ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨਾਲ ਮਹਾਂਵੀਰ ਚੱਕਰ ਜੇਤੂ ਜਮਾਦਾਰ ਨੰਦ ਸਿੰਘ ਦੀ ਧੀ ਨੇ ਸਾਂਝੇ ਕੀਤੇ ਕਿੱਸੇ
Published : May 22, 2025, 7:42 pm IST
Updated : May 22, 2025, 7:42 pm IST
SHARE ARTICLE
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨਾਲ ਮਹਾਂਵੀਰ ਚੱਕਰ ਜੇਤੂ ਜਮਾਦਾਰ ਨੰਦ ਸਿੰਘ ਦੀ ਧੀ ਨੇ ਸਾਂਝੇ ਕੀਤੇ ਕਿੱਸੇ
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨਾਲ ਮਹਾਂਵੀਰ ਚੱਕਰ ਜੇਤੂ ਜਮਾਦਾਰ ਨੰਦ ਸਿੰਘ ਦੀ ਧੀ ਨੇ ਸਾਂਝੇ ਕੀਤੇ ਕਿੱਸੇ

ਭਾਰਤ ਦੇ ਸਰਬ ਉੱਚ ਸਨਮਾਨ ਪ੍ਰਾਪਤ ਸੈਨਿਕ ਦੀ ਧੀ ਨੇ ਕੈਡਿਟਾਂ ਨੂੰ ਜੀਵਨ ਵਿੱਚ ਉੱਚੇ ਟੀਚੇ ਮਿੱਥਣ ਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ

Mohali News in Punjabi : ਪੰਜਾਬ ਸਰਕਾਰ ਦੇ ਐਸ.ਏ.ਐਸ. ਨਗਰ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਆਪਣੇ ਕੈਡਿਟਾਂ ਨੂੰ ਪ੍ਰੇਰਿਤ ਕਰਨ ਲਈ ਵਿਕਟੋਰੀਆ ਕਰਾਸ ਅਤੇ ਮਹਾਂਵੀਰ ਚੱਕਰ ਪੁਰਸਕਾਰ ਜੇਤੂ ਜਮਾਦਾਰ ਨੰਦ ਸਿੰਘ ਦੀ ਧੀ ਸ਼੍ਰੀਮਤੀ ਅਮਰਜੀਤ ਕੌਰ ਨਾਲ ਇੱਕ ਪ੍ਰੇਰਣਾਦਾਇਕ ਵਿਚਾਰ-ਵਟਾਂਦਰਾ ਸੈਸ਼ਨ ਕਰਵਾਇਆ ਗਿਆ। ਇਸ ਸੈਸ਼ਨ ਦਾ ਉਦੇਸ਼ ਕੈਡਿਟਾਂ ਨੂੰ ਜਮਾਦਾਰ ਨੰਦ ਸਿੰਘ ਦੀ ਬਹਾਦਰੀ ਅਤੇ ਕੁਰਬਾਨੀ ਦੀ ਵਿਰਾਸਤ ਤੋਂ ਜਾਣੂ ਕਰਵਾਉਣਾ ਅਤੇ ਇਸ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿੱਚ ਉੱਚੇ ਟੀਚੇ ਨਿਰਧਾਰਤ ਕਰਨ ਅਤੇ ਉੱਤਮਤਾ ਲਈ ਨਿਰੰਤਰ ਯਤਨ ਕਰਦੇ ਰਹਿਣ ਲਈ ਪ੍ਰੇਰਿਤ ਕਰਨਾ ਸੀ।

ਜ਼ਿਕਰਯੋਗ ਹੈ ਕਿ ਵਿਕਟੋਰੀਆ ਕਰਾਸ ਅਤੇ ਮਹਾਂਵੀਰ ਚੱਕਰ ਜੇਤੂ ਜਮਾਦਾਰ ਨੰਦ ਸਿੰਘ ਦਾ ਜਨਮ 24 ਸਤੰਬਰ, 1914 ਨੂੰ ਪਿੰਡ ਬਹਾਦਰਪੁਰ (ਮਾਨਸਾ) ਵਿੱਚ ਹੋਇਆ ਸੀ,  ਉਨ੍ਹਾਂ ਨੂੰ ਬਹਾਦਰੀ ਅਤੇ ਕੁਰਬਾਨੀ ਲਈ ਸਰਬ- ਉੱਚ ਸਨਮਾਨ ਪ੍ਰਾਪਤ ਭਾਰਤੀ ਸੈਨਿਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 1 ਸਿੱਖ ਬਟਾਲੀਅਨ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਬਤੌਰ ਕਾਰਜਕਾਰੀ ਨਾਇਕ ਅਸਾਧਾਰਨ ਹੌਂਸਲੇ ਲਈ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ, ਖਾਸ ਕਰਕੇ ਜਦੋਂ ਉਨ੍ਹਾਂ ਨੇ ਬਰਮਾ ਦੇ ਅਰਾਕਾਨ ਵਿੱਚ ਬਿਲਕੁਲ ਸਿੱਧੀ-ਸਪਾਟ ‘ਇੰਡੀਆ ਹਿੱਲ’ ’ਤੇ ਕਬਜ਼ਾ ਕਰਨ ਦੌਰਾਨ, ਇੱਕ ਜਾਪਾਨੀ ਟਿਕਾਣੇ ਨੂੰ ਤਬਾਹ ਕਰਨ ਵਿੱਚ ਆਪਣੀ ਪਲਟਨ ਦੀ ਅਗਵਾਈ ਕੀਤੀ ਸੀ। ਬਾਅਦ ਵਿੱਚ, 1947-48 ਦੇ ਕਸ਼ਮੀਰ ਯੁੱਧ ਵਿੱਚ, ਉਨ੍ਹਾਂ ਨੇ ਆਪਣੇ ਫੌਜੀਆਂ ਨੂੰ ਇੱਕ ਹਮਲੇ ਤੋਂ ਬਚਾਉਂਦੇ ਹੋਏ ਲਾਸਾਨੀ ਕੁਰਬਾਨੀ ਦਿੱਤੀ ਅਤੇ ਇਸ ਬਹਾਦਰੀ ਲਈ ਮੌਤ ਉਪਰੰਤ ਮਹਾਂਵੀਰ ਚੱਕਰ ਪ੍ਰਾਪਤ ਕੀਤਾ।

1

ਆਪਣੇ ਪਿਤਾ ਦੇ ਸ਼ਾਨਦਾਰ ਫੌਜੀ ਕਰੀਅਰ ਦੇ ਦਿਲੇਰਾਨਾ  ਕਿੱਸੇ ਸਾਂਝੇ ਕਰਦਿਆਂ ਸ਼੍ਰੀਮਤੀ ਅਮਰਜੀਤ ਕੌਰ ਨੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਦ੍ਰਿੜਤਾ ਅਤੇ ਅਨੁਸ਼ਾਸਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਪ੍ਰੇਰਣਾਦਾਇਕ ਸ਼ਬਦਾਂ ਨੇ ਨੌਜਵਾਨ ਕੈਡਿਟਾਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਦੇਸ਼ ਦੀ ਸੇਵਾ ਕਰਨ ਲਈ ਉਨ੍ਹਾਂ ਵਿੱਚ ਦੇਸ਼ ਭਗਤੀ ਅਤੇ ਸਵੈਮਾਣ ਦੀ ਇੱਕ ਨਵੀਂ ਊਰਜਾ ਸੰਚਾਰਿਤ ਕੀਤੀ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ ਚੌਹਾਨ ਨੇ ਕਿਹਾ ਕਿ ਜਮਾਦਾਰ ਨੰਦ ਸਿੰਘ ਦੀ ਵਿਰਾਸਤ ਉਨ੍ਹਾਂ ਦੀ ਬੇਬਾਕੀ, ਬਹਾਦਰੀ ਅਤੇ ਨਿਰਸਵਾਰਥਤਾ ਦਾ ਪ੍ਰਮਾਣ ਹੈ। ਸਭ ਤੋਂ ਉੱਚੇ ਸਨਮਾਨ ਪ੍ਰਾਪਤ ਭਾਰਤੀ ਸੈਨਿਕ ਦੇ ਰੂਪ ਵਿੱਚ, ਦੂਜੇ ਵਿਸ਼ਵ ਯੁੱਧ ਅਤੇ 1947-48 ਦੇ ਕਸ਼ਮੀਰ ਯੁੱਧ ਵਿੱਚ ਉਨ੍ਹਾਂ ਦੀ ਬਹਾਦਰੀ ਆਉਣ ਵਾਲੀਆਂ ਨਸਲਾਂ ਨੂੰ ਪ੍ਰੇਰਿਤ ਕਰਦੀ ਰਹੇਗੀ।  ਉਨ੍ਹਾਂ ਦੀ ਜੀਵਨ ਦਾਸਤਾਨ ਉਨ੍ਹਾਂ ਦੀ ਅਡੋਲ ਭਾਵਨਾ ਅਤੇ ਫਰਜ਼ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

 (For more news apart from Daughter Maha Vir Chakra winner Jamadar Nand Singh shares stories cadets Maharaja Ranjit Singh Preparatory Institute News in Punjabi, stay tuned to Rozana Spokesman)

 

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM

ਬੱਚਾ ਅਗ਼ਵਾ ਮਾਮਲੇ 'ਚ ਆਇਆ ਨਵਾਂ ਮੋੜ, Jaspreet ਦੇ ਮਾਤਾ ਪਿਤਾ ਦੀ ਨਵੀਂ ਵੀਡੀਓ ਆਈ ਸਾਹਮਣੇ

22 May 2025 8:59 PM

Punjab 'ਚ ਆ ਗਿਆ Toofan ! ਤੇਜ਼ ਹਨ੍ਹੇਰੀ ਨਾਲ ਉੱਡ ਰਹੀ ਧੂੜ, ਅਸਮਾਨ 'ਚ ਛਾਏ ਕਾਲੇ ਬੱਦਲ

22 May 2025 1:55 PM

SKM ਗੈਰ-ਰਾਜਨੀਤਿਕ ਦੇ ਆਗੂਆਂ 'ਤੇ ਇਲਜ਼ਾਮ ਲਾਉਣ ਨੂੰ ਲੈ ਕੇ Dallewal ਨਾਲ ਖ਼ਾਸ ਗੱਲਬਾਤ

22 May 2025 1:53 PM

Jaspreet ਦੇ Encounter 'ਤੇ ਮਾਪੇ ਖੁੱਲ੍ਹ ਕੇ ਬੋਲੇ, ਹੁਣ ਕਿਸ 'ਤੇ ਲਾਏ ਇਲਜ਼ਾਮ ? ਦੇਖੋ Interview

21 May 2025 3:27 PM
Advertisement