ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਹੈ ਇਕ ਚਮਤਕਾਰੀ ਇਲਾਜ
Published : May 22, 2022, 11:23 am IST
Updated : Aug 25, 2022, 11:31 am IST
SHARE ARTICLE
photo
photo

ਨਿਯਮਤ ਮਾਲਸ਼ ਨਾਲ ਸਰੀਰ ਵਿਚੋਂ ਗੰਦਾ ਕੈਲੇਸਟਰੋਲ ਘਟਦਾ ਹੈ ਅਤੇ ਚੰਗਾ ਕੈਲੇਸਟਰੋਲ ਵਧਦਾ ਹੈ

 

 ਮੁਹਾਲੀ : ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿਚ ਸਿਰ ਦੀ ਮਸਾਜ (Head massage is a miraculous treatment to keep the body alert)  ਤਣਾਅ ਨੂੰ ਦੂਰ ਕਰਨ ਅਤੇ ਆਰਾਮ ਕਰਨ ਦਾ ਇਕ ਬਹੁਤ ਹੀ ਆਸਾਨ ਤਰੀਕਾ ਹੈ। ਪਹਿਲੇ ਸਮਿਆਂ ਵਿਚ ਔਰਤਾਂ ਨਿੱਘੀ ਧੁੱਪ ਵਿਚ ਬੈਠ ਕੇ ਇਕ ਦੂਜੇ ਦੇ ਸਿਰ ਉਤੇ ਤੇਲ ਨਾਲ ਉਸੇ ਤਰ੍ਹਾਂ ਹਲਕੇ ਹੱਥਾਂ ਨਾਲ ਮਾਲਿਸ਼ ਕਰਦੀਆਂ ਸੀ। ਸਿਰ ਦੀ ਮਾਲਿਸ਼ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਖ਼ੂਨ ਦਾ ਸੰਚਾਰ ਵਧਦਾ ਹੈ ਅਤੇ ਸਿਰਦਰਦ ਜਾਂ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਵੀ (Head massage is a miraculous treatment to keep the body alert)  ਰਾਹਤ ਮਿਲਦੀ ਹੈ। ਇਸ ਲਈ ਇਥੇ ਅਸੀਂ ਤੁਹਾਨੂੰ ਘਰ ’ਤੇ ਸਿਰ ਦੀ ਮਾਲਿਸ਼ ਕਰਨ ਦੇ ਫ਼ਾਇਦੇ ਦਸਾਂਗੇ:

Head massageHead massage

ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇਕ ਚਮਤਕਾਰੀ ਇਲਾਜ ਹੈ। ਹਰ ਰੋਜ਼ ਨਿਯਮਤ ਰੂਪ ਨਾਲ ਸਿਰਫ਼ 10-12 ਮਿੰਟ ਮਾਲਿਸ਼ ਕਰੋ ਅਤੇ ਸੁਖੀ (Head massage is a miraculous treatment to keep the body alert) ਹੋ ਜਾਉ। ਮਾਲਸ਼ ਨਾਲ ਸਰੀਰ ਵਿਚ ਇਕ ਵੀ. ਆਈ. ਪੀ. (ਵੈਸੋਐਕਟਿਵ ਇੰਟੈਸਟਾਈਨ ਪੋਲੀਪੇਪਟਾਈਡ) ਨਾਮੀ ਰਸਾਇਣ ਪੈਦਾ ਹੁੰਦਾ ਹੈ ਜਿਸ ਨਾਲ ਕਰੋਨਰੀ ਧਮਨੀ ਵਿਚ ਖ਼ੂਨ ਸੰਚਾਰ 15 ਫ਼ੀ ਸਦੀ ਤੋਂ ਵਧੇਰੇ ਵਧ ਜਾਂਦਾ ਹੈ। ਕਦੇ ਪ੍ਰਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ (Head massage is a miraculous treatment to keep the body alert)ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸੱਭ ਅਲੋਪ ਹੋ ਰਿਹਾ ਹੈ।

Head massageHead massage

ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ’ਤੇ ਜ਼ੋਰ ਦਿਤਾ ਹੈ। ਨਿਯਮਤ ਮਾਲਸ਼ ਨਾਲ ਸਰੀਰ ਵਿਚੋਂ ਗੰਦਾ ਕੈਲੇਸਟਰੋਲ ਘਟਦਾ ਹੈ ਅਤੇ ਚੰਗਾ ਕੈਲੇਸਟਰੋਲ ਵਧਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘਟਦਾ ਹੈ। ਡਾਕਟਰਾਂ ਅਨੁਸਾਰ ਸਰੀਰ ਵਿਚ ਇਸ ਸ਼ਾਖਾ ਦੇ ਵਧਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਮਾਲਸ਼ ਲਈ ਤੇਲ ਦੀ ਚੋਣ ਖ਼ੁਦ ਕਰੋ। ਇਹ ਵਿਅਕਤੀ ਦੇ ਅਪਣੇ ਸਰੀਰ ਅਤੇ ਭਾਰ ’ਤੇ ਨਿਰਭਰ ਕਰਦਾ ਹੈ। ਇਸ ਲਈ ਸਰ੍ਹੋਂ, ਤਿਲ ਜਾਂ ਨਾਰੀਅਲ ਦਾ ਤੇਲ ਲਾਭਦਾਇਕ ਹੈ। ਮਾਲਸ਼ ਦਾ ਪੂਰਾ ਲਾਭ ਉਠਾਉਣ ਲਈ ਮਾਲਸ਼ (Head massage is a miraculous treatment to keep the body alert) ਸਿਰ ਤੋਂ ਪੈਰਾਂ ਤਕ ਪੂਰੇ ਸਰੀਰ ’ਤੇ ਕੀਤੀ ਜਾਣੀ ਚਾਹੀਦੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement