
ਪਾਕਿ ਵਿਚ 19ਵੀਂ ਸਦੀ ਦੇ ਗੁਰਦਵਾਰਾ ਸਾਹਿਬ ਦਾ ਹੋਵੇਗਾ ਮੁੜ ਨਿਰਮਾਣ
ਗੁਰਦਵਾਰਾ ਸਾਹਿਬ ਨੂੰ ਸਿੱਖ ਸ਼ਾਸਕ ਹਰੀ ਸਿੰਘ ਨਲੂਆ ਨੇ ਬਣਵਾਇਆ ਸੀ
ਪੇਸ਼ਾਵਰ, 21 ਮਈ : ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖਬਾ ਵਿਚ 19ਵੀਂ ਸਦੀ ਦੇ ਇਕ ਇਤਿਹਾਸਕ ਗੁਰਦਵਾਰੇ ਸਾਹਿਬ ਦਾ ਮੁੜ ਨਿਰਮਾਣ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਇਸ ਨੂੰ ਸਿੱਖ ਸ਼ਾਸਕ ਹਰੀ ਸਿੰਘ ਨਲੂਆ ਨੇ ਬਣਵਾਇਆ ਸੀ। ਹੁਣ ਇਸ ਦਾ ਨਵੀਨੀਕਰਨ ਕਰ ਕੇ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ। ਖ਼ੈਬਰ ਪਖ਼ਤੂਨਖਬਾ ਦੇ ਅਧਿਕਾਰੀਆਂ ਨੇ ਦਸਿਆ ਕਿ ਇਹ ਗੁਰਦੁਆਰਾ ਸਾਹਿਬ ਫ਼ਿਲਹਾਲ ਬੰਦ ਹੈ। ਮੌਜੂਦਾ ਵਿਚ ਇਸ ਦੀ ਵਰਤੋਂ ਅਸਥਾਈ ਕਿਤਾਬਘਰ ਦੇ ਤੌਰ ’ਤੇ ਕੀਤੀ ਜਾ ਰਹੀ ਹੈ।
ਪਾਕਿਸਤਾਨ ਦੀ ਕੌਮਾਂਤਰੀ ਮੰਚਾਂ ’ਤੇ ਘੱਟ-ਗਿਣਤੀਆਂ ਦੇ ਧਾਰਮਕ ਸਥਾਨਾਂ ਦੀ ਰਖਿਆ ਕਰਨ ਵਿਚ ਨਾਕਾਮਯਾਬ ਰਹਿਣ ਲਈ ਆਲੋਚਨਾ ਕੀਤੀ ਗਈ। ਇਸ ਵਿਚਾਲੇ, ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖਬਾ ਸੂਬੇ ਦੀ ਸਰਕਾਰ 19ਵੀਂ ਸ਼ਤਾਬਦੀ ਵਿਚ ਉਸਾਰੇ ਗੁਰਦਵਾਰੇ ਸਾਹਿਬ ਨੂੰ ਅਪਣੀ ਨਿਗਰਾਨੀ ਵਿਚ ਲੈਣ ਵਾਲੀ ਹੈ। ਸੂਬਾਈ ਸਰਕਾਰ ਗੁਰਦਵਾਰੇ ਦਾ ਮੁੜ ਨਿਰਮਾਣ ਕਰੇਗੀ ਤੇ ਇਸ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹੇਗੀ। ਇਸ ਗੁਰਦਵਾਰੇ ਦਾ ਨਿਰਮਾਣ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੇ ਸ਼ਾਸਨਕਾਲ ਵਿਚ ਹੋਇਆ ਸੀ। ਖ਼ੈਬਰ ਪਖ਼ਤੂਨਖਬਾ ਦੇ ਅਧਿਕਾਰੀਆਂ ਨੇ ਦਸਿਆ ਕਿ ਮਨਸਹਿਰਾ ਜ਼ਿਲ੍ਹੇ ਵਿਚ ਸਥਿਤ ਇਸ ਗੁਰਦਵਾਰੇ ਦੀ ਵਰਤੋਂ ਅਸਥਾਈ ਕਿਤਾਬਘਰ ਦੇ ਤੌਰ ’ਤੇ ਕੀਤੀ ਜਾ ਰਿਹਾ ਹੈ।
ਸੂਬਾਈ ਔਕਾਫ਼ ਤੇ ਧਾਰਮਕ ਮਾਮਲਿਆਂ ਦੇ ਵਿਭਾਗ ਨੇ ਸਥਾਨਕ ਸਰਕਾਰ ਨੂੰ ਮੁੜ ਨਿਰਮਾਣ ਪ੍ਰਸਤਾਵ ਲਾਹੌਰ ਵਿਚ ‘ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ’ ਕੋਲ ਰੱਖਣ ਦਾ ਸੁਝਾਅ ਦਿਤਾ ਸੀ। ਇਹ ਇਕ ਵਿਧਾਨਕ ਬੋਰਡ ਹੈ ਜੋ ਵੰਡ ਤੋਂ ਬਾਅਦ ਭਾਰਤ ਚਲੇ ਗਏ ਹਿੰਦੂਆਂ ਤੇ ਸਿੱਖਾਂ ਦੀਆਂ ਧਾਰਮਕ ਜਾਇਦਾਦਾਂ ਤੇ ਮੰਦਰਾਂ ਦਾ ਪ੍ਰਬੰਧ ਕਰਦਾ ਹੈ। (ਪੀ.ਟੀ.ਆਈ)