410561 ਨਾਗਰਿਕਾਂ ਨੂੰ ਮਿਲਿਆ 'ਸੇਵਾ ਦਾ ਅਧਿਕਾਰ ਕਾਨੂੰਨ' ਦਾ ਲਾਭ : ਦਿਲਰਾਜ ਸਿੰਘ
Published : Jun 22, 2018, 1:37 am IST
Updated : Jun 22, 2018, 1:37 am IST
SHARE ARTICLE
Dilraj Singh
Dilraj Singh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ 'ਸੇਵਾ ਦਾ ਅਧਿਕਾਰ ਕਾਨੂੰਨ' ਤਹਿਤ ਰਾਜ ਦੇ ਲੋਕਾਂ ਨੂੰ ਤੈਅ ਸਮਾਂ ਸੀਮਾ ਅੰਦਰ ਸਰਕਾਰੀ .....

ਮੋਗਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ 'ਸੇਵਾ ਦਾ ਅਧਿਕਾਰ ਕਾਨੂੰਨ' ਤਹਿਤ ਰਾਜ ਦੇ ਲੋਕਾਂ ਨੂੰ ਤੈਅ ਸਮਾਂ ਸੀਮਾ ਅੰਦਰ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਕਾਨੂੰਨ ਤਹਿਤ ਇਸ ਚਾਲੂ ਵਿੱਤੀ ਸਾਲ ਦੌਰਾਨ 1 ਅਪ੍ਰੈਲ, 2018 ਤੋਂ 31 ਮਈ ਤੱਕ ਜ਼ਿਲ੍ਹੇ ਦੇ 410561 ਨਾਗਰਿਕਾਂ ਨੂੰ ਮਿਥੇ ਸਮੇਂ ਅੰਦਰ ਵੱਖ-ਵੱਖ ਸਰਕਾਰੀ ਸੇਵਾਵਾਂ ਉਪਲੱਭਧ ਕਰਵਾਈਆਂ ਗਈਆਂ ਹਨ। 

ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ  ਦਿਲਰਾਜ ਸਿੰਘ ਆਈ.ਏ.ਐਸ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ 'ਸੇਵਾ ਦਾ ਅਧਿਕਾਰ ਕਾਨੂੰਨ' ਤਹਿਤ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਲਈ ਇਹ ਕਾਨੂੰਨ ਲਾਭਕਾਰੀ ਸਿੱਧ ਹੋ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਸਰਕਾਰੀ ਕੰਮਾਂ ਲਈ ਪ੍ਰੇਸ਼ਾਨ ਨਹੀਂ ਹੋਣਾ ਪੈਂਦਾ, ਕਿਉਂਕਿ ਕਾਨੂੰਨ ਅਨੁਸਾਰ ਹਰੇਕ ਕੰਮ ਦੇ ਹੋਣ ਦਾ ਸਮਾਂ ਨਿਸਚਿਤ ਹੈ। 

ਦਿਲਰਾਜ ਸਿੰਘ ਨੇ ਇਸ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ, 2018 ਤੋਂ 31 ਮਈ, 2018 ਤੱਕ 'ਸੇਵਾ ਦਾ ਅਧਿਕਾਰ ਕਾਨੂੰਨ' ਤਹਿਤ ਕੁੱਲ 413566 ਅਰਜ਼ੀਆਂ ਵੱਖ-ਵੱਖ ਵਿਭਾਗਾਂ ਕੋਲ ਪ੍ਰਾਪਤ ਹੋਈਆਂ ਸਨ, ਜਦ ਕਿ 7331 ਅਰਜ਼ੀਆਂ ਪਿਛਲੇ ਮਹੀਨੇ ਦੀਆਂ ਬਕਾਇਆ ਸਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕੁੱਲ 420897 ਅਰਜ਼ੀਆਂ ਵਿੱੱਚੋਂ 410561 ਨਾਗਰਿਕਾਂ ਨੂੰ ਉਨ੍ਹਾਂ ਵੱਲੋਂ ਲਗਾਈ ਗਈ ਅਰਜ਼ੀ ਦਾ ਨਿਪਟਾਰਾ ਕਰਦਿਆਂ ਉਨ੍ਹਾਂ ਨੂੰ ਬਣਦੀ ਸਰਕਾਰੀ ਸੇਵਾ ਸਮੇਂ ਸਿਰ ਉਪਲਬਧ ਕਰਵਾ ਦਿੱਤੀ ਗਈ ਅਤੇ ਜੋ 10336 ਅਰਜ਼ੀਆਂ ਬਕਾਇਆ ਹਨ,

ਉਨ੍ਹਾਂ ਵਿੱਚੋਂ ਵੀ ਬਹੁਤ ਸਾਰੀਆਂ ਨਿਰਧਾਰਤ ਸਮਾਂ ਹੱਦ ਦੇ ਅੰਦਰ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ 40282 ਲਾਭਪਾਤਰੀਆਂ ਨੂੰ ਫ਼ਰਦਾਂ ਜਾਰੀ ਕੀਤੀਆਂ ਗਈਆਂ, 802 ਡਰਾਈਵਿੰਗ ਲਾਈਸੈਂਸ ਜਾਰੀ ਕੀਤੇ ਗਏ, 7439 ਵੱਖ-ਵੱਖ ਜਾਤੀ ਸਰਟੀਫੀਕੇਟ ਜਾਰੀ ਕੀਤੇ ਅਤੇ 2120 ਐਫ.ਆਈ.ਆਰ ਜਾਂ ਡੀ.ਡੀ.ਆਰ ਦੀਆਂ ਨਕਲਾਂ ਜਾਰੀ ਕਰਨ ਵਰਗੀਆਂ ਸੇਵਾਵਾਂ ਸ਼ਾਮਲ ਹਨ। 

ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਤਹਿਤ ਜੇਕਰ ਨਿਰਧਾਰਤ ਸਮਾਂ ਹੱਦ ਤੱਕ ਪ੍ਰਾਰਥੀ ਦਾ ਕੰਮ ਸਰਕਾਰੀ ਦਫ਼ਤਰ ਵੱਲੋਂ ਨਹੀਂ ਕੀਤਾ ਜਾਂਦਾ ਤਾਂ ਪ੍ਰਾਰਥੀ ਇਸ ਸਬੰਧੀ ਅਪੀਲ ਕਰ ਸਕਦਾ ਹੈ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀ/ਕ੍ਰਮਚਾਰੀ ਨੂੰ ਜੁਰਮਾਨਾ ਵੀ ਹੋ ਸਕਦਾ ਹੈ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement