
ਫਰੀਦਕੋਟ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਫਰੀਦਕੋਟ : ਪੰਜਾਬ ਵਿਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ ਤੇ ਇਸਦੀ ਭੇਂਟ ਚੜ੍ਹ ਰਹੇ ਹਨ ਨੌਜਵਾਨ। ਅਜਿਹਾ ਹੀ ਇਕ ਮਾਮਲਾ ਫਰੀਦਕੋਟ ਦੇ ਅੰਬੇਡਕਰ ਨਗਰ ਤੋਂ ਸਾਹਮਣੇ ਆਇਆ ਹੈ।
Drug
ਜਿਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਮਰ 19 ਸਾਲ ਵਾਸੀ ਪਿੰਡ ਪੱਕਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁਕੀ ਹੈ ਅਤੇ ਉਸਦੀ ਮਾਤਾ ਮਲੇਸ਼ੀਆ ’ਚ ਰੋਜ਼ਗਾਰ ਕਰਨ ਗਈ ਹੋਈ ਹੈ ਅਤੇ ਮ੍ਰਿਤਕ ਆਪਣੇ ਨਾਨਕੇ ਪਿੰਡ ’ਚ ਹੀ ਰਹਿ ਰਿਹਾ ਸੀ।
Death
ਮ੍ਰਿਤਕ ਦੇ ਮਾਮੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਸੁਰਜੀਤ ਸਿੰਘ ਨਸ਼ਾ ਕਰਨ ਦਾ ਆਦੀ ਸੀ ਜੋ ਰਾਤ ਸਮੇਂ ਆਪਣੇ ਦੋਸਤਾਂ ਨਾਲ ਪਿੰਡੋਂ ਸ਼ਹਿਰ ਆਇਆ ਸੀ।ਜਦੋਂ ਅਸੀਂ ਮੌਕੇ ’ਤੇ ਆਏ ਤਾਂ ਇਸ ਦੀ ਮੌਤ ਹੋ ਚੁੱਕੀ ਸੀ।
Death