
''ਹੁਣ ਤੱਕ 5 ਵਾਰਡ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ 3 ਹੋਰ ਜਲਦ ਕਾਰਜਸ਼ੀਲ ਕੀਤੇ ਜਾਣਗੇ''
ਅੰਮ੍ਰਿਤਸਰ(ਰਾਜੇਸ਼ ਕੁਮਾਰ ਸੰਧੂ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਲਈ ਵੱਖ-ਵੱਖ ਥਾਵਾਂ ’ਤੇ ਬਣਾਏ ਗਏ ਕੋਵਿਡ ਕੇਅਰ ਕੇਂਦਰਾਂ ਲਈ ਸਹਿਯੋਗੀ ਬਣਦਿਆਂ ਨਿਊਜੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਆਕਲੈਂਡ ਵੱਲੋਂ 15 ਆਕਸੀਜਨ ਕੰਨਸਟ੍ਰੇਟਰ ਭੇਜੇ ਗਏ ਹਨ।
SGPC
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰੇਰਨਾ ਨਾਲ ਇਹ ਉੱਦਮ ਸੁਸਾਇਟੀ ਦੇ ਮੁੱਖ ਪ੍ਰਬੰਧਕ ਦਲਜੀਤ ਸਿੰਘ ਨੇ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਵਿਚ ਪ੍ਰਿਥੀਪਾਲ ਸਿੰਘ ਬਸਰਾ ਤੇ ਭਵਦੀਪ ਸਿੰਘ ਢਿੱਲੋਂ ਨੇ ਹਿੱਸਾ ਪਾਇਆ ਹੈ। ਭੇਜੇ ਗਏ ਇਹ ਕੰਨਸਟ੍ਰੇਟਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਨੇ ਬੀਤੇ ਕੱਲ੍ਹ ਪ੍ਰਾਪਤ ਕੀਤੇ, ਜੋ ਅੱਗੇ ਕੋਵਿਡ ਕੇਅਰ ਕੇਂਦਰਾਂ ਵਿਚ ਭੇਜੇ ਜਾਣਗੇ।
Jagir Kaur
ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰੇਰਨਾ ਨਾਲ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਵੱਲੋਂ 100 ਕੰਨਸਟ੍ਰੇਟਰ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ 15 ਕੰਨਸਨਟਰੇਟਰ ਪੁੱਜੇ ਹਨ। ਬਾਕੀ ਕੰਨਸਨਟਰੇਟਰ ਵੀ ਸੁਸਾਇਟੀ ਵੱਲੋਂ ਜਲਦ ਭੇਜੇ ਜਾ ਰਹੇ ਹਨ।
Supreme Sikh Society of New Zealand sent oxygen concentrators
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਵੱਖ-ਵੱਖ ਜ਼ਿਲ੍ਹਿਆਂ ਅੰਦਰ ਵਿਸ਼ੇਸ਼ ਵਾਰਡ ਬਣਾਏ ਗਏ ਹਨ ਜਿਥੇ ਲੋੜ ਪੈਣ ’ਤੇ ਮਰੀਜ਼ਾਂ ਨੂੰ ਕੰਨਸਟ੍ਰੇਟਰ ਲਈ ਆਕਸੀਜਨ ਦਿੱਤੀ ਜਾਂਦੀ ਹੈ। ਹੁਣ ਤੱਕ 5 ਵਾਰਡ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ 3 ਹੋਰ ਜਲਦ ਕਾਰਜਸ਼ੀਲ ਕੀਤੇ ਜਾਣਗੇ। ਇਸੇ ਦੇ ਚੱਲਦਿਆਂ ਵਿਦੇਸ਼ਾਂ ਦੀਆਂ ਸੰਗਤਾਂ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਨ ਲਈ ਅੱਗੇ ਆ ਰਹੀਆਂ ਹਨ।