਮੌਜੂਦਾ ਮੈਂਬਰ ਸਕੱਤਰ ਕਿਸਾਨ ਕਮਿਸ਼ਨ ਸ. ਬਲਵਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਟੀ ਦੇ ਮਾਹਰ ਵਿਗਿਆਨੀਆਂ ਵਲੋਂ ਕੀਤੀ ਸਿਫ਼ਾਰਸ਼ ’ਤੇ ਦਿਤੇ ਮਸ਼ਵਰੇ ਮੁਤਾਬਕ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ 25 ਲੱਖ ਏਕੜ ਤੋਂ ਕੀਤੀ ਜਾਣੀ ਹੈ ਜਿਸ ਤਹਿਤ ਪੀ.ਆਰ. 126 ਤੇ ਪੀ.ਆਰ 128 ਕਿਸਮ ਦੀ ਫ਼ਸਲ ਤੋਂ ਵਾਧੂ ਝਾੜ ਲੈ ਕੇ 15 ਫ਼ੀਸਦੀ ਤਕ ਜ਼ਮੀਨਦੋਜ਼ ਪਾਣੀ ਦੀ ਬੱਚਤ ਵੀ ਕੀਤੀ ਜਾਵੇਗੀ।

paddy sowingpaddy 

ਖੇਤੀਬਾੜੀ ਕਮਿਸ਼ਨਰ ਨੇ ਦਸਿਆ ਕਿ ਪਿਛਲੇ ਸਾਲ ਸਿੱਧੀ ਬਿਜਾਈ ਕਰਨ ਦੇ ਤਜਰਬੇ ਤੋਂ ਚੰਗੇ ਨਤੀਜੇ ਮਿਲੇ ਸਨ ਅਤੇ ਐਤਕਾਂ ਸਰਕਾਰ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰ ਕੇ ਪਾਣੀ ਬੱਚਤ, ਲੇਬਰ ਦੀ ਕਮੀ ਨਾਲ ਨਜਿੱਠਣ ਥੋੜੇ ਸਮੇਂ ਦੀ ਫ਼ਸਲ ਤੋਂ ਵਾਧੂ ਝਾੜ ਲੈ ਕੇ ਕਿਸਾਨਾਂ ਦੀ ਮਦਦ ਕਰੇਗੀ। ਸਿੱਧੂ ਨੇ ਦਸਿਆ ਕਿ ਪੰਜਾਬ ਦੇ ਕੁਲ 148 ਬਲਾਕਾਂ ’ਚੋਂ 138 ਬਲਾਕਾਂ ’ਚ ਲੱਖਾਂ ਟਿਊਬਵੈੱਲਾਂ ਦਾ ਹੇਠਲਾ ਪਾਣੀ ਬੇਤਹਾਸ਼ਾ ਵਰਤਣ ਨਾਲ ਸਕੰਟਮਈ ਹਾਲਤ ਪੈਦਾ ਹੋ ਚੁੱਕੀ ਹੈ ਤੇ ਜੇ ਇਹੀ ਰਫ਼ਤਾਰ ਚੱਲੀ ਤਾਂ 2042-45 ਤਕ ਪੰਜਾਬੀ ਦੀ ਜ਼ਮੀਨ ਜੋ 98.5 ਪ੍ਰਤੀਸ਼ਤ ਸਿੰਜਾਈ ਹੇਠ ਹੈ, ਪੂਰਾ ਬੰਜਰ ਹੋ ਜਾਵੇਗੀ।

paddy sowingpaddy 

ਉਨ੍ਹਾਂ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਤੇ ਪੰਜਾਬ ਪਾਣੀ ਸਰੋਤ ਮਹਿਕਮੇ ਦੀ 2017 ਰੀਪੋਰਟ ਨੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਵਾਸਤੇ ਝੋਨੇ ਦੀ ਥਾਂ ਹੋਰ ਫ਼ਸਲਾਂ ਲਾਉਣ, ਤੁਪਕਾ ਤੇ ਫੁਹਾਰਾ ਸਿੰਚਾਈ ਸਿਸਟਮ ਲਗਾਉਣ, ਹੋਰ ਟਿਊਬਵੈੱਲ ਨਾ ਲਗਾਉਣ ਅਤੇ ਮੱਕੀ ਤੇ ਨਰਮਾ ਪੈਦਾ ਕਰਨ ਦੀ ਸਿਫ਼ਾਰਸ਼ ਕੀਤੀ ਹੋਈ ਹੈ। ਭਾਰਤ ਸਰਕਾਰ ਇਨ੍ਹਾਂ ਫ਼ਸਲਾਂ ਵਾਸਤੇ ਨਵੇਂ ਸਿਸਟਮ ਲਗਾਉਣ ਲਈ 35 ਫ਼ੀ ਸਦੀ ਸਬਸਿਡੀ ਦਿੰਦੀ ਹੈ ਜਿਸ ’ਚੋਂ ਅੱਗੇ ਪੰਜਾਬ ਸਰਕਾਰ 59 ਫ਼ੀ ਸਦੀ ਹਿੱਸਾ ਪਾਉਂਦੀ ਹੈ।

MoterMoter

ਜ਼ਿਕਰਯੋਗ ਹੈ ਕਿ ਪੰਜਾਬ ’ਚ ਕੁਲ 14.5 ਲੱਖ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਸਪਲਾਈ ਹੈ, ਕੋਈ ਮੀਟਰ ਨਹੀਂ, ਅੰਨ੍ਹੇਵਾਹ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਸਰਕਾਰ ਇਸ ਬਦਲੇ ਸਬਸਿਡੀ ਲਗਭਗ 12 ਹਜ਼ਾਰ ਕਰੋੜ ਸਾਲਾਨਾ, ਪਟਿਆਲਾ ਸਥਿਤ ਬਿਜਲੀ ਕਾਰਪੋਰੇਸ਼ਨ ਨੂੰ ਅਦਾ ਕਰ ਰਹੀ ਹੈ। 2015-16 ਦੇ ਸਰਵੇਅ ਅਨੁਸਾਰ ਪੰਜਾਬ ਦੀ ਫ਼ਸਲੀ ਜ਼ਮੀਨ ਦੀ ਸਿੰਚਾਈ ਵਾਸਤੇ ਇਕ ਵਰਗ ਕਿਲੋਮੀਟਰ ਰਕਬੇ ’ਚ 34 ਟਿਊਬਵੈੱਲ ਹਨ। ਇਹ ਔਸਤ ਕਿਸੇ ਹੋਰ ਸੂਬੇ ’ਚ ਟਿਊਬਵੈੱਲ ਗਿਣਤੀ ਔਸਤ, ਸੱਭ ਤੋਂ ਉਪਰ ਪੰਜਾਬ ਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement