
ਦੋਵਾਂ ਖਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Bathinda News: ਵਿਜੀਲੈਂਸ ਵਿਭਾਗ ਨੇ ਅੱਜ ਐਂਟੀ ਨਾਰਕੋ ਟਾਸਕ ਫੋਰਸ ਦੇ ਇੱਕ ਏਐਸਆਈ ਮੇਜਰ ਸਿੰਘ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਕਿਸੇ ਜਗ੍ਹਾਂ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਉੱਤੇ ਇਹ ਦੋਸ਼ ਲਗਾਇਆ ਕਿ ਉਹ ਚਿੱਟੇ ਦੀ ਤਸਕਰੀ ਕਰਦੇ ਹਨ। ਜਦੋਂ ਇਨ੍ਹਾਂ ਨੌਜਵਾਨਾਂ ਨੂੰ ਫੜ੍ਹਿਆ ਗਿਆ ਤਾਂ ਉਕਤ ਏਐਸਆਈ ਨੇ ਉਨ੍ਹਾਂ ਦੇ ਪਾਏ ਹੋਏ ਗਹਿਣੇ ਤੇ ਹੋਰ ਕੀਮਤੀ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਏਐਸਆਈ ਵਿਚਕਾਰ ਸੌਦਾ ਸ਼ੂਰੂ ਹੋਇਆ।
ਪਹਿਲਾਂ ਏਐਸਆਈ ਨੇ ਸਮਾਨ ਵਾਪਸ ਕਰਨ ਬਦਲੇ ਢਾਈ ਲੱਖ ਰੁਪਏ ਦੀ ਰਿਸ਼ਵਤ ਮੰਗੀ। ਅੰਤ ਸੌਦਾ ਇੱਕ ਲੱਖ 5 ਹਜ਼ਾਰ ਵਿਚ ਤੈਅ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਕਰ ਦਿੱਤੀ। ਵਿਜੀਲੈਂਸ ਨੇ ਟ੍ਰੈਪ ਲਗਾ ਕੇ ਪਹਿਲਾਂ ਏਐਸਆਈ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਵਿਚ ਘਰੋਂ ਏਐਸਆਈ ਨੂੰ ਕਾਬੂ ਕਰ ਲਿਆ।
ਦੋਵਾਂ ਖਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।