
ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ
ਟਾਂਡਾ ਉੜਮੁੜ : ਟਾਂਡਾ 'ਚ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਹਨਾਂ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
Tragic Accident
ਹਾਦਸਾ ਤਕਰੀਬਨ ਦੁਪਹਿਰ 1.20 ਵਜੇ ਉਸ ਸਮੇਂ ਵਾਪਰਿਆ, ਜਦੋਂ ਮਿਆਣੀ ਰੋਡ ਦਸੂਹਾ ਵਾਸੀ ਵਕੀਲ ਸਤਨਾਮ ਸਿੰਘ ਆਪਣੇ ਮਾਤਾ-ਪਿਤਾ ਨਾਲ ਅੰਮ੍ਰਿਤਸਰ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ | ਜਦੋਂ ਉਹ ਬਿਆਸ ਦਰਿਆ ਰੜਾ ਪਿੰਡ ਨਜ਼ਦੀਕ ਪਹੁੰਚੇ ਤਾਂ ਉਹ ਟਰੱਕ ਦੀ ਲਪੇਟ ਵਿਚ ਆ ਗਏ | ਹਾਦਸੇ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
Tragic accident
ਇਸ ਹਾਦਸੇ ’ਚ ਵਕੀਲ ਦੇ ਪਿਤਾ ਅਜੀਤ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ | ਜ਼ਖ਼ਮੀ ਹਾਲਤ ’ਚ ਵਕੀਲ ਸਤਨਾਮ ਸਿੰਘ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਦਸੂਹਾ ਰੈਫਰ ਕੀਤਾ ਗਿਆ ਹੈ | ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |