ਕਰਤਾਰਪੁਰ ਲਾਂਘੇ ਨੇ ਕਰਵਾਇਆ 75 ਸਾਲ ਤੋਂ ਵਿਛੜੇ ਭੈਣ-ਭਰਾ ਦਾ ਮੇਲ, ਵੰਡ ਦੌਰਾਨ ਵਿਛੜੇ ਸਨ ਦੋਵੇਂ ਭੈਣ-ਭਰਾ 
Published : May 22, 2023, 3:25 pm IST
Updated : May 22, 2023, 3:25 pm IST
SHARE ARTICLE
Mahinder Kaur, Sheikh Abdullah Aziz
Mahinder Kaur, Sheikh Abdullah Aziz

ਮਹਿੰਦਰ ਕੌਰ ਭਾਰਤ ਤੋਂ ਅਤੇ ਸੇਖ ਅਬਦੁੱਲਾ ਅਜੀਜ POK ਤੋਂ ਆਏ ਸੀ ਦਰਸ਼ਨ ਕਰਨ

ਪਾਕਿਸਤਾਨ : ਕਰਤਾਰਪੁਰ ਲਾਂਘੇ ਨੇ ਇਕ ਵਾਰ ਫਿਰ 75 ਸਾਲ ਪਹਿਲਾਂ ਵਿਛੜੇ ਭੈਣ ਭਰਾ ਦਾ ਮੇਲ ਕਰਵਾਇਆ ਹੈ। ਇਨ੍ਹਾਂ ਭਰਾ-ਭੈਣ ਦੇ ਮਿਲਾਪ ਨੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਬਾਵੁਕ ਕਰ ਦਿੱਤਾ। ਜਾਣਕਾਰੀ  ਅਨੁਸਾਰ ਮਹਿੰਦਰ ਕੌਰ (81) ਆਪਣੇ ਪਰਿਵਾਰਕ ਮੈਂਬਰਾਂ ਨਾਲ ਭਾਰਤ ਤੋਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਪਹੁੰਚੀ ਸੀ ਤੇ ਇਸੇ ਤਰ੍ਹਾਂ 78 ਸਾਲਾਂ ਸੇਖ ਅਬਦੁੱਲਾ ਅਜੀਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਆਏ ਸਨ। 

ਕਰਤਾਰਪੁਰ ਕੋਰੀਡੋਰ ਜਿਸ ਨੂੰ ਪਿਆਰ, ਸ਼ਾਂਤੀ ਅਤੇ ਮਿਲਾਪ ਦੇ ਗਲਿਆਰੇ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ, ਉਸ ਨੇ ਲੰਮੇ ਸਮੇਂ ਬਾਅਦ ਗੁੰਮ ਹੋਏ ਭਰਾ-ਭੈਣ ਦਾ ਮੇਲ ਕਰਵਾਇਆ ਹੈ। ਦੋਵੇਂ ਮੂਲ ਰੂਪ ਵਿਚ ਭਾਰਤ-ਪਾਕਿ ਵੰਡ ਤੋਂ ਪਹਿਲਾਂ ਭਾਰਤ ਵਿਚ ਰਹਿੰਦੇ ਸੀ। ਭਾਵੁਕ ਹੋ ਕੇ ਦੋਵਾਂ ਨੇ ਸਭ ਤੋਂ ਪਹਿਲਾਂ ਮਾਤਾ-ਪਿਤਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਕ ਦੂਜੇ ਦੇ ਗਲੇ ਲੱਗੇ। 

ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਭਾਰਤੀ ਪੰਜਾਬ ’ਚ ਰਹਿਣ ਵਾਲੇ ਭਜਨ ਸਿੰਘ ਦਾ ਪਰਿਵਾਰ ਬਿਖਰ ਗਿਆ ਸੀ। ਵੰਡ ਤੋਂ ਬਾਅਦ ਅਜੀਜ ਆਜ਼ਾਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚਲਾ ਗਿਆ ਸੀ, ਜਦਕਿ ਉਸ ਦਾ ਪਰਿਵਾਰ ਅਤੇ ਹੋਰ ਮੈਂਬਰ ਭਾਰਤੀ ਪੰਜਾਬ ’ਚ ਹੀ ਰਹਿ ਗਏ। ਅਜੀਜ ਆਜ਼ਾਦ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਕਈ ਸਾਲ ਦੁੱਖ ’ਚ ਡੁੱਬਾ ਰਿਹਾ।

ਉਸ ਨੇ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਨੇ ਛੋਟੀ ਉਮਰ ਵਿਚ ਵਿਆਹ ਕਰਵਾ ਲਿਆ ਪਰ ਉਸ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਸਮੇਤ ਆਪਣੇ ਵਿਛੜੇ ਪਰਿਵਾਰ ਨੂੰ ਮਿਲਣ ਦੀ ਇੱਛਾ ਸਦਾ ਬਣੀ ਰਹੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਸਲ ਮੀਡੀਆ ’ਤੇ ਇਕ ਪੋਸਟ ਮਿਲੀ, ਜਿਸ ਵਿਚ ਵੰਡ ਦੌਰਾਨ ਇਕ ਵਿਅਕਤੀ ਅਤੇ ਉਸ ਦੀ ਭੈਣ ਦੇ ਵਿਛੜਣ ਦਾ ਵੇਰਵਾ ਦਿੱਤਾ ਗਿਆ ਸੀ। ਦੋਵੇਂ ਪਰਿਵਾਰ ਇਸ ਪੋਸਟ ਰਾਹੀਂ ਇਕ ਦੂਜੇ ਨਾਲ ਜੁੜੇ ਅਤੇ ਪਤਾ ਲੱਗਾ ਕਿ ਮਹਿੰਦਰ ਕੌਰ ਅਤੇ ਅਜੀਜ ਆਜ਼ਾਦ ਅਸਲ ਵਿਚ ਦੋਵੇਂ ਭੈਣ-ਭਰਾ ਹਨ।

ਖੁਸ਼ੀ ’ਚ ਦੋਵੇਂ ਕਈ ਵਾਰ ਇਕ ਦੂਜੇ ਦੇ ਗਲੇ ਮਿਲੇ ਅਤੇ ਦੋਵੇਂ ਇਕ ਦੂਜੇ ਦੇ ਹੱਥ ਚੁੰਮਦੇ ਦਿਖਾਈ ਦਿੱਤੇ। ਅਜੀਜ ਆਜ਼ਾਦ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵਸਿਆ ਹੋਣ ਕਾਰਨ ਉਸ ਨੇ ਇਸਲਾਮ ਕਬੂਲ ਕਰ ਲਿਆ ਅਤੇ ਸਾਰਾ ਪਰਿਵਾਰ ਹੁਣ ਮੁਸਲਿਮ ਹੈ। ਇਸ ਮੌਕੇ ਕਰਤਾਰਪੁਰ ਪ੍ਰਸ਼ਾਸ਼ਨ ਨੇ ਦੋਵਾਂ ਪਰਿਵਾਰਾਂ ਨੂੰ ਹਾਰ ਪਹਿਨਾਏ ਅਤੇ ਮਿਠਾਈਆਂ ਵੰਡੀਆਂ। ਦੋਵਾਂ ਪਰਿਵਾਰਾਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਅਤੇ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ। ਦੋਵਾਂ ਪਰਿਵਾਰਾਂ ਨੇ ਇਕ ਦੂਜੇ ਨੂੰ ਤੋਹਫ਼ੇ ਵੀ ਦਿੱਤੇ। 


 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement