
Sangrur News : ਆਪਣੇ ਜੱਦੀ ਸ਼ਹਿਰ ਲਹਿਰਾਗਾਗਾ ਪਹੁੰਚਦੇ ਹੀ ਕੀਤੀ ਪ੍ਰੈਸ ਕਾਨਫ਼ਰੰਸ
Sangrur News : ਪੰਜਾਬ ਦੇ ਹਿੰਦੂ ਚਿਹਰਾ ਸਤਪਾਲ ਸਿੰਗਲਾ ਆਪਣੇ ਵਰਕਰਾਂ ਸਮੇਤ ਬੀਤੇ ਦਿਨੀਂ ਜਲੰਧਰ ਵਿਖੇ ਭਾਜਪਾ ’ਚ ਸ਼ਾਮਿਲ ਹੋਏ। ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਲਹਿਰਾਗਾਗਾ ਵਿਖੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। 1977 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਪਾਰਟੀ ’ਚ ਕੰਮ ਕੀਤਾ ਪੰਜਾਬ ਅਤੇ ਸੈਂਟਰ ਦੇ ਵੱਖ ਵੱਖ ਅਹੁਦਿਆਂ ’ਤੇ ਵੀ ਰਹੇ।
ਇਹ ਵੀ ਪੜੋ:Nangal News : ਬਿਨਾਂ ਲਾਇਸੈਂਸ ਸ਼ਰਾਬ ਪਰੋਸਣ 'ਤੇ ਰੈਸਟੋਰੈਂਟ ਮਾਲਕ ਖ਼ਿਲਾਫ਼ ਮਾਮਲਾ ਦਰਜ਼
ਸਤਪਾਲ ਸਿੰਗਲਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ’ਚ ਪ੍ਰਕਾਸ਼ ਸਿੰਘ ਬਾਦਲ ਹੁੰਦਿਆਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਬਖਸ਼ਿਆ, ਪਰ ਹੁਣ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਅਯੋਧਿਆ ਵਿਖੇ ਬਣੇ ਰਾਮ ਮੰਦਿਰ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਿਲ ਹੋਏ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਦਾ ਤਾਂ ਕਿਸਾਨਾਂ ਲਗਾਤਾਰ ਵਿਰੋਧ ਕਰ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਕਿਸਾਨਾਂ ਦਾ ਵਿਰੋਧ ਕਰਨਾ ਆਪਣਾ ਅਧਿਕਾਰ ਹੈ। ਪਰ ਅਸੀਂ ਭਾਜਪਾ ਤੋਂ ਵੀ ਇਹ ਸੀ ਗੱਲ ਦੀ ਮੰਗ ਕਰਦੇ ਆਂ ਕਿ ਕਿਸਾਨਾਂ ਨਾਲ ਬੈਠ ਕੇ ਮਸਲੇ ਹੱਲ ਕੀਤੇ ਜਾਣ। ਉਹਨਾਂ ਨੇ ਆੜਤੀਆਂ ਦੀ ਕਮਿਸ਼ਨ ਵਧਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਵਿਖੇ ਸਾਨੂੰ ਹਿੰਦੂ ਚਿਹਰਾ ਅਰਵਿੰਦ ਖੰਨਾ ਨੂੰ ਟਿਕਟ ਦੇ ਕੇ ਬਹੁਤ ਹੀ ਵਧੀਆ ਕੰਮ ਸੰਗਰੂਰ ਹਲਕੇ ਲਈ ਕੀਤਾ। ਉਨ੍ਹਾਂ ਕਿਹਾ ਕਿ ਅਰਵਿੰਦ ਖੰਨਾ ਪਹਿਲਾ ਹੀ ਆਮ ਲੋਕਾਂ ’ਚ ਵਿਚਰਦੇ ਰਹੇ ਹਨ ਤੇ ਲੋਕ ਭਲਾਈ ਸਕੀਮਾਂ ਵੀ ਆਪਣੇ ਪੱਧਰ ਉੱਤੇ ਚਲਾਈਆਂ ਹੋਈਆਂ ਹਨ ਜਿਸ ਨੂੰ ਲੈ ਕੇ ਉਹ ਅਰਵਿੰਦ ਖੰਨਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।
(For more news apart from Akali leader Satpal Singla from Sangrur joined BJP News in Punjabi, stay tuned to Rozana Spokesman)