
ਕੈਮਰੇ ਰਾਹੀਂ ਬੱਚੇ ਦੀ ਹਰਕਤ 'ਤੇ ਰੱਖੀ ਜਾ ਰਹੀ ਹੈ ਨਜ਼ਰ
ਹੁਸ਼ਿਆਰਪੁਰ: ਪਿੰਡ ਗੜ੍ਹਦੀਵਾਲਾ ਵਿੱਚ ਬੋਰਵੈੱਲ ਵਿੱਚ ਡਿੱਗੇ 6 ਸਾਲਾ ਰਿਤਿਕ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਤਿੰਨ ਜੇਸੀਬੀ ਦੀ ਮਦਦ ਨਾਲ ਮੌਕੇ 'ਤੇ ਖੁਦਾਈ ਸ਼ੁਰੂ ਕਰ ਦਿੱਤੀ ਗਈ ਹੈ, ਡਿਪਟੀ ਕਮਿਸ਼ਨਰ ਸੰਦੀਪ ਹੰਸ ਪੂਰੇ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ।
Major accident in Hoshiarpur
ਇਸ ਤੋਂ ਇਲਾਵਾ NDRF ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਜਿੱਥੇ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਕੇ ਇਸ ਕਾਰਵਾਈ 'ਚ ਸਹਿਯੋਗ ਕਰ ਰਹੇ ਹਨ, ਉਥੇ ਹੀ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਵੀ ਕਾਫੀ ਯਤਨ ਕੀਤੇ ਜਾ ਰਹੇ ਹਨ |
Major accident in Hoshiarpur
ਫਿਲਹਾਲ ਪਾਈਪ ਰਾਹੀਂ ਬੱਚੇ ਨੂੰ ਆਕਸੀਜਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੋਰਵੈੱਲ 'ਚ ਬੱਚੇ ਦੀ ਕੀ ਹਾਲਤ ਹੈ, ਇਸ ਲਈ ਕਾਰ ਦੇ ਪਿਛਲੇ ਹਿੱਸੇ 'ਚ ਅਸਥਾਈ ਤੌਰ 'ਤੇ ਕੈਮਰੇ ਰਾਹੀਂ ਪੂਰਾ ਸਿਸਟਮ ਲਗਾਇਆ ਗਿਆ ਹੈ, ਜਿਸ ਰਾਹੀਂ ਬੱਚੇ ਦੀ ਹਰਕਤ 'ਤੇ ਨਜ਼ਰ ਰੱਖੀ ਜਾਂਦੀ ਹੈ।
Major accident in Hoshiarpur